ਮੌਸਮ ਦੀ ਆਈ ਵੱਡੀ ਅਪਡੇਟ ‘ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਮੌਸਮ ਵਿਭਾਗ ਦੇ ਖੇਤਰ ਵਿੱਚੋ ਜਾਣਕਾਰੀ ਅਨੁਸਾਰ ਇਸ ਸਮੇਂ ਪ੍ਰਸ਼ਾਂਤ ਮਹਾਸਾਗਰ ਦੀਆਂ ਸਥਿਤੀਆਂ ਸਪਸ਼ਟ ਤੌਰ ਤੇ ਸੰਕੇਤ ਦੇ ਰਹੀਆਂ ਹਨ ਕਿ ਅਲ ਨੀਨੋ ਦਾ ਕੋਈ ਪ੍ਰਭਾਵ ਨਹੀਂ ਹੈਪ੍ਰਸ਼ਾਂਤ ਮਹਾਂਸਾਗਰ ਦੇ ਪੂਰਬੀ ਅਤੇ ਕੇਂਦਰੀ ਖੇਤਰ ਪਿਛਲੇ 8 ਮਹੀਨਿਆਂ ਤੋਂ ਗਰਮ ਰਿਹਾ, ਪਰ ਇਸ ਤੋਂ ਬਾਅਦ ਸਮੁੰਦਰੀ ਸਤਹਾ ਦੇ ਤਾਪਮਾਨ ਵਿਚ ਗਿਰਾਵਟ ਦਾ ਰੁਝਾਨ ਜਾਰੀ ਹੈ ਅਤੇ ਹੁਣ ਉਮੀਦ ਕੀਤੀ ਜਾਂਦੀ ਹੈ ਕਿ ਪੂਰਾ ਮੌਨਸੂਨ ਸੀਜ਼ਨ ਸਮੁੰਦਰ ਦੀ ਸਤਹ ਦਾ ਤਾਪਮਾਨ ਨਹੀਂ ਵਧੇਗਾ, ਮਤਲਬ ਐਲ ਨੀਨੋ ਦਾ ਮਾਨਸੂਨ ਨੂੰ ਕੋਈ ਖ ਤ ਰਾਂ ਨਹੀਂ ਹੈ, ਇਸ ਮਿਆਦ ਦੇ ਦੌਰਾਨ ਮਾਨਸੂਨ ਦੇ ਅੱਧ ਤੋਂ ਲਾ ਨੀਨਾ ਦੀ ਸਥਿਤੀ ਵੇਖੀ ਜਾਵੇਗੀ ਅਤੇ ਓਥੇ ਹੀ (IOD) ਵੀ ਇਸ ਸਾਲ ਸਕਾਰਾਤਮਕ ਭੂਮਿਕਾ ਵਿਚ ਨਹੀਂ ਹੈ, ਮਾਨਸੂਨ ਨੂੰ ਚੰਗੇ ਪ੍ਰਦਰਸ਼ਨ ਲਈ ਕਿਸੇ ਸਮੁੰਦਰੀ ਸਥਿਤੀ ਉੱਤੇ ਨਿਰਭਰ ਨਹੀਂ ਰਹਿਣਾ ਪਵੇਗਾ। ਤੁਹਾਨੂੰ ਦੱਸ ਦੇਈਏ ਕਿ ਜਿਸ ਦੇ ਚੱਲਦਿਆਂ ਇਸ ਮਾਨਸੂਨ ਸੀਜਣ ਸਮੁੱਚੇ ਪੰਜਾਬ ਚ’ ਜੁਲਾਈ, ਅਗਸਤ, ਸਤੰਬਰ ਮਹੀਨੇਆਂ ਦੌਰਾਨ ਮਾਨਸੂਨ 2020 ਦੇ LPA 110% ਫੀਸਦ ਤੱਕ -/+5% ਘੱਟ ਜਾਂ ਵੱਧ ਰਹਿਣ ਦਾ ਅਨੁਮਾਨ ਹੈ। ਸਿੱਧੇ ਸਬਦਾਂ ਵਿੱਚ ਕਿਹਾ ਜਾਵੇ ਤਾਂ ਪੂਰੇ ਮਾਨਸੂਨ ਸੀਜਣ ਦੌਰਾਨ ਔਸਤ ਤੋਂ ਵਧੇਰੇ ਮੀਂਹਾ ਦੀ ਉਮੀਦ ਹੈ। ਦੱਸ ਦਈਏ ਕਿ ਅਗਲੇ 24 ਤੋਂ 72 ਘੰਟਿਆਂ ਦੌਰਾਨ ਮਾਨਸੂਨ ਪੰਜਾਬ ਸਮੇਤ ਉੱਤਰ-ਭਾਰਤ ਚ ਦਰਮਿਆਨੇ ਤੋਂ ਭਾਰੀ ਮੀਂਹ ਨਾਲ ਦਸਤਕ ਦੇਣ ਲਈ ਤਿਆਰ ਹੈ, ਕੱਲ ਤੋਂ ਮੀਂਹ ਦੀ ਹੱਲਚਲ ਵਧਣ ਦੀ ਉਮੀਦ ਹੈ, 24 ਜੂਨ ਮਾਨਸੂਨ ਪੰਜਾਬ ਦੇ ਅਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ ਜਲੰਧਰ, ਕਪੂਰਥਲਾ, ਹੁਸਿਆਰਪੁਰ, ਨੰਗਲ, ਰੋਪੜ, ਨਵਾਂਸਹਾਰ, ਅਨੰਦਪੁਰ ਸਾਹਿਬ, ਚੰਡੀਗੜ, ਮੋਹਾਲੀ ਖੇਤਰਾਂ ਚ ਦਸਤਕ ਦੇ ਸਕਦੀ ਹੈ,
25-26 ਜੂਨ ਪੰਜਾਬ ਦੇ ਬਹੁਤੇ ਭਾਗਾਂ ਚ ਦਰਮਿਆਨੇ ਤੋਂ ਭਾ ਰੀ ਮੀਂਹ ਨਾਲ ਲੁਧਿਆਣਾ, ਪਟਿਆਲਾ, ਬਠਿੰਡਾ, ਮਾਨਸਾ, ਬਰਨਾਲਾ, ਸੰਗਰੂਰ, ਮੋਗਾ, ਫਰੀਦਕੋਟ, ਫਿਰੋਜਪੁਰ, ਤਰਨਤਾਰਨ, ਮੁਕਤਸਰ ਖੇਤਰਾਂ ਚ ਮਾਨਸੂਨ ਦੇ ਆਗਮਨ ਹੋਣ ਦੀ ਉਮੀਦ ਹੈ। 27 ਜੂਨ ਤੋਂ ਮੀਂਹ ਵਿੱਚ ਕਮੀ ਆ ਜਾਵੇਗੀ। ਫੋਟੋ- ਜਸਪਾਲ ਸਿੰਘ ਮਾਨ ਟੀਮ ਪੰਜਾਬ ਦਾ ਮੌਸਮ ਤੇ ਖੇਤੀਬਾੜੀ । ਫੇਸਬੁੱਕ ਤੇ ਆਪਣਾ ਪੇਜ਼ ਵੀ ਜਰੂਰ ਲਾਇਕ ਕਰੋ ਜੀ ।ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੀ ਅਗਲੀ ਜਾਣਕਾਰੀ ਤੱਕ ਉਡੀਕ ਕਰੋ ਜੀ।
