ਪ੍ਰਾਪਤ ਜਾਣਕਾਰੀ ਅਨੁਸਾਰ ਵੱਡੀ ਖਬਰ ਆ ਰਹੀ ਹੈ ਨਵਜੋਤ ਸਿੰਘ ਸਿੱਧੂ ਬਾਰੇ ਪੰਜਾਬ ਕਾਂਗਰਸ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਭਾਲ ਵਿਚ ਬਿਹਾਰ ਪੁ ਲਿਸ ਪਿਛਲੇ ਤਿੰਨ ਦਿਨਾਂ ਤੋਂ ਅੰਮ੍ਰਿਤਸਰ ਵਿਚ ਬੈਠੀ ਹੋਈ ਹੈ।ਜਾਣਕਾਰੀ ਮੁਤਾਬਕ ਨਵਜੋਤ ਸਿੰਘ ਸਿੱਧੂ ਦੇ ਘਰ ਦੇ ਬਾਹਰ ਬਿਹਾਰ ਪੁ ਲਿਸ ਦੀ ਟੀਮ ਲਗਾਤਾਰ ਉਨ੍ਹਾਂ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਮਿਲ ਰਿਹਾ ਹੈ। ਸਬ ਇੰਸਪੈਕਟਰ ਜਨਾਰਦਨ ਅਤੇ ਬਿਹਾਰ ਪੁਲਿਸ ਬਰਸੋਈ ਦਾ ਇੱਕ ਕਾਂਸਟੇਬਲ ਪਿਛਲੇ ਤਿੰਨ ਦਿਨਾਂ ਤੋਂ ਨਵਜੋਤ ਸਿੰਘ ਸਿੱਧੂ ਦੇ ਘਰ ਆ ਰਹੇ ਹਨ ਪਰ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਵਿੱਚ ਨਹੀਂ ਹਨ | ਤੁਹਾਨੂੰ ਦੱਸ ਦੇਈਏ ਕਿ ਸ੍ਰੀ ਜਨਾਰਧਨ ਨੇ ਕਿਹਾ ਕਿ ਸਿੱਧੂ ਵੱਲੋਂ ਬਿਹਾਰ ਵਿੱਚ ਲੋਕ ਸਭਾ ਚੋਣਾਂ ਦੌਰਾਨ ਕੀਤੀ ਗਈ ਟਿੱਪਣੀ ਲਈ ਉਸ ਕੇਸ ਤੇ ਦ ਰਜ ਕੀਤਾ ਗਿਆ ਸੀ, ਪਰ ਉਸ ਦੀ ਜ਼ਮਾਨਤ ਇੱਕ ਵੀਆਈਪੀ ਵਿਅਕਤੀ ਵਜੋਂ ਮਨਜ਼ੂਰ ਹੋ ਗਈ ਸੀ। ਸ੍ਰੀ ਸਿੱਧੂ ਉਦੋਂ ਤੋਂ ਜ਼ਮਾ ਨਤ ‘ਤੇ ਹਨ। ਪੁਲਿਸ ਅਧਿਕਾਰੀ ਨੇ ਕਿਹਾ ਕਿ ਸ੍ਰੀ ਸਿੱਧੂ ਦੀ ਜ਼ਮਾ ਨਤ ਦੀ ਆਖਰੀ ਮਿਤੀ ਹੁਣ ਖ਼ ਤ ਮ ਹੋਣ ਜਾ ਰਹੀ ਹੈ, ਜਿਸ ਨੂੰ ਅੱਗੇ ਵਧਾਉਣ ਲਈ ਲੋੜੀਂਦੇ ਦਸਤਾਵੇਜ਼ਾਂ ‘ਤੇ ਉਨ੍ਹਾਂ ਦੇ ਦਸਤਖਤਾਂ ਦੀ ਜ਼ਰੂਰਤ ਹੈ, ਪਰ ਉਹ ਅਜੇ ਸ੍ਰੀ ਸਿੱਧੂ ਨੂੰ ਨਹੀਂ ਮਿਲੇ ਹਨ। ਤੁਹਾਨੂੰ ਦੱਸ ਦੇਈਏ ਕਿ ਦੋਸ਼ ਹੈ ਕਿ ਸਿੱਧੂ ਨੇ 16 ਅਪ੍ਰੈਲ 2019 ਨੂੰ ਇੱਕ ਚੋਣ ਸਭਾ ‘ਚ ਵਿਵਾ ਦਤ ਭਾਸ਼ਣ ਦੇ ਕੇ ਚੋਣ ਜ਼ਾ ਬਤਾ ਦੀ ਉਲੰ ਘਣਾ ਕੀਤੀ ਸੀ। ਮਜਿਸਟਰੇਟ ਦੇ ਬਿਆਨ ‘ਤੇ ਨਵਜੋਤ ਸਿੰਘ ਸਿੱਧੂ ਤੇ ਵਰਸੋਈ ਥਾਣੇ ‘ਚ ਮਾਮਲਾ ਵੀ ਦ ਰ ਜ ਕੀਤਾ ਗਿਆ ਸੀ।
ਪੁਲਿਸ ਟੀਮ ਦਾ ਕਹਿਣਾ ਹੈ ਕਿ ਉਹ ਪਿਛਲੇ ਤਿੰਨ ਦਿਨ ਤੋਂ ਸਿੱਧੂ ਦੀ ਕੋਠੀ ਦੇ ਚੱਕਰ ਕੱਟ ਰਹੇ ਹਨ, ਪਰ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਮਿਲ ਰਿਹਾ। ਬਿਹਾਰ ਪੁਲਿਸ ਦਸੰਬਰ ਮਹੀਨੇ ਵਿੱਚ ਵੀ ਸਾਬਕਾ ਮੰਤਰੀ ਨੂੰ ਜ਼ਮਾ ਨਤ ਦੇਣ ਲਈ ਅੰਮ੍ਰਿਤਸਰ ਪਹੁੰਚੀ ਸੀ।
