ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮੁਸਲਮਾਨ ਮੁਰੀਦ — ਗੱਲ ਕਰਦੇ ਹਾਂ ਆਪਾ 1. ਮੁਹੰਮਦ ਖ਼ਾਂ ਪਠਾਣ ਮੁਹੰਮਦ ਖ਼ਾਂ ਪਿੰਡ ਗੜ੍ਹੀ ਨਜ਼ੀਰ (ਕੈਥਲ) ਦੇ ਰਹਿਣ ਵਾਲੇ ਜਗੀਰਦਾਰ ਸਨ। ਇਹ ਧਾਰਮਿਕ ਬਿਰਤੀ ਵਾਲ਼ਾ ਵਿਅਕਤੀ ਸੀ। ਇਸ ਦੀ ਗੁਰੂ ਘਰ ਪ੍ਰਤੀ ਅੰਤਾਂ ਦੀ ਸ਼ਰਧਾ ਸੀ। ਇਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਸ਼ਰਧਾਲੂ ਸੀ। ਜਦੋਂ ਸ਼ਹਾ ਦਤ ਦੇਣ ਲਈ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਿੱਲੀ ਵੱਲ ਨੂੰ ਜਾ ਰਹੇ ਸਨ ਤਾਂ ਗੜ੍ਹੀ ਨਜ਼ੀਰ ਪੁੱਜੇ ਸਨ। ਇਹ ਖ਼ਬਰ ਮਿਲਦਿਆਂ ਹੀ ਮੁਹੰਮਦ ਖ਼ਾਂ ਪਠਾਣ ਗੁਰੂ ਜੀ ਆਣ ਪੁੱਜਾ ਸੀ, ਦਰਸ਼ਨ ਲਈ। ਗੁਰੂ ਜੀ ਨੂੰ ਬੜੇ ਤਪਾਕ ਨਾਲ ਚਰਨੀਂ ਸੀਸ ਨਿਵਾ ਕੇ ਚਰਨੀਂ ਲੱਗਿਆ ਤੇ ਆਦਰ ਸਹਿਤ ਬੇਨਤੀ ਕੀਤੀ ਕਿ ਮੇਰੀ ਹਵੇਲੀ ‘ਚ ਵੀ ਆਪਣੇ ਚਰਣ ਪਾਓ…। ਗੁਰੂ ਜੀ ਜਗੀਰਦਾਰ ਮੁਹੰਮਦ ਖ਼ਾਨ ਦੀ ਬੇਨਤੀ ਪ੍ਰਵਾਨ ਕਰਕੇ ਉਸ ਦੀ ਹਵੇਲੀ ਪੁੱਜੇ। ਉਸ ਨੇ ਗੁਰੂ ਜੀ ਦੀ ਬਹੁਤ – ਆਓ ਭਗਤ ਕੀਤੀ, ਗੁਰੂ ਜੀ ਨਾਲ ਵਾਰਤਾਲਾਪ ਦੌਰਾਨ ਕਿਹਾ ਕਿ, ”ਭਾਵੇਂ ਮੈਂ ਮੁਗ਼ਲ ਬਾਦਸ਼ਾਹ ਔਰੰਗ ਜ਼ੇਬ ਦਾ ਥਾਪਿਆ ਹੋਇਆ ਜਗੀਰਦਾਰ ਹਾਂ ਪਰ ਮੇਰੀ ਆਤਮਾ ਔਰੰਗ ਜ਼ੇਬ ਦੇ ਕੀਤੇ ਜਾ ਰਹੇ ਜ਼ੁ ਲ ਮਾਂ ਤੋਂ ਬਹੁਤ ਤੰ ਗ ਹੈ। ਉਸ ਮੁਕਾਬਲੇ ਮੇਰੀ ਤਾਕਤ ਕਮਜ਼ੋਰ ਹੈ। ਇਸ ਲਈ ਮੈਂ ਉਸ ਦਾ ਵਿ ਰੋ ਧ ਨਹੀਂ ਕਰ ਸਕਦਾ। ਹਿੰਦੂ ਧਰਮ ਦੀ ਰੱ ਖਿਆ ਲਈ ਤੁਸੀਂ ਦਿੱਲੀ ਕੁਰ-ਬਾਨੀ ਦੇਣ ਜਾ ਰਹੇ ਹੋ, ਇਹ ਕੋਈ ਸੌਖਾ ਕਾਰਜ ਨਹੀਂ….., ਭਾਗਾਂ ਵਾਲਿਆਂ ਦੇ ਹਿੱਸੇ ਹੀ ਆਉਂਦਾ ਹੈ ਇਹ ਨੇਕ ਕਾਰਜ, ਕਿਉਂਕਿ ਇਹ ਕੁਰਬਾਨੀ ਕੋਈ ਰੱਬ ਦਾ ਭੇਜਿਆ ਦੂਤ ਹੀ ਦੇ ਸਕਦਾ ਹੈ। ਗੁਰੂ ਜੀ ਨੇ ਖੁਸ਼ ਹੋ ਕੇ ਮੁਹੰਮਦ ਖ਼ਾਂ ਨੂੰ ਆਪਣੀਆਂ ‘ਖੜਾਵਾਂ’ ਭੇਂਟ ਕੀਤੀਆਂ। ਦੇਸ਼ ਦੀ ਵੰਡ ਦੌਰਾਨ ਇਸ ਦਾ ਪਰਿਵਾਰ ਪਾਕਿਸਤਾਨ ਜਾ ਵਸਿਆ ਸੀ ਅਤੇ ਇਸ ਦੀ ਹਵੇਲੀ ਵਾਲ਼ੀ ਥਾਂ ਅੱਜਕਲ੍ਹ ਗੁਰਦੁਆਰਾ ਪਾਤਸ਼ਾਹੀ ਨੌਵੀਂ ਗੜ੍ਹੀ ਸਾਹਿਬ ਬਣਿਆ ਹੋਇਆ ਹੈ।
2. ਪੀਰ ਆਰਿਫ਼ ਦੀਨ ਪੀਰ ਆਰਿਫ਼ ਦੀਨ ਧਾਰਮਿਕ ਬਿਰਤੀ ਵਾਲ਼ੇ ਨੇਕ ਇਨਸਾਨ ਸਨ, ਇਸਲਾਮਿਕ ਫ਼ਰਜ਼ਾਂ ਦੇ ਪੂਰਕ ਜਿਵੇਂ ਪੰਜ ਵਕਤ ਨਮਾਜ਼ ਦੇ ਪੱਕੇ, ਸਦਕਾ, ਜ਼ਕਾਤ ਰੋਜ਼ਿਆਂ ਦੇ ਪੱਕੇ ਧਾਰਨੀ ਤੇ ਕਰਨਾਲ (ਹਰਿਆਣਾ) ਦੇ ਪੱਕੇ ਬਸ਼ਿੰਦੇ ਸਨ। ਇਕ ਵਾਰ ਮਾਤਾ ਗੁਜਰੀ ਜੀ ਪਟਨਾ ਤੋਂ ਅਨੰਦਪੁਰ ਸਾਹਿਬ ਨੂੰ ਜਾਂਦੇ ਹੋਇਆਂ ਨੇ ਲਖਨੌਰ (ਅੰਬਾਲਾ) ਵਿਖੇ ਠਹਿਰ ਕੀਤੀ ਸੀ ਤਾਂ, ਇਕ ਦਿਨ ਬਾਲ ਗੋਬਿੰਦ ਰਾਇ ਜੀ ਆਪਣੇ ਹਮਉਮਰਾਂ ਨਾਲ ਖੇਡ ਰਹੇ ਸਨ ਤੇ ਪੀਰ ਆਰਿਫ਼ ਦੀਨ ਪਾਲਕੀ ‘ਚ ਸਵਾਰ ਹੋ ਕੇ ਉੱਥੋਂ ਹੀ ਗੁਜ਼ਰ ਰਹੇ ਸਨ। ਬਾਲ ਗੋਬਿੰਦ ਰਾਇ ਨੂੰ ਦੇਖ ਪੀਰ ਜੀ ਨੇ ਆਪਣੀ ਪਾਲਕੀ ਥਾਂਏ ਰਖਾ ਲਈ ਤੇ ਗੋਬਿੰਦ ਰਾਇ ਜੀ ਕੋਲ਼ ਜਾ ਝੁਖ ਕੇ ਸਲਾਮ ਕੀਤਾ ਅਤੇ ਗੋਬਿੰਦ ਰਾਇ ਜੀ ਨੂੰ ਇਕ ਪਾਸੇ ਲਿਆ ਕੇ ਗੱਲ ਕਰਨ ਲੱਗੇ। ਗੱਲ-ਬਾਤ ਮੁੱਕਣ ਉਪਰੰਤ ਤੁਰਨ ਲੱਗਿਆਂ ਨੇ ਫਿਰ ਗੋਬਿੰਦ ਰਾਇ ਜੀ ਨੂੰ ਅਦਬ ਨਾਲ ਝੂਕ ਕੇ ਸਲਾਮ ਕੀਤਾ। ਪਰ ਆਪ ਮੁੜ ਪਾਲਕੀ ਵਿਚ ਸਵਾਰ ਨਾ ਹੋਏ ਤੇ ਤੁਰਦੇ ਦੂਰ ਨਿਕਲ ਗਏ। ਜਦੋਂ ਬਾਲ ਗੋਬਿੰਦ ਰਾਇ ਜੀ ਆਪ ਨੂੰ ਦਿਸਣੋਂ ਬੰਦ ਹੋਏ ਫਿਰ ਮੁੜ ਪੀਰ ਜੀ ਨੇ ਪਾਲਕੀ ਵਿਚ ਸਵਾਰੀ ਕੀਤੀ। ਇਹ ਸਭ ਕੁਝ ਦੇਖ ਪੀਰ ਜੀ ਦੇ ਮੁਰੀਦਾਂ ਨੇ ਸਵਾਲ ਕੀਤਾ, ਪੀਰ ਜੀ ਆਪ ਨੇ ਉਸ ਨਿੱਕੇ ਬਾਲ ਨੂੰ ਝੁਕ ਕੇ ਸਲਾਮ ਕਿਉਂ ਕੀਤਾ?”ਪੀਰ ਜੀ ਨੇ ਸਾਫ਼ ਸ਼ਬਦਾਂ ‘ਚ ਕਿਹਾ, ਮੈਨੂੰ ਉਸ ਬਾਲ ਵਿਚ ਅੱਲ੍ਹਾ-ਪਾਕਕ ਦਾ ਜ਼ ਹੂ ਰ ਨਜ਼ਰ ਆਇਆ… ਤੇ ਅਦਬ ਨਾਲ ਝੁਖ ਕੇ ਸਲਾਮ ਕਰਨਾ ਮੇਰਾ ਫਰਜ਼ ਸੀ। ” ਅਲੀ ਰਾਜਪੁਰਾ
9417679302
