ਭਾਰਤ ਤੇ ਚੀਨ ਵਿਚਾਲੇ ਗੱਲਬਾਤ ਹੋਈ ਸਫਲ ਦੋਵਾਂ ਦੇਸ਼ਾਂ ਦੇ ਜਵਾਨ ਪਿੱਛੇ ਹਟਣਗੇ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਚੀਨ ਤੇ ਭਾਰਤ ਦੇ ਬਾਡਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤ-ਚੀਨ ਵਿਚ 22 ਜੂਨ ਨੂੰ ਲੈਫਟੀਨੈਂਟ ਪੱਧਰ ‘ਤੇ ਦੀ ਗੱਲਬਾਤ ਸਫਲ ਰਹੀ ਹੈ। ਭਾਰਤੀ ਸੈਨਾ ਦੇ ਸੂਤਰਾਂ ਨੇ ਦੱਸਿਆ ਹੈ ਕਿ ਇਸ ਗੱਲਬਾਤ ਤੋਂ ਬਾਅਦ ਦੋਵਾਂ ਦੇਸ਼ਾਂ ਵਿਚ ਆਪਣੀਆਂ ਜਵਾਨ ਵਾਪਸ ਬੁਲਾਉਣ ਲਈ ਆਪਸੀ ਸਹਿਮਤੀ ਬਣ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਸੈਨਾ ਨੇ ਕਿਹਾ ਕਿ ਇਹ ਗੱਲਬਾਤ ਬਹੁਤ ਸਕਾਰਾਤਮਕ ਅਤੇ ਬਿਹਤਰ ਵਾਤਾਵਰਣ ਵਿੱਚ ਹੋਈ। ਪ੍ਰਾਪਤ ਜਾਣਕਾਰੀ ਅਨੁਸਾਰ ਸੈਨਾ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਕੋਰ ਕਮਾਂਡਰ ਪੱਧਰ ‘ਤੇ ਗੱਲਬਾਤ ਤੋਂ ਬਾਅਦ ਲੱਦਾਖ ਦੀ ਗਲਵਾਨ ਘਾਟੀ ਵਿੱਚ ਇੱਕ ਸਹਿਮਤੀ ਬਣ ਗਈ ਹੈ। ਵਿਵਾ ਦਿਤ ਧਰਤੀ ਤੋਂ ਦੋਵਾਂ ਦੇਸ਼ਾਂ ਦੇ ਜਵਾਨ ਵਾਪਸ ਬੁਲਾਉਣ ਦੀ ਰੂਪ-ਰੇਖਾ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ, ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਦੋਵੇਂ ਸੈਨਾ ਪੂਰਬੀ ਲੱਦਾਖ ਦੇ ਵਾਲੇ ਉਸ ਖੇਤਰ ਤੋਂ ਪਿੱਛੇ ਹਟ ਜਾਣਗੇ। ਤੁਹਾਨੂੰ ਦੱਸ ਦਈਏ ਕਿ ਇਹ ਮੁਲਾਕਾਤ ਪੂਰਬੀ ਲੱਦਾਖ ਦੇ ਚੁਸ਼ੂਲ ਸੈਕਟਰ ਦੇ ਚੀਨੀ ਹਿੱਸੇ ਵਿੱਚ ਸਥਿਤ ਮੋਲਡੋ ਵਿੱਚ ਸੋਮਵਾਰ ਨੂੰ ਦੁਪਹਿਰ ਸਾਢੇ 11 ਵਜੇ ਸ਼ੁਰੂ ਹੋਈ। ਇਹ ਮੁਲਾਕਾਤ 12 ਘੰਟੇ ਚੱਲੀ। ਇਸ ਵਿਚ ਦੋਵਾਂ ਦੇਸਾਂ ਦੀ ਚੋਟੀ ਦੀ ਫੌਜੀ ਲੀਡਰਸ਼ਿਪ ਨੇ ਪੂਰਬੀ ਲੱਦਾਖ ਦੀ ਸਥਿਤੀ ਦੀ ਵਿਸਥਾਰਪੂਰਵਕ ਸਮੀਖਿਆ ਕੀਤੀ।
ਇੱਥੇ ਤੁਹਾਨੂੰ ਦੱਸ ਦੇਈਏ ਕਿ ਭਾਰਤੀ ਪੱਖ ਦੀ ਅਗਵਾਈ 14ਵੇਂ ਕੋਰ ਕਮਾਂਡਰ ਲੈਫਟੀਨੈਂਟ ਜਨਰਲ ਹਰਿੰਦਰ ਸਿੰਘ ਕਰ ਰਹੇ ਸਨ। ਦੱਸ ਦਈਏ ਕਿ ਸਿੱਖ ਜਰਨਲ ਦੀ ਪੂਰੀ ਤਾਰੀਫ ਹੋ ਰਹੀ ਹੈ।ਦੱਸ ਦਈਏ ਕਿ ਵੈਸੇ ਸਾਡੀ ਫੌਜ ਚ ਸਿੱਖ ਵੀਰਾਂ ਦਾ ਪੂਰਾ ਸਿੱਕਾ ਚੱਲਦਾ ਹੈ ਇਸ ਵਿਚ ਕੋਈ ਸ਼ੱਕ ਨਹੀਂ ਹੈ ਇਤਿਹਾਸ ਇਸ ਗੱਲ ਦਾ ਗਵਾਹ ਹੈ।
