ਖੁਸ਼ਖਬਰੀ ਤਿੰਨ ਮਹੀਨਿਆਂ ਬਾਅਦ ਇਥੋਂ ਸ਼ੁਰੂ ਹੋਈਆਂ ਇੰਟਰਨੈਸ਼ਨਲ ਫਲਾਈਟਾਂ

ਪ੍ਰਾਪਤ ਜਾਣਕਾਰੀ ਅਨੁਸਾਰ ਕਰੋਨਾ ਨੇ ਸਾਰੀ ਦੁਨੀਆਂ ਵਿਚ ਪ੍ਰਭਾਵ ਬਣਾਇਆ ਹੈ ਜਿਸ ਨਾਲ ਦੁਨੀਆਂ ਦੇ ਦੇਸ਼ਾਂ ਦੇ ਲੋਕ ਆਪਸ ਵਿਚ ਟੁ ਟੇ ਹੋਏ ਮਹਿਸੂਸ ਕਰ ਰਹੇ ਹਨ ਕਿਓੰਕੇ ਇੰਟਰਨੈਸ਼ਨਲ ਫਲਾਈਟਸ ਬੰਦ ਪਈਆਂ ਹਨ। ਪਰ ਹੁਣ ਹੋਲੀ ਹੋਲੀ ਸਾਰੇ ਦੇਸ਼ ਹਵਾਈ ਸਫ਼ਰ ਕਰਨ ਦੀ ਇਜਾਜਤ ਦੇ ਰਹੇ ਹਨ। ਤਾਂ ਜੋ ਦੁਨੀਆਂ ਦਾ ਕੰਮ ਮੁੜ ਲੀਹ ਤੇ ਆ ਜਾਵੇ। ਪ੍ਰਾਪਤ ਜਾਣਕਾਰੀ ਦੱਸ ਦਈਏ ਬੰਗਲਾਦੇਸ਼ ਦੀ ਰਾਸ਼ਟਰੀ ਹਵਾਈ ਕੰਪਨੀ ‘ਬਿਮਾਨ ਬਾਂਗਲਾਦੇਸ਼ ਏਅਰਲਾਈਨਸ’ ਨੇ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਦੇ ਮੱਦੇਨਜ਼ਰ ਅੰਤਰਰਾਸ਼ਟਰੀ ਉਡਾਣਾਂ ‘ਤੇ ਪਾਬੰਦੀ ਲਾਗੂ ਕੀਤੇ ਜਾਣ ਤੋਂ ਤਕਰੀਬਨ ਤਿੰਨ ਮਹੀਨੇ ਬਾਅਦ ਐਤਵਾਰ ਨੂੰ ਉਡਾਣਾਂ ਦੀ ਸ਼ੁਰੂਆਤ ਕੀਤੀ। ਏਅਰਲਾਈਨਸ ਦੇ ਡਿਪਟੀ ਜਨਰਲ ਮੈਨੇਜਰ (ਜਨ ਸੰਪਰਕ) ਤਾਹੇਰਾ ਖੰਡਾਕਰ ਨੇ ‘ਦ ਡੇਲੀ ਸਟਾਰ’ ਨੂੰ ਦੱਸਿਆ ਕਿ ਉਡਾਣ ਸੰਖਿਆ ਬੀਜੀ001 787-8 ਹਜਰਤ ਸ਼ਾਹਜਲਾਲ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 187 ਯਾਤਰੀਆਂ ਦੇ ਨਾਲ ਲੰਡਨ ਦੇ ਲਈ ਰਵਾਨਾ ਹੋਈ। ਜਾਣਕਾਰੀ ਮੁਤਾਬਕ ਬੰਗਲਾਦੇਸ਼ ਪਬਲਿਕ ਐਵੀਏਸ਼ਨ ਅਥਾਰਟੀ ਦੇ ਪ੍ਰਧਾਨ ਏਅਰ ਵਾਈਸ ਮਾਰਸ਼ਨ ਐੱਮ. ਮਫੀਦੁਰ ਰਹਿਮਾਨ ਨੇ ਕਿਹਾ ਕਿ ਢਾਕਾ ਤੋਂ ਲੰਡਨ ਜਾਣ ਵਾਲੇ ਯਾਤਰੀਆਂ ਨੂੰ ਕੋਰੋਨਾ ਵਾਇਰਸ ਤੋਂ ਇਨਫੈਕਟਿਡ ਨਹੀਂ ਹੋਣ ਸਬੰਧੀ ਕਿਸੇ ਤਰ੍ਹਾਂ ਦਾ ਸਿਹਤ ਪ੍ਰਮਾਣ ਦੇਣ ਦੀ ਲੋੜ ਨਹੀਂ ਹੈ, ਪਰ ਉਨ੍ਹਾਂ ਨੂੰ ਇਕ ਫਾਰਮ ਭਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਨਿਯਮ ਮੁਤਾਬਕ ਸਾਰੇ ਯਾਤਰੀਆਂ ਨੂੰ 14 ਦਿਨ ਦੇ ਇਕਾਂਤਵਾਸ ਵਿਚ ਰਹਿਣਾ ਹੋਵੇਗਾ। ਉਨ੍ਹਾਂ ਕਿਹਾ ਕਿ ਯਾਤਰੀਆਂ ਨੂੰ ਸੈਨੀਟਾਈਜ਼ਰ, ਮਾਸਕ ਤੇ ਦਸਤਾਨੇ ਦਿੱਤੇ ਗਏ। ਦੇਸ਼ ਵਿਚ ਇਕ ਜੂਨ ਤੋਂ ਘਰੇਲੂ ਉਡਾਣਾਂ ਨੂੰ ਆਗਿਆ ਦੇ ਦਿੱਤੀ ਗਈ ਸੀ। ਉੱਧਰ ਦੂਜੇ ਪਾਸੇ ਇੱਕ ਹੋਰ ਅਪਡੇਟ ਹੈ ਕਿ ਹੁਣ ਜਹਾਜ਼ ਕਿਰਾਏ ‘ਤੇ ਲੱਗੀ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ ਲਿਮਟ 24 ਅਗਸਤ ਤੋਂ ਅੱਗੇ ਵੀ ਵਧਾਈ ਜਾ ਸਕਦੀ ਹੈ।ਹਵਾਬਾਜ਼ੀ ਸਕੱਤਰ ਪੀ. ਐੱਸ. ਖਰੌਲਾ ਨੇ ਸ਼ਨੀਵਾਰ ਨੂੰ ਇਹ ਗੱਲ ਕਹੀ।ਹਾਲਾਂਕਿ, ਉਨ੍ਹਾਂ ਇਹ ਵੀ ਕਿਹਾ ਕਿ ਇਹ ਇਸ ਗੱਲ ‘ਤੇ ਨਿਰਭਰ ਕਰੇਗਾ ਕਿ ਅੱਗੇ ਹਾਲਤ ਕਿਸ ਤਰ੍ਹਾਂ ਦੇ ਰਹਿੰਦੇ ਹਨ। ਸਰਕਾਰ ਨੇ ਘਰੇਲੂ ਯਾਤਰੀ ਉਡਾਣਾਂ ਨੂੰ 25 ਤੋਂ ਦੁਬਾਰਾ ਸ਼ੁਰੂ ਕੀਤਾ ਸੀ ਪਰ ਕਿਰਾਏ ‘ਤੇ ਇਕ ਲਿਮਟ ਰੱਖੀ ਗਈ ਹੈ।ਖਰੌਲਾ ਨੇ ਪ੍ਰੈੱਸ ਕਾਨਫਰੰਸ ‘ਚ ਕਿਹਾ, ”ਹਾਲਾਤ ਕਿਵੇਂ ਬਦਲਦੇ ਹਨ, ਇਸ ਦੇ ਆਧਾਰ ‘ਤੇ ਕਿਰਾਏ ਲਈ ਰੱਖੀ ਲਿਮਟ ਨੂੰ 24 ਅਗਸਤ ਤੋਂ ਅੱਗੇ ਵੀ ਵਧਾਉਣਾ ਪੈ ਸਕਦਾ ਹੈ ਪਰ ਫਿਲਹਾਲ ਇਹ ਸਿਰਫ ਤਿੰਨ ਮਹੀਨਿਆਂ ਲਈ ਹੈ।

Leave a Reply

Your email address will not be published. Required fields are marked *