ਨਹੀਂ ਹੋਣਗੀਆਂ 12ਵੀਂ ਦੀਆਂ ਪ੍ਰੀਖਿਆਵਾਂ! ਨਤੀਜਿਆਂ ਦੇ ਐਲਾਨ ਦੀ ਤਿਆਰੀ ”ਦੱਸ ਦਈਏ ਕਿ ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਖ਼ਬਰਾਂ ਅਨੁਸਾਰ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ 12ਵੀਂ ਦੇ ਬਾਕੀ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਰੱਦ ਕਰਨ ‘ਤੇ ਵਿਚਾਰ ਕਰ ਰਿਹਾ ਹੈ। ਸੀਬੀਐਸਈ ਬੋਰਡ ਦੀਆਂ ਆਗਾਮੀ ਪ੍ਰੀਖਿਆਵਾਂ 01 ਤੋਂ 15 ਜੁਲਾਈ ਤੱਕ ਹੋਣੀਆਂ ਹਨ, ਪਰ ਕਰੋਨਾ ਦੇ ਤੇਜ਼ੀ ਨਾਲ ਵੱਧ ਰਹੇ ਮਾਮਲਿਆਂ ਨੂੰ ਵੇਖਦਿਆਂ ਬੋਰਡ ਇਸ ਫੈਸਲੇ ‘ਤੇ ਮੁੜ ਵਿਚਾਰ ਕਰ ਸਕਦਾ ਹੈ। ਸੰਭਾਵਨਾ ਹੈ ਕਿ ਬਿਨ੍ਹਾਂ ਪ੍ਰੀਖਿਆ ਦੇ ਹੀ ਸਟੂਡੈਂਟਸ ਨੂੰ ਪਾਸ ਕਰ ਦਿੱਤਾ ਜਾਵੇਗਾ। ਦਰਅਸਲ, ਜਦੋਂ ਤਾਲਾਬੰਦੀ ਸ਼ੁਰੂ ਹੋਈ, ਕਰੋਨਾ ਦੇ ਕੇਸ ਅੱਜ ਨਾਲੋਂ ਬਹੁਤ ਘੱਟ ਸੀ। ਮੌਜੂਦਾ ਸਥਿਤੀ ਬਹੁਤ ਡਰਾ-ਉਣੀ ਹੈ, ਜਿਥੇ ਕਰੋ ਨਾ ਦੇ ਮਰੀ-ਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ।ਦੱਸ ਦਈਏ ਕਿ ਇਸ ਕਾਰਨ ਵਿਦਿਆਰਥੀਆਂ ਅਤੇ ਮਾਪਿਆਂ ਦੀ ਚਿੰ ਤਾ ਵੱਧ ਰਹੀ ਹੈ। ਕੁਝ ਮਾਪਿਆਂ ਦੇ ਸਮੂਹਾਂ ਨੇ ਪ੍ਰੀਖਿਆ ਰੱਦ ਕਰਨ ਬਾਰੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਵੀ ਦਾਇਰ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸਮੇਂ ਵਿਦਿਆਰਥੀਆਂ ਦੀ ਸੁਰੱਖਿਆ ਸਭ ਤੋਂ ਮਹੱਤਵਪੂਰਨ ਹੈ। ਦਰਅਸਲ, ਕਰੋਨਾ ਦੀ ਸਥਿਤੀ ਨੂੰ ਵੇਖਦਿਆਂ, ਇਹ ਨਹੀਂ ਕਿਹਾ ਜਾ ਸਕਦਾ ਕਿ ਸਥਿਤੀ ਕਿੰਨੀ ਦੇਰ ਤੱਕ ਆਮ ਹੋਵੇਗੀ ਤੇ ਇਮਤਿਹਾਨ ਨੂੰ ਮੁਲਤਵੀ ਨਹੀਂ ਕੀਤਾ ਜਾ ਸਕਦਾ ਜਦੋਂ ਤਕ ਸਥਿਤੀ ਆਮ ਨਹੀਂ ਹੋ ਜਾਂਦੀ। ਇਸ ਲਈ ਬੋਰਡ ਕੋਲ ਇਮਤਿਹਾਨ ਨੂੰ ਰੱਦ ਕਰਨ ਦਾ ਇਕੋ ਇਕ ਵਿਕਲਪ ਬਚਿਆ ਹੈ।
ਦਰਅਸਲ ਬਿਹਾਰ, ਤੇਲੰਗਾਨਾ, ਛੱਤੀਸਗੜ, ਉੱਤਰ ਪ੍ਰਦੇਸ਼, ਕੇਰਲ, ਝਾਰਖੰਡ, ਤਾਮਿਲਨਾਡੂ, ਕਰਨਾਟਕ ਨੇ ਆਪਣੀਆਂ 12 ਵੀਂ ਪ੍ਰੀਖਿਆਵਾਂ ਕਰ ਲਈਆਂ ਹਨ। ਬੋਰਡ ਨੂੰ ਮੰਗਲਵਾਰ ਨੂੰ ਸੁਪਰੀਮ ਕੋਰਟ ਵਿੱਚ ਦਾਇਰ ਪਟੀਸ਼ਨ ਦਾ ਜਵਾਬ ਦੇਣਾ ਹੈ। ਅਜਿਹੀ ਸਥਿਤੀ ‘ਚ ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਸਥਿਤੀ ਜਲਦੀ ਹੀ ਸਾਫ ਹੋ ਜਾਵੇਗੀ।ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।
