ਵੱਡੀ ਖਬਰ ਆ ਰਹੀ ਹੈ ਅੰਮ੍ਰਿਤਸਰ ਸ਼ਹਿਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਮੋਹਕਮਪੁਰਾ ਇਲਾਕੇ ਦੇ ਵਸਨੀਕ ਸੰਜੀਵ ਕੁਮਾਰ, ਜਿਸ ਨੂੰ ਲੌਕਡਾਉਨ ਲੱਗਣ ਦੌਰਾਨ ਤਨਖਾਹ ਨਾ ਮਿਲਣ ਤੋਂ ਬਾਅਦ ਨੌਕਰੀ ਤੋਂ ਅਸ ਤੀਫ਼ਾ ਲੈ ਕੇ ਬਾਹਰ ਕਢ ਦਿੱਤਾ ਗਿਆ ਸੀ, ਨੇ ਅੱਜ ਸਵੇਰੇ ਕੋਈ ਚੀਜ਼ ਪੀ ਕੇ ਆਪਣੀ ਜਿੰਦਗੀ ਖਤ ਮ ਕਰ ਲਈ। ਦੱਸ ਦਈਏ ਕਿ ਨੌਜਵਾਨ ਨੇ ਆਪਣੇ ਪਿੱਛੇ ਆਪਣੇ ਬਜ਼ੁਰਗ ਮਾਪਿਆਂ, ਪਤਨੀ ਅਤੇ 3 ਸਾਲ ਦੀ ਧੀ ਨੂੰ ਛੱਡ ਗਿਆ ਹੈ। ਪੁਲਿਸ ਨੇ ਬਾਡੀ ਨੂੰ ਕ ਬਜ਼ੇ ਵਿੱਚ ਲੈ ਕੇ ਪੋਸ ਟਮਾ ਰਟਮ ਕਰਵਾ ਦਿੱਤਾ ਹੈ| ਨੌਜਵਾਨ ਦੇ ਪਰਿਵਾਰ ਵਿੱਚ ਉਸ ਦੇ ਪਿਤਾ ਮਹਿੰਦਰ ਪਾਲ ਦਾ ਕਹਿਣਾ ਹੈ ਕਿ ਉਸਦਾ ਬੇਟਾ ਇੱਕ ਕਾਰ ਕੰਪਨੀ ਵਿੱਚ ਸੇਲਜ਼ ਮੈਨੇਜਰ ਸੀ। ਤਾਲਾਬੰਦੀ ਦੌਰਾਨ ਉਹ ਡਿਊਟੀ ‘ਤੇ ਨਹੀਂ ਜਾ ਸਕਿਆ ਅਤੇ ਹੁਣ ਜਿਵੇਂ ਹੀ ਸ਼ੋਅ ਰੂਮ ਖੁੱਲ੍ਹਿਆ ਸੀ, ਉਹ ਕੁਝ ਦਿਨਾਂ ਤੋਂ ਕੰਮ’ ਤੇ ਜਾ ਰਿਹਾ ਸੀ, ਪਰ ਕੰਪਨੀ ਨੇ ਇੱਕ ਦਿਨ ਪਹਿਲਾਂ ਉਸ ਤੋਂ ਜ਼ਬਰ ਦਸਤੀ ਅਸਤੀਫ਼ਾ ਲੈ ਲਿਆ ਅਤੇ ਕੱਲ੍ਹ ਉਸ ਨੂੰ ਨੌਕਰੀ ਤੋਂ ਕੱ ਢ ਦਿੱਤਾ। ਘਰ ਆਉਣ ਤੋਂ ਬਾਅਦ ਉਸਦੇ ਬੇਟੇ ਨੇ ਉਸਨੂੰ ਦੱਸਿਆ ਕਿ ਉਸਨੂੰ ਨੌਕਰੀ ਤੋਂ ਕਢ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਉਸਦੇ ਪਿਤਾ ਨੇ ਉਸਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਤਣਾਅ ਵਿੱਚ ਸੀ ਤੇ ਉਸ ਦੇ ਬੇਟੇ ਨੇ ਨੌਕਰੀ ਗੁਆਉਣ ਕਾਰਨ ਇਹ ਸਭ ਕਰ ਲਿਆ ਹੈ । ਥਾਣਾ ਮੋਹਕਮਪੁਰਾ ਦੀ ਪੁਲਿਸ ਦਾ ਕਹਿਣਾ ਹੈ ਕਿ ਫਿਲਹਾਲ ਉਸ ਨੂੰ ਇਸ ਮਾਮਲੇ ਵਿੱਚ ਕੋਈ ਸ਼ਿਕਾ ਇਤ ਨਹੀਂ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਤਰ੍ਹਾਂ ਦੇ ਮਾਮ ਲੇ ਪਹਿਲਾਂ ਵੀ ਸਾਹਮਣੇ ਆ ਰਹੇ ਹਨ ਸਾਡੀ ਸਰਕਾਰ ਨੂੰ ਇਸ ਤਰ੍ਹਾਂ ਦੇ ਜਰੂਰੀ ਮਾਮਲਿਆਂ ਵੱਧ ਧਿਆਨ ਦੀ ਲੋੜ ਹੈ।
ਦੱਸ ਦਈਏ ਕਿ ਲੌਕਡਾਉਨ ਦੇ ਚੱਲਦਿਆਂ ਬਹੁਤ ਸਾਰੇ ਨੌਜਵਾਨਾਂ ਦੀਆਂ ਨੌਕਰੀਆਂ ਤੇ ਕੰਮ ਚਲੇ ਗਏ ਹਨ ਜਿਸ ਤੋਂ ਬਾਅਦ ਉਨ੍ਹਾਂ ਦਾ ਘਰ ਦਾ ਗੁਜਾਰਾ ਕਰਨਾ ਔ ਖਾ ਹੋ ਗਿਆ ਹੈ। ਇਸ ਤੋਂ ਪਹਿਲਾਂ ਵੀ ਅੰਮ੍ਰਿਤਸਰ ਚ ਦੋ ਹੋਰ ਨੌਜਵਾਨ ਨੇ ਇਸ ਤਰਾਂ ਦਾ ਕਦਮ ਉਠਾ ਲਿਆ ਸੀ।
