ਦਿਲਜੀਤ ਬਾਰੇ ਆਈ ਤਾਜਾ ਵੱਡੀ ਖਬਰ

ਦਿਲਜੀਤ ਦੁਸਾਂਝ ਬਾਰੇ ਆਈ ਤਾਜਾ ਵੱਡੀ ਖਬਰ ਦੱਸ ਦਈਏ ਕਿ ਕੁੱਝ ਦਿਨ ਪਹਿਲਾਂ ਰਵਨੀਤ ਬਿੱਟੂ ਨੇ ਦਲਜੀਤ ਦੋਸਾਂਝ ਤੇ ਜੈਜ਼ੀ ਬੀ ਤੇ dosh ਲਗਾਇਆ ਸੀ ਤੇ ਪ ਰਚੇ ਬਾਰੇ ਗੱਲ ਕਹੀ ਸੀ ਹੁਣ ਦਲਜੀਤ ਦੋਸਾਂਝ ਨੇ ਵੀ ਰਵਨੀਤ ਬਿੱਟੂ ਨੂੰ ਜਵਾਬ ਦਿੱਤਾ ਹੈ
ਅਤੇ ਕਿਹਾ ਕੀ ਗਾਣੇ ਦੇ 6 ਸਾਲ ਬਾਅਦ ਵਿ ਵਾਦ ਕਿਉਂ ਹੋ ਰਿਹਾ ਹੈ ਅਤੇ ਉਹ ਗਾਣਾ ਤੇ ਫਿਲਮ ਸੈਂਸਰ ਬੋਰਡ ਤੋਂ ਪਾਸ ਹੈ ਫਿਰ ਇਤ ਰਾਜ਼ ਕਿਉਂ? ਫਿਰ ਹੁਣ ਕਿਉ ਇਤ ਰਾਜ ਹੋ ਰਿਹਾ ਹੈ। ਦੱਸ ਦਈਏ ਕਿ ਦਿਲਜੀਤ ਦੁਸਾਂਝ ਨੇ ਪਿੱਛੇ ਜਿਹੇ ਚੌਰਾਸੀ ਨੂੰ ਯਾਦ ਕਰਦਿਆਂ ਇੱਕ ਗੀਤ ਸ਼ੇਅਰ ਕੀਤਾ ਸੀ ਜਿਸ ਤੋਂ ਬਾਅਦ ਇਹ ਰੌਲਾ ਪੈ ਗਿਆ। ਦੱਸ ਦਈਏ ਕਿ ਦਿਲਜੀਤ ਦੁਸਾਂਝ ਪੰਜਾਬੀ ਇੰਡਸਟਰੀ ਦੇ ਸੁਪਰਸਟਾਰ ਅਦਾਕਾਰ ਤੇ ਕਲਾਕਾਰ ਹਨ।ਦਿਲਜੀਤ ਦਾ ਜਨਮ 6 ਜਨਵਰੀ 19 84 ਨੂੰ ਜਲੰਧਰ ਜ਼ਿਲ੍ਹੇ ਦੇ ਪਿੰਡ ਦੁਸਾਂਝ ਕਲਾਂ ਵਿੱਚ, ਇੱਕ ਸਿੱਖ ਪਰਿਵਾਰ ਵਿੱਚ ਹੋਇਆ। ਉਸਦੇ ਪਿਤਾ ਬਲਬੀਰ ਸਿੰਘ, ਪੰਜਾਬ ਰੋਡਵੇਜ਼ ਦੇ ਸੇਵਾ-ਮੁਕਤ ਕਰਮਚਾਰੀ ਹਨ ਅਤੇ ਮਾਤਾ ਸੁਖਵਿੰਦਰ ਕੌਰ, ਘਰੇਲੂ ਔਰਤ ਹਨ। ਉਸਦੀ ਇੱਕ ਵੱਡੀ ਭੈਣ ਅਤੇ ਇੱਕ ਛੋਟਾ ਭਰਾ ਵੀ ਹੈ।ਉਹ ਆਪਣੇ ਬਚਪਨ ਦੇ ਦੁਸਾਂਝ ਕਲਾਂ ਵਿਚ ਬਿਤਾਏ ਅਤੇ ਫਿਰ ਲੁਧਿਆਣੇ, ਪੰਜਾਬ ਚਲਾ ਗਿਆ, ਜਿਥੇ ਉਸਨੇ ਆਪਣੀ ਰਸਮੀ ਸਿੱਖਿਆ ਪੂਰੀ ਕੀਤੀ, ਜਿਸ ਵਿਚ ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਤੋਂ ਹਾਈ ਸਕੂਲ ਡਿਪਲੋਮਾ ਵੀ ਸ਼ਾਮਲ ਸੀ। ਸਕੂਲ ਦੇ ਦੌਰਾਨ ਹੀ ਉਸਨੇ ਲਾਗਲੇ ਗੁਰਦੁਆਰਾ ਸਾਹਿਬ ਵਿਖੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਸੀ। ਉਹ ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਕੰਮ ਕਰਦਾ ਹੈ। ਉਹ ਪੰਜਾਬੀ ਸੰਗੀਤ ਉਦਯੋਗ ਦੇ ਪ੍ਰਮੁੱਖ ਕਲਾਕਾਰਾਂ ਵਿਚੋਂ ਇਕ ਵਜੋਂ ਜਾਣਿਆ ਜਾਂਦਾ ਹੈ। ਉਸਨੇ ਪੰਜਾਬੀ ਸਿਨਮੇ ਵਿੱਚ ‘ਜੱਟ ਐਂਡ ਜੂਲੀਅਟ'(2012), ਜੱਟ ਐਂਡ ਜੂਲੀਅਟ ੨ (2013), ਪੰਜਾਬ 1984 (2015), ਸਰਦਾਰ ਜੀ (2016), ‘ਅੰਬਰਸਰੀਆ’ (2016), ਸਰਦਾਰ ਜੀ-2 (2016) ਅਤੇ ਸੁਪਰ ਸਿੰਘ (2017) ਵਰਗੀਆਂ ਸੁਪਰਹਿੱਟ ਫ਼ਿਲਮਾਂ ਵਿੱਚ ਅਦਾਕਾਰੀ ਕੀਤੀ ਹੈ,
ਜੋ ਕਿ ਇਤਿਹਾਸ ਦੀਆਂ ਸਭ ਤੋਂ ਸਫਲ ਪੰਜਾਬੀ ਫਿਲਮਾਂ ਵਿੱਚੋਂ ਹਨ। ਉਸਨੇ ਨੇ ਆਪਣੇ ਗਾਇਕੀ ਦੀ ਸ਼ੁਰੂਆਤ ਸਾਲ 2000 ਵਿੱਚ ਆਪਣੀ ਪਹਿਲੀ ਐਲਬਮ ਇਸ਼ਕ ਦਾ ਊੜਾ ਐੜਾ ਨਾਲ ਕੀਤੀ। ਉਸ ਨੇ 2016 ਵਿਚ ਉੜਤਾ ਪੰਜਾਬ ਫਿਲਮ ਨਾਲ ਆਪਣੀ ਬਾਲੀਵੁੱਡ ਵਿਚ ਸ਼ੁਰੂਆਤ ਕੀਤੀ ਜਿਸ ਲਈ ਉਸ ਨੇ ਸਭ ਤੋਂ ਵਧੀਆ ਪੁਰਸ਼ ਸ਼ੁਰੂਆਤ ਲਈ ਫਿਲਮਫੇਅਰ ਅਵਾਰਡ ਹਾਸਲ ਕੀਤਾ।

Leave a Reply

Your email address will not be published. Required fields are marked *