ਯੂਰਪੀਅਨ ਦੇਸ਼ ਵਿੱਚੋਂ ਆਈ ਸਿੱਖ ਭਾਈਚਾਰੇ ਲਈ ਖੁਸ਼ਖਬਰੀ ‘ਵੱਡੀ ਖਬਰ ਆ ਰਹੀ ਹੈ ਯੂਰਪੀਅਨ ਦੇਸ਼ ਸਕਾਟਲੈਂਡ ਵਿੱਚ ਵਸਦੇ ਪੰਜਾਬੀ ਸਿੱਖ ਭਾਈਚਾਰੇ ਲਈ ਪ੍ਰਾਪਤ ਜਾਣਕਾਰੀ ਅਨੁਸਾਰ 25 ਮਾਰਚ ਨੂੰ ਤਾਲਾਬੰਦੀ ਤੋਂ ਬਾਅਦ ਪਹਿਲੀ ਵਾਰ ਗੁਰੂਘਰ 22 ਜੂਨ ਨੂੰ ਸੰਗਤ ਲਈ ਖੋਲ੍ਹੇ ਜਾਣਗੇ। ਤੁਹਾਨੂੰ ਦੱਸ ਦੇਈਏ ਕਿ ਗਲਾਸਗੋ ਦੇ ਗੁਰੂ ਗ੍ਰੰਥ ਸਾਹਿਬ ਗੁਰਦੁਆਰਾ ਅਤੇ ਸੈਂਟਰਲ ਗੁਰਦੁਆਰਾ ਸਾਹਿਬ ਵਲੋਂ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਰੂਰੀ ਸਮਾਜਿਕ ਦੂਰੀ ਬਣਾਈ ਰੱਖਣ ਲਈ 2 ਮੀਟਰ ਦੀ ਦੂਰੀ ਦੇ ਨਿਸ਼ਾਨ ਤੇ ਪੋਸਟਰ ਲਗਾਏ ਗਏ ਹਨ ਅਤੇ ਸਾਫ਼-ਸਫਾਈ ਤੇ ਸੈਨੇਟਾਈਜ਼ਰ ਦੇ ਪ੍ਰਬੰਧ ਕੀਤੇ ਗਏ ਹਨ।ਇੱਥੇ ਇਹ ਵੀ ਦੱਸਣਯੋਗ ਹੈ ਕਿ 29 ਜੂਨ ਤੋਂ ਵਿਆਹ ਸਮਾਰੋਹ ਅਤੇ ਅੰਤਿਮ ਕਿਰਿਆਵਾਂ ਦੀ ਅਰਦਾਸ ਸੀਮਤ ਗਿਣਤੀ ਦੇ ਮੈਂਬਰਾਂ ਨਾਲ ਕੀਤੀ ਜਾ ਸਕੇਗੀ। ਸਰਕਾਰੀ ਹਦਾਇਤਾਂ ਅਨੁਸਾਰ ਲੰਗਰ ਬਣਾਉਣ, ਵਰਤਾਉਣ ਅਤੇ ਕੀਰਤਨ ਕਰਨ ਦੀ ਮਨਾ-ਹੀ ਹੈ। ਤੁਹਾਨੂੰ ਦੱਸ ਦੇਈਏ ਕਿ ਹੋਰਨਾਂ ਦੇਸ਼ਾਂ ਵਿਚ ਵੀ ਇਹੀ ਨਿਯਮਾਂ ਨੂੰ ਮੁੱਖ ਰੱਖ ਕੇ ਧਾਰਮਿਕ ਸਥਾਨਾਂ ਨੂੰ ਖੋਲਣ ਦੀ ਆਗਿਆ ਦਿੱਤੀ ਗਈ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਯੂਰਪੀ ਦੇਸ਼ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਸਿੱਖ ਭਾਈਚਾਰੇ ਦੇ ਲੋਕ ਵੱਸਦੇ ਹਨ ਜੋ ਸਮੇਂ ਸਮੇਂ ਤੇ ਧਾਰਮਿਕ ਅਸਥਾਨਾਂ ਤੇ ਜਾਂਦੇ ਹਨ ਤੇ ਲੋੜਵੰਦਾਂ ਲਈ ਲੰਗਰ ਲਾਉਦੇ ਰਹਿੰਦੇ ਹਨ ਜੋ ਕਿ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਜਿਸ ਨੂੰ ਅਮਰੀਕਾ ਕਨੇਡਾ ਤੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਵੀ ਮੰਨਦੇ ਹਨ ਕਿ ਸਿੱਖ ਭਾਈਚਾਰੇ ਦਾ ਇਹ ਬਹੁਤ ਵੀ ਵੱਡਾ ਉਪਰਾਲਾ ਹੈ
ਜਿਸ ਦੇ ਕਾਰਨ ਇਨ੍ਹਾਂ ਦੇਸ਼ਾਂ ਚ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਨਿਯਮ ਬਣਾਏ ਜਾਂਦੇ ਹਨ। ਦੱਸ ਦਈਏ ਕਿ ਬਾਹਰਲੇ ਮੁਲਕਾਂ ਵਿੱਚ ਵੀ ਪੰਜਾਬ ਵਰਗੀ ਆਜਾਦੀ ਹੈ ਪੰਜਾਬੀ ਸਿੱਖ ਭਾਈਚਾਰੇ ਦੇ ਲੋਕਾਂ ਨੂੰ। ਤੁਹਾਨੂੰ ਦੱਸ ਦੇਈਏ ਇੰਗਲੈਂਡ ਵਿਚ ਵੀ ਗੁਰਦੁਆਰਾ ਸਾਹਿਬ ਕੁੱਝ ਸ਼ਰਤਾਂ ਤੇ ਖੋਲ ਦਿੱਤੇ ਗਏ ਹਨ।
