‘ਸੂਰਜ ਗ੍ਰਹਿਣ’ ਇੱਕ ਪਰਿਵਾਰ ਦੀ ਧੀ ਲਈ ਬਣਿਆ ਕਾਲ

ਪ੍ਰਮਾਤਮਾ ਦੇ ਰੰਗਾਂ ਨੂੰ ਕੋਈ ਨਹੀਂ ਸਮਝ ਸਕਦਾ। ਰਾਜਸਥਾਨ ਦੇ ਅਜਮੇਰ ਸ਼ਹਿਰ ਵਿਚ ਸੂਰਜ ਗ੍ਰਹਿਣ ਇਕ ਪਰਿਵਾਰ ਦੀ ਬੱਚੀ ‘ਤੇ ਕਾਲ ਬਣ ਗਿਆ ਹੈ । ਦੱਸ ਦੇਈਏ ਕਿ ਸਾਲ ਦਾ ਸਭ ਤੋਂ ਵੱਡੇ ਦਿਨ ਯਾਨੀ ਕਿ 21 ਜੂਨ ਨੂੰ ਸੂਰਜ ਗ੍ਰਹਿਣ ਲੱਗਿਆ। ਸੂਰਜ ਗ੍ਰਹਿਣ ਦੌਰਾਨ ਭਾਰਤ ਦੇ ਕਈ ਸ਼ਹਿਰਾਂ ਵਿਚ ਆਸਮਾਨ ‘ਚ ਸੂਰਜ ਦਾ ਘੇਰਾ ਇਕ ਚਮਕਦੀ ਅੰਗੂਠੀ ਵਾਂਗ ਨਜ਼ਰ ਆਇਆ। ਇਸ ਸੂਰਜ ਗ੍ਰਹਿਣ ਨੂੰ ਕੰਗਣਾਕਾਰ ਗ੍ਰਹਿਣ ਆਖਿਆ ਗਿਆ। ਸੂਰਜ ਗ੍ਰਹਿਣ ਅਫਰੀਕਾ, ਏਸ਼ੀਆ, ਯੂਰਪ ਅਤੇ ਆਸਟ੍ਰੇਲੀਆ ਦੇ ਕੁਝ ਹਿੱਸਿਆਂ ‘ਚ ਦੇਖਿਆ ਗਿਆ। ਕਈ ਥਾਵਾਂ ‘ਤੇ ਚੰਦਰਮਾ ਨੂੰ ਸੂਰਜ ਨੂੰ ਢੱਕ ਲਿਆ ਅਤੇ ਦਿਨ ਵੇਲੇ ਹਨ੍ਹੇਰਾ ਛਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਰਾਮਗੰਜ ਪੁਲਸ ਚੌਕੀ ਨੇੜੇ ਸਾਂਸੀ ਬਸਤੀ ਵਿਚ ਰਹਿਣ ਵਾਲੇ ਇਕ ਪਰਿਵਾਰ ਦੀ 15 ਸਾਲਾ ਕੁੜੀ ਸੂਰਜ ਗ੍ਰਹਿਣ ਦੇਖਣ ਲਈ ਆਪਣੇ ਘਰ ਦੀ ਛੱਤ ‘ਤੇ ਗਈ। ਛੱਤ ਦੇ ਉੱਪਰੋਂ ਜਾ ਰਹੀ ਬਿਜਲੀ ਦੀਆਂ ਵੱਡੀ ਲਾਈਨ ਨੂੰ ਹੱਥ ਲੱਗ ਜਾਣ ਕਾਰਨ ਕੁੜੀ ਰੱਬ ਕੋਲ ਚੱਲੀ ਗਈ। ਕਰੰ ਟ ਲੱਗਦੇ ਹੀ ਕੁੜੀ ਬੇ ਹੋ ਸ਼ ਹੋ ਗਈ, ਜਿਸ ਨੂੰ ਜਵਾਹਰ ਲਾਲ ਨਹਿਰੂ ਹਸਪ ਤਾਲ ਪਹੁੰਚਾਇਆ ਗਿਆ ਪਰ ਉਹ ਪੂਰੀ ਹੋ ਗਈ। ਦੱਸ ਦਈਏ ਕਿ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਘਰ ਦੇ ਉਪਰੋਂ ਹੀ ਹਾਈਟੈਂਸ਼ਨ ਲਾਈਨ ਨਿਕਲ ਰਹੀ ਹੈ। ਦੱਸ ਦਈਏ ਕਿ ਪਰਿਵਾਰ ਦਾ ਕਹਿਣਾ ਹੈ ਕਿ ਬਿਜਲੀ ਮਹਿਕਮੇ ਨੂੰ ਕਈ ਵਾਰ ਸੂਚਿਤ ਕਰਨ ਦੇ ਬਾਵਜੂਦ ਇਸ ਨੂੰ ਹਟਾਇਆ ਨਹੀਂ ਗਿਆ। ਪਰਿਵਾਰ ਨੇ ਇਹ ਵੀ ਦੱਸਿਆ ਕਿ ਅੱਜ ਦੇ ਇਸ ਭਾਣੇ ਵਿਚ ਉਨ੍ਹਾਂ ਦੀ ਬੱਚੀ ਐਕਸਰੇਅ ਫਿਲਮ ਜ਼ਰੀਏ ਸੂਰਜ ਗ੍ਰਹਿਣ ਦੇਖਣ ਛੱਤ ‘ਤੇ ਚੜ੍ਹੀ ਸੀ, ਜੋ ਕਿ ਤਿੰਨ ਫੁੱਟ ‘ਤੇ ਹੀ ਜਾ ਰਹੀ ਹਾਈਟੈਂਸ਼ਨ ਲਾਈਨ ਵਿਚ ਆ ਗਈ। ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਖੇਤਰ ‘ਚ ਇਸ ਤਰ੍ਹਾਂ ਹੋ ਚੁੱਕਾ ਹੈ। ਕੁੜੀ ਦੇ ਚਲੇ ਜਾਣ ਮਗਰੋਂ ਪਰਿਵਾਰ ਚ ਮਾ ਤਮ ਦਾ ਮਾਹੌਲ ਹੈ। ਘਰ ਰੋਟੀ ਨਹੀ ਪੱਕ ਰਹੀ।

Leave a Reply

Your email address will not be published. Required fields are marked *