‘ਵੀਕੈਂਡ’ ਲਾਕਡਾਊਨ ਦੌਰਾਨ ਸ੍ਰੀ ਦਰਬਾਰ ਸਾਹਿਬ ਵਿੱਚ ਲੱਗੀ ਸੰਗਤਾਂ ਦੀ ਰੌਣਕ ”ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰ ਵਲੋਂ ਵੀਕੈਂਡ ਤਾਲਾਬੰਦੀ ਹੋਣ ਦੌਰਾਨ ਸ਼ਨੀਵਾਰ ਅਤੇ ਐਤਵਾਰ ਨੂੰ ਬੰਦ ਕਰਨ ਨੂੰ ਲੈ ਕੇ ਪਿਛਲੇ ਹਫਤੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤ ਨਾ ਮਾਤਰ ਦਰਸ਼ਨ ਕਰਨ ਲਈ ਆਈ ਸੀ ਪਰ ਸਵੇਰ ਸਮੇਂ ਸੰਗਤਾਂ ਦੀ ਰੌਣਕ ਵੇਖਣ ਨੂੰ ਮਿਲੀ। ਦੱਸ ਦਈਏ ਕਿ ਪਰ ਦੁਪਹਿਰ ਤੋਂ ਬਾਅਦ ਫਿਰ ਸੰਗਤਾਂ ਦੀ ਆਮਦ ਵਿੱਚ ਕਮੀ ਵੇਖੀ ਗਈ। ਸੰਗਤਾਂ ਅਤੇ ਡਿਊਟੀ ਸੇਵਕਾਂ ਨੇ ਮਰਿਯਦਾ ਸੰਭਾਲ ਕੇ ਰੱਖੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਵਿਚ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਸੁਸ਼ੋਭਿਤ ਕਰਕੇ। ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ ਕਰਨ ਉਪਰੰਤ ਗ੍ਰੰਥੀ ਸਿੰਘ ਦੀ ਤਰਫੋਂ ਮੁੱਖ ਵਾਕ ਲਿਆ ਗਿਆ। ਸੰਗਤ ਵੱਲੋਂ ਪਰਿਕਰਮਾ ਦੇ ਇਸ਼ਨਾਨ ਦੀ ਸੇਵਾ ਤੋਂ ਇਲਾਵਾ ਪਵਿੱਤਰ ਅੰਮ੍ਰਿਤ ਸਰੋਵਰ ਦੀ ਸਫਾਈ ਕੀਤੀ ਗਈ। ਗਰਮੀਆਂ ਦੇ ਮੌਸਮ ਵਿਚ, ਠੰਡੇ-ਮਿੱਠੇ ਪਾਣੀ ਦੀ ਛਬੀਲ ਵੀ ਲਗਾਈ ਗਈ। ਇੱਥੇ ਇਹ ਵੀ ਦੱਸ ਦਈਏ ਕਿ ਜਦੋਂ ਲੌਕਡਾਉਨ ਹੋਇਆ ਹੈ ਦੂਰੋਂ ਆ ਰਹੀ ਸੰਗਤ ਦਾ ਆਣਾ ਬਿਲਕੁਲ ਬੰ ਦ ਹੈ। ਪਰ ਲੋਕਲ ਸੰਗਤਾਂ ਦਾ ਆਉਣਾ ਜਾਣਾ ਲੱਗਿਆ ਹੋਇਆ ਹੈ।ਸ੍ਰੀ ਦਰਬਾਰ ਸਾਹਿਬ ਵਿਖੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ ਸ਼੍ਰੋਮਣੀ ਅਕਾਲੀ ਦਲ ਦੇ ਲੁਧਿਆਣਾ ਸ਼ਹਿਰੀ ਜਥੇ ਵੱਲੋਂ ੧੫੦ ਕੁਇੰਟਲ ਦਾਲ ਅਤੇ ਹੋਰ ਰਸਦਾਂ ਭੇਟ ਕੀਤੀਆਂ ਗਈਆਂ। ਸੰਗਤਾਂ ਨਾਲ ਦਾਲ ਲੈ ਕੇ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਸ. ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਇਹ ਸੇਵਾ ਲੁਧਿਆਣਾ ਸ਼ਹਿਰੀ ਦੀ ਸਮੁੱਚੇ ਅਕਾਲੀ ਆਗੂਆਂ ਦੇ ਸਾਝੇ ਯਤਨਾਂ ਅਤੇ ਸੰਗਤ ਦੇ ਸਹਿਯੋਗ ਨਾਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਅੰਦਰ ਲੰਗਰ ਦੀ ਮਰਯਾਦਾ ਆਰੰਭੀ ਸੀ, ਜੋ ਅੱਜ ਪੂਰੇ ਵਿਸ਼ਵ ਵਿਚ ਸਿੱਖ ਕੌਮ ਨੂੰ ਉਭਾਰ ਰਹੀ ਹੈ ਕਿਉਂਕਿ ਦੇਸ਼ ਦੁਨੀਆ ਅੰਦਰ ਸਿੱਖਾਂ ਨੇ ਹਮੇਸ਼ਾ ਹੀ ਲੋੜਵੰਦਾਂ ਲਈ ਮਿਸਾਲੀ ਲੰਗਰ ਸੇਵਾਵਾਂ ਨਿਭਾਈਆਂ ਹਨ।
ਉਨ੍ਹਾਂ ਆਖਿਆ ਕਿ ਗੁਰੂ ਸਾਹਿਬਾਨ ਵੱਲੋਂ ਦਿੱਤੇ ਗਏ ਸੇਵਾ ਦੇ ਸਿਧਾਂਤ ਨੂੰ ਸੰਗਤਾਂ ਤਨ, ਮਨ, ਧਨ ਨਾਲ ਅੱਗੇ ਵਧਾ ਰਹੀਆਂ ਹਨ ਅਤੇ ਇਸੇ ਤਹਿਤ ਹੀ ਗੁਰੂ ਘਰ ਦੇ ਸਭ ਤੋਂ ਵਿਸ਼ਾਲ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ ਰਸਦਾਂ ਭੇਜਣ ਵਿਚ ਸੰਗਤਾਂ ਅੰਦਰ ਭਾਰੀ ਉਤਸ਼ਾਹ ਹੈ। ਇਸ ਮੌਕੇ ਸ. ਰਣਜੀਤ ਸਿੰਘ ਢਿੱਲੋਂ ਪ੍ਰਧਾਨ ਅਕਾਲੀ ਜਥਾ ਲੁਧਿਆਣਾ ਸ਼ਹਿਰੀ ਨੇ ਲੰਗਰ ਸੇਵਾ ਲਈ ਸਹਿਯੋਗ ਕਰਨ ‘ਤੇ ਸਮੁੱਚੀ ਸੰਗਤ ਦਾ ਧੰਨਵਾਦ ਕੀਤਾ।
