ਗੁਰੂਦੁਆਰਾ ਹਜ਼ੂਰ ਸਾਹਿਬ ਦੀ ਸ਼ਕਤੀ ਇਹ ਵੀਡੀਓ ਪੂਰੀ ਦੇਖੋ ਜੀ ਜਦੋਂ ਡਰਾਈਵਰ ਵੀਰ ਨਾਲ ਹੋਇਆ ਕ੍ਰਿਸ਼ਮਾ। ਕਥਾ ਭਾਈ ਗੁਰਇਕਬਾਲ ਸਿੰਘ ਜੀ ਪਾਸੋਂ।ਨਾਲ ਹੀ ਜਾਣੋਂ ਗੁਰਦੁਆਰਾ ਹਜੂਰ ਸਾਹਿਬ ਜੀ ਦਾ ਕੀਮਤੀ ਇਤਿਹਾਸ ‘ਤਖਤ ਸ਼੍ਰੀ ਹਜ਼ੂਰ ਸਾਹਿਬ ਨੰਦੇੜ ਸ਼ਹਿਰ ਵਿੱਚ ਗੋਦਾਵਰੀ ਨਦੀ ਦੇ ਕੰਢੇ ਉੱਤੇ ਸਥਿਤ ਇੱਕ ਗੁਰਦੁਆਰਾ ਹੈ। ਇਹ ਉਹ ਸਥਾਨ ਹੈ ਜਿੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਰੀਰ ਪੰਜ ਤੱਤਾਂ ਵਿੱਚ ਮਿਲਾ ਕੇ ਆਤਮ ਜੋਤ ਪਰਮਾਤਮਾ ਵਿੱਚ ਮਿਲਾ ਦਿੱਤਾ।
ਇੱਥੇ ਹੀ ਆਪ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਸੌਂਪੀ।ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ ਆਖਰੀ ਚੋਜ਼ਾਂ ਦੀ ਯਾਦ ਵਿਚ ਸੁਭਾਇਮਾਨ ਹੈ। ਪੰਥ ਪ੍ਰਕਾਸ਼ ਕਰਨ ਲਈ ਹਜ਼ੂਰ ਨੇ ਜਿਹੜਾ ਜੀਵਨ ਸਫ਼ਰ ਪੂਰਬ ਵਿੱਚ ਪਟਨੇ ਦੀ ਪਾਵਨ ਧਰਤ ਤੋਂ ਆਰੰਭ ਕੀਤਾ, ਫਿਰ ਪੰਜਾਬ ਜਿਸ ਦੀ ਕਰਮ ਭੂਮੀ ਰਿਹਾ, ਸ੍ਰੀ ਅਬਚਲ ਨਗਰ ਹਜ਼ੂਰ ਸਾਹਿਬ ਉਸਦੀ ਹੀ ਸੰਪੂਰਨਤਾ ਸੀ। ਜਿਥੇ ‘ਸੂਰਜ ਕਿਰਣਿ ਮਿਲੇ- ਜਲ ਕਾ ਜਲੁ ਹੂਆ ਰਾਮ’ ਦੇ ਮਹਾਂਵਾਕ ਅਨੁਸਾਰ ਗੁਰੂ ਜੀ ਜੋਤੀ ਜੋਤਿ ਸਮਾ ਗਏ। ਇਥੇ ਹੀ ਹਰ ਮਨੁੱਖ ਨੂੰ ਹਰ ਸਮੇਂ ਸਤਿਗੁਰੂ ਦੀ ਅਗਵਾਈ ਦੀ ਲੋੜ ਤੇ ਜਾਚਨਾ ਦੀ ਪੂਰਤੀ ਲਈ ਜਾਗਤ ਜੋਤਿ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ-ਗੱਦੀ ‘ਤੇ ਬਿਰਾਜ਼ਮਾਨ ਕਰ ‘ਸ਼ਬਦ-ਗੁਰੂ’ ਦਾ ਪ੍ਰਕਾਸ਼ ਹਮੇਸ਼ਾ ਹਮੇਸ਼ਾ ਲਈ ਕਰ ਦਿੱਤਾ। ਜਿਸ ਦੀ ਰੋਸ਼ਨੀ ਵਿੱਚ ਸਰੀਰਾਂ, ਬੁੱਤਾਂ ਤੇ ਮੂਰਤੀਆਂ ਦੀ ਭਟਕਣਾ ਖ਼ਤਮ ਹੋਈ। ਅਜ਼ਾਦੀ ਦੀ ਜਦੋ ਜਹਿਦ ਨੂੰ ਨਿਰੰਤਰ ਜਾਰੀ ਰੱਖਣ ਲਈ ਵਿਰੱਕਤ ਤੇ ਵੈਰਾਗੀ ਮਾਧੋ ਦਾਸ ਨੂੰ ਬਾਬਾ ਬੰਦਾ ਸਿੰਘ ਬਹਾਦਰ ਬਣਾ ਜਬਰ/ਜ਼ੁਲਮ ਦੇ ਖਾ ਤ ਮੇ ਤੇ ਜ਼ਾ ਲ ਮਾਂ ਨੂੰ ਸੋਧਣ ਲਈ ਇਥੋਂ ਹੀ ਪੰਜਾਬ ਨੂੰ ਤੋਰਿਆ। ਗੁ: ਨਗੀਨਾ ਘਾਟ, ਗੁ: ਹੀਰਾ ਘਾਟ, ਗੁ: ਬੰਦਾ ਘਾਟ, ਗੁ: ਸ਼ਿਕਾਰ ਘਾਟ, ਗੁ: ਮਾਲ ਟੇਕਰੀ, ਗੁ: ਸੰਗਤ ਸਾਹਿਬ, ਗੁ: ਮਾਤਾ ਸਾਹਿਬ ਕੌਰ ਆਦਿ ਪਾਵਨ ਅਸਥਾਨ ਸਤਿਗੁਰੂ ਦੇ ਪਾਵਨ ਕਰਤਵਾਂ ਦੀ ਯਾਦ ਵਿੱਚ ਸੁਭਾਇਮਾਨ ਹਨ।
