ਸ੍ਰੀ ‘ਗੁਰੂ ਨਾਨਕ ਦੇਵ ਜੀ’ ਦੀ ਦਾਈ ‘ਮਾਈ ਦੌਲਤਾਂ’

ਸਿੱਖ ਸਾਹਿਤ ਵਿਸ਼ੇਸ਼ : ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਸਭ ਤੋਂ ਪਹਿਲਾਂ ਦਰਸ਼ਨ ਕਰਨ ਵਾਲੀ ਮਾਤਾ “ਮਾਈ ਦੌਲਤਾਂ ਜੀ ਬਾਰੇ ਜਾਣਦੇ ਹਾਂ ਇਤਿਹਾਸ। ਬੇਨਤੀ ਹੈ ਜੀ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਦਾਈ ‘ਮਾਈ ਦੌਲਤਾਂ ”ਮਾਈ ਦੌਲਤਾਂ ਦਾਈਪੁਣਾ ਕਰਦੀ ਸੀ। ਉਹ ਰਾਇ ਭੋਇ ਦੀ ਤਲਵੰਡੀ ( ਨਨਕਾਣਾ ਸਾਹਿਬ ) ਦੀ ਰਹਿਣ ਵਾਲੀ ਸੀ। ਇਸ ਦੇ ਸੁਭਾਅ ਵਿਚ ਅੰਤਾ ਦੀ ਮਿਠਾਸ ਸੀ ਅਤੇ ਉਹ ਧਾਰਮਿਕ ਬਿਰਤੀ ‘ਚ ਪੂਰੀ ਤਰ੍ਹਾਂ ਦੇ ਨਾਲ ਰੰਗੀ ਹੋਈ ਸੀ। ਇਹੋ ਹੀ ਦਾਈ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਦਾਈ ਸੀ। ਰਿਸ਼ਤੇ ਵਿਚ ਇਹ ਭਾਈ ਮਰਦਾਨਾ ਜੀ ਦੀ ਤਾਏ ਦੀ ਲੜਕੀ ਸੀ। ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਨਮ ਲਿਆ ਤਾਂ ਇਨ੍ਹਾਂ ਦੇ ਚਿਹਰੇ ਦੀ ਮੁਸਕਰਾਹਟ ਨੂੰ ਦੇਖ ਕੇ ਮਾਈ ਦੌਲਤਾਂ ਨੇ ਭਵਿੱਖਬਾਣੀ ਕੀਤੀ ਸੀ ਕਿ, ” ਇਹ ਬਾਲਕ ਜੱਗ ਦਾ ਨੂਰ ਐ “। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮਾਈ ਨਾਲ ਕਾਫ਼ੀ ਸਨੇਹ ਸੀ। ਇਕ ਵਾਰ ਗੁਰੂ ਸਾਹਿਬ ਜੀ ਈਦ ਵਾਲੇ ਦਿਨ ਮਾਈ ਦੌਲਤਾਂ ਕੋਲ਼ ਜਾ ਪਹੁੰਚੇ ਅਤੇ ਮਿੱਠੀਆਂ ਸੇਵੀਆਂ ਖਾਣ ਦੀ ਇੱਛਾ ਜ਼ਾਹਰ ਕੀਤੀ ਤਾਂ ਮਾਈ ਕਹਿਣ ਲੱਗੀ, ” ਤੁਸੀਂ ਉੱਚ ਜਾਤੀ ਦੇ ਹਿੰਦੂ ਹੋ ਤੇ, ਮੈਂ ਗਰੀਬ ਮੀਰ ਆਲਮ, ਇਸ ਲਈ ਇਹ ਖਾਣਾ ਤੁਹਾਡੇ ਲਈ ਨਹੀਂ ਹੈ…।” ਗੁਰੂ ਜੀ ਨੇ ਇਕ ਨਾ ਮੰਨੀ। ਮਾਈ ਦੌਲਤਾਂ ਦੇ ਸਵਾਲਾਂ ਨੂੰ ਤਰਕਵਾਦੀ ਜਵਾਬਾਂ ਨਾਲ ਮਨਾ ਲਿਆ ਤੇ ਮਾਈ ਦੌਲਤਾਂ ਤੋਂ ਸੇਵੀਆਂ ਲੈ ਕੇ ਖਾਣ ਲੱਗੇ। ਉਦੋਂ ਗੁਰੂ ਨਾਨਕ ਦੇਵ ਜੀ ਦੀ ਉਮਰ ਲਗਭਗ 6 ਸਾਲ ਦੱਸੀ ਜਾਂਦੀ ਹੈ। ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਰੱਬ ਰੁਤਬਾ ਦੇਣ ਵਾਲ਼ੀਆਂ ਤਿੰਨ ਸਖ਼ਸ਼ੀਅਤਾਂ ਵਿਚੋਂ ਇਕ ਸਖ਼ਸ਼ੀਅਤ ਮਾਈ ਦੌਲਤਾਂ ਸੀ, ਜਿਸ ਨੂੰ ਸਿੱਖ ਜਗਤ ਵਿਚ ਬੜੇ ਅਦਬ ਸਤਿਕਾਰ ਨਾਲ਼ ਯਾਦ ਕੀਤਾ ਜਾਂਦਾ ਹੈ। ਅਲੀ ਰਾਜਪੁਰਾ 9417679302

Leave a Reply

Your email address will not be published. Required fields are marked *