ਪੰਜਾਬ ਦੇ ਸਧਾਰਨ ਸਿੱਖ ਪਰਿਵਾਰ ਦਾ ਪੁੱਤ ਬਣਿਆ ਵੱਡਾ ਅਫਸਰ

ਮਿਹਨਤਾਂ ਨੂੰ ਫਲ ਮਿਲਦਾ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਅਜਿਹਾ ਹੀ ਕਾਰਨਾਮਾ ਕਰ ਦਿਖਾਇਆ ਹੈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਗੁਆਂਢੀ ਪਿੰਡ ਲੰਬੀ ਤੋਂ ਜਿੱਥੇ ਲੰਬੀ ਪਿੰਡ ਦੇ ਸਧਾਰਨ ਕਿਸਾਨ ਦਾ 22 ਸਾਲਾ ਨੌਜਵਾਨ ਪੁੱਤ ਏਅਰ ਫੋਰਸ ਵਿਚ ਫਲਾਈਂਗ ਅਫਸਰ ਬਣਿਆ ਹੈ ਜਿਸ ਕਰਕੇ ਉਸਦੇ ਪਰਿਵਾਰ ਵਿਚ ਖ਼ੁਸ਼ੀ ਪਾਈ ਜਾ ਰਹੀ ਹੈ।…ਪ੍ਰਾਪਤ ਜਾਣਕਾਰੀ ਅਨੁਸਾਰ ਲੰਬੀ ਪਿੰਡ ਦੇ ਸਧਾਰਨ ਕਿਸਾਨ ਦਾ 22 ਸਾਲਾ ਨੌਜਵਾਨ ਪੁੱਤ ਏਅਰ ਫੋਰਸ ਵਿਚ ਫਲਾਈਂਗ ਅਫਸਰ ਬਣਿਆ ਹੈ ਜਿਸ ਕਰਕੇ ਉਸਦੇ ਪਰਿਵਾਰ ਵਿਚ ਖ਼ੁਸ਼ੀ ਪਾਈ ਜਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਲੰਬੀ ਦੇ ਗੁਰਪ੍ਰੀਤ ਸਿੰਘ ਬਰਾੜ ਨੇ ਭਾਰਤੀ ਏਅਰ ਫੋਰਸ ‘ਚ ਫਲਾਈਂਗ ਅਫਸਰ ਦਾ ਕਮਿਸ਼ਨ ਲਿਆ ਹੈ। ਕਿਸਾਨ ਸਤਨਾਮ ਸਿੰਘ ਨਿੰਦਰ ਮਹੰਤ ਅਤੇ ਰਣਜੀਤ ਕੌਰ ਦੇ ਸਪੁੱਤਰ ਗੁਰਪ੍ਰੀਤ ਸਿੰਘ ਬਰਾੜ ਨੇ ਪੰਜਵੀਂ ਤੱਕ ਦੀ ਸਿੱਖਿਆ ਮਲੋਟ ਦੇ ਸੈਕਰਡ ਹਾਰਟ ਕਾਨਵੈਂਟ ਤੋਂ ਪ੍ਰਾਪਤ ਕੀਤੀ ਅਤੇ 10ਵੀਂ ਪੰਜਾਬ ਪਬਲਿਕ ਸਕੂਲ ਨਾਭਾ ਤੋਂ ਪਾਸ ਕੀਤੀ। ਦੱਸਣਯੋਗ ਹੈ ਕਿ 12ਵੀਂ ਅਤੇ ਐਨਡੀਏ ਦੀ ਕੋਚਿੰਗ ਉਸਨੇ ਚੰਡੀਗੜ੍ਹ ਦੀ ਇੰਪੈਕਟ ਅਕੈਡਮੀ ਤੋਂ ਲਈ। ਕੱਲ੍ਹ ਹੈਦਰਾਬਾਦ ਵਿਚ ਹੋਈ ਪਾਸਿੰਗ ਆਊਟ ਪਰੇਡ ਤੋਂ ਬਾਅਦ ਉਸਨੂੰ ਬੈਚ ਲਾਇਆ ਗਿਆ। ਕੋਰੋਨਾ ਕਰਕੇ ਉਸਦੇ ਮਾਂ ਬਾਪ ਭਾਵੇਂ ਮੌਕੇ ‘ਤੇ ਨਹੀਂ ਪੁੱਜ ਸਕੇ ਪਰ ਰਾਸ਼ਟਰੀ ਚੈਨਲਾਂ ਉਪਰ ਚੱਲੀਆਂ ਲਾਈਵ ਖਬਰਾਂ ਵਿਚ ਉਨ੍ਹਾਂ ਸਾਰਾ ਪ੍ਰਤੱਖ ਵੇਖਿਆ। ਇਸ ਪ੍ਰਾਪਤੀ ਨੂੰ ਲੈ ਕੇ ਪਰਿਵਾਰ ਵਿਚ ਖ਼ੁਸ਼ੀ ਦਾ ਮਹੌਲ ਹੈ ਤੇ ਉਨ੍ਹਾਂ ਨੂੰ ਲੋਕਾਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਤੁਹਾਨੂੰ ਦੱਸ ਦੇਈਏ ਇਸ ਨੌਜਵਾਨ ਦੀ ਉਮਰ ਸਿਰਫ 22 ਸਾਲ ਦੀ ਜੋ ਉਮਰ ਖੇਡਣ ਹੱਸਣ ਦੀ ਹੁੰਦੀ ਹੈ ਉਸ ਉਮਰ ਚ ਇਸ ਨੌਜਵਾਨ ਨੇ ਆਪਣੀ ਜਿੰਦਗੀ ਦੀ ਮੰਜਿਲ ਹਾਸਲ ਕਰਕੇ ਪੂਰੀ ਦੁਨੀਆ ਵਿਚ ਆਪਣੇ ਪਿੰਡ ਦਾ ਨਾਮ ਰੌਸ਼ਨ ਕਰ ਦਿੱਤਾ ਹੈ ਜਿਸ ਦੀਆਂ ਦੂਰ ਦੂਰ ਤੱਕ ਸਿਫਤਾਂ ਹੋ ਰਹੀਆਂ ਹਨ।

Leave a Reply

Your email address will not be published. Required fields are marked *