ਕਨੇਡਾ ਚ ਗੁਰਸਿੱਖ ਵੀਰ ਨੇ ਕਰਵਾਈ ਬੱਲੇ-ਬੱਲੇ ‘ਸਿੱਖ ਭਾਈਚਾਰੇ ਨੇ ਕਨੇਡਾ ਵਿੱਚ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ। ਜਿਨ੍ਹਾਂ ਵਿੱਚ ਜਗਮੀਤ ਸਿੰਘ ਸੁਰਜੀਤ ਸਿੰਘ ਸੱਜਣ ਹੋਰ ਕਈ ਗੁਰਸਿੱਖ ਵੀਰਾਂ ਵੱਡੀਆਂ ਮੱਲਾਂ ਮਾਰੀਆਂ ਹਨ। ਜਿਨ੍ਹਾਂ ਵਿਚ ਇੱਕ ਨਾਮ ਨਵਾਂ ਜੁੜਾ ਗਿਆ ਹੈ ਪਰਮੀਤ ਸਿੰਘ ਬੋਪਾਰਾਏ ਬਣ ਗਿਆ ਹੈ।ਕੈਨੇਡਾ ਦੇ ਇਕ ਹੋਰ ਗੁਰਸਿੱਖ ਆਗੂ ਪਰਮੀਤ ਸਿੰਘ ਬੋਪਾਰਾਏ ਨੂੰ ਅਲਬਰਟਾ ਵਿਚ ਐਨ ਡੀ ਪੀ ਪਾਰਟੀ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।ਪਰਮੀਤ ਸਿੰਘ ਬੋਪਾਰਾਏ ਪੰਜਾਬੀਆਂ ਵਿਚ ਹਰਮਨ ਪਿਆਰੇ ਆਗੁ ਹਨ ਜੋ ਪਹਿਲਾਂ ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਕੈਲਗਰੀ ਵਿਚ ਮੁੱਖ ਸੇਵਾਦਾਰ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ। ਜਗਮੀਤ ਸਿੰਘ ਤੋਂ ਬਾਅਦ ਉਹ ਦੂਜੇ ਦਸਤਾਰਧਾਰੀ ਗੁਰਸਿੱਖ ਹਨ ਜਿਹਨਾਂ ਨੂੰ ਇੰਨਾਂ ਵੱਡਾ ਸਿਆਸੀ ਮਾਣ ਸਤਿਕਾਰ ਮਿਲਿਆ ਹੈ।ਸਿੱਖ ਕਮਿਊਨਟੀ ਦੀ ਜਾਣੀ ਪਹਿਚਾਣੀ ਸ਼ਖ਼ਸੀਅਤ ਗੁਰਸਿੱਖ ਪਰਮੀਤ ਸਿੰਘ ਬੋਪਾਰਾਏ ਨੂੰ ਅਲਬਰਟਾ ਐਨ.ਡੀ.ਪੀ. ਪਾਰਟੀ ਵਲੋਂ ਮਾਣ ਦਿੰਦਿਆਂ ਪਾਰਟੀ ਦਾ ਉਪ ਪ੍ਰਧਾਨ ਬਣਾਇਆ ਗਿਆ ਹੈ | ਪਰਮੀਤ ਸਿੰਘ ਪਿਛਲੇ ਸਮੇਂ ਤੋਂ ਕਮਿਊਨਟੀ ‘ਚ ਅਤੇ ਧਾਰਮਿਕ ਸੇਵਾਵਾਂ ਨਿਭਾਉਣ ਕਰਕੇ ਪੰਜਾਬੀਆਂ ‘ਚ ਕਾਫੀ ਹਰਮਨ ਪਿਆਰੇ ਹਨ | ਉਹ ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਵਿਖੇ ਮੁੱਖ ਸੇਵਾਦਾਰ ਦੀਆਂ ਸੇਵਾਵਾਂ ਵੀ ਨਿਭਾਅ ਚੁੱਕੇ ਹਨ | ਅਲਬਰਟਾ ‘ਚ ਪਹਿਲੀ ਵਾਰ ਦੇਖਣ ਵਿਚ ਆਇਆ ਹੈ ਕਿ ਕਿਸੇ ਪਾਰਟੀ ਨੇ ਪੂਰਨ ਗੁਰਸਿੱਖ ਨੂੰ ਪਾਰਟੀ ਦੀ ਵੱਡੀ ਜ਼ਿੰਮੇਵਾਰੀ ਸੌਾਪੀ ਹੋਵੇ | ਸ. ਪਰਮੀਤ ਸਿੰਘ ਬੋਪਾਰਾਏ ਨੇ ਪਾਰਟੀ ਹਾਈਕਮਾਨ, ਵਰਕਰਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਹੈ |ਇੱਥੇ ਇਹ ਵੀ ਦੱਸਣਯੋਗ ਹੈ ਕਿ ਕਨੇਡਾ ਦੀ ਸਰਕਾਰ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਸਿੱਖ ਭਾਈਚਾਰੇ ਦੇ ਲੋਕ ਅਹਿਮ ਭੂਮਿਕਾ ਨਿਭਾਉਣ ਰਹੇ ਹਨ।
ਦੱਸ ਦਈਏ ਕਿ ਜਸਟਿਨ ਟਰੂਡੋ ਵੀ ਇਨ੍ਹਾਂ ਸਭ ਦਾ ਸਤਿਕਾਰ ਕਰਦੇ ਹਨ।ਦੱਸ ਦਈਏ ਕਿ ਪੰਜਾਬ ਤੋਂ ਬਾਅਦ ਕਨੇਡਾ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਸਿੱਖ ਭਾਈਚਾਰੇ ਦੇ ਲੋਕ ਵੱਸਦੇ ਹਨ ਜਿਸ ਕਾਰਨ ਕਨੇਡਾ ਨੂੰ ਮਿੰਨੀ ਪੰਜਾਬ ਵੀ ਕਿਹਾ ਜਾਂਦਾ ਹੈ।
