ਦੱਸ ਦਈਏ ਕਿ ਭਾਰਤ ਅਤੇ ਚੀਨ ਵਿਚਾਲੇ ਗਲਵਾਨ ਘਾਟੀ ‘ਚ ਚੀਨ ਨਾਲ ਲੋਹਾ ਲੈਦਿਆਂ ਭਾਰਤ ਦੇ ਵੀਹ ਜਵਾਨ ਰੱਬ ਨੂੰ ਪਿਆਰੇ ਹੋ ਗਏ ਸਨ। ਜਿਨ੍ਹਾਂ ‘ਚੋਂ 4 ਪੁੱਤ ਪੰਜਾਬ ਦੇ ਰਹਿਣ ਵਾਲੇ ਹਨ। ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਦੇ ਐਲਾਨ ਤੋਂ ਬਾਅਦ ਹੁਣ ਸੰਗੀਤ ਜਗਤ ਦੇ ਪ੍ਰਸਿੱਧ ਗਾਇਕ ਗੁਰੂ ਰੰਧਾਵਾ ਨੇ ਪੰਜਾਬ ਦੇ 4 ਪੁੱਤਰਾਂ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਗੁਰੂ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਨ੍ਹਾਂ ਚਾਰ ਵੀਰਾਂ ਦੇ ਪਰਿਵਾਰਾਂ ਨੂੰ ਇੱਕ-ਇੱਕ ਲੱਖ ਦੇਣ ਦਾ ਐਲਾਨ ਕੀਤਾ ਹੈ।ਦੱਸ ਦਈਏ ਰੱਬ ਨੂੰ ਪਿਆਰੇ ਹੋਏ ਨੌਜਵਾਨਾਂ ‘ਚੋਂ ਗੁਰਦਾਸਪੁਰ ਤੋਂ ਸਤਨਾਮ ਸਿੰਘ, ਪਟਿਆਲਾ ਤੋਂ ਮਨਦੀਪ ਸਿੰਘ, ਮਾਨਸਾ ਤੋਂ ਗੁਰਤੇਜ ਸਿੰਘ ਅਤੇ ਸੰਗਰੂਰ ਤੋਂ ਗੁਰਵਿੰਦਰ ਸਿੰਘ ਹਨ। ਸਤਨਾਮ ਸਿੰਘ ਅਤੇ ਮਨਦੀਪ ਸਿੰਘ ਦਾ ਸੰਸ ਕਾਰ ਬੀਤੇ ਸ਼ਾਮ ਇਨ੍ਹਾਂ ਦੇ ਜੱਦੀ ਪਿੰਡਾਂ ‘ਚ ਹੋਇਆ। ਹਾਲਾਂਕਿ ਗੁਰਤੇਜ ਸਿੰਘ ਅਤੇ ਗੁਰਵਿੰਦਰ ਸਿੰਘ ਦਾ ਹੋਣਾ ਬਾਕੀ ਹੈ। ਜਵਾਨਾਂ ਦੀ ਬਹਾਦਰੀ ਨੂੰ ਪੂਰਾ ਦੇਸ਼ ਸਲਾਮ ਕਰ ਰਿਹਾ ਹੈ ਅਤੇ ਪੂਰੇ ਦੇਸ਼ ‘ਚ ਉਦਾਸੀ ਮਹੌਲ ਹੈ। ਸੋਸ਼ਲ ਮੀਡੀਆ ‘ਤੇ ਇਨ੍ਹਾਂ ਜਵਾਨਾਂ ਨੂੰ ਸ਼ਰਧਾਂ ਜਲੀ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਪੰਜਾਬ ਸਰਕਾਰ ਵੱਲੋਂ ਲੱਦਾਖ ਵਿਖੇ ਰੱਬ ਨੂੰ ਪਿਆਰੇ ਹੋਏ ਸਾਡੇ ਪੰਜਾਬ ਦੇ ਚਾਰ ਫੌਜੀ ਜਵਾਨਾਂ ਨੂੰ ਦਿੱਤੇ ਜਾਣ ਵਾਲੇ ਮੁਆਵਜ਼ੇ ਦੀ ਰਾਸ਼ੀ 10 ਲੱਖ ਰੁਪਏ ਤੋਂ ਵਧਾ ਕੇ 50 ਲੱਖ ਰੁਪਏ ਕਰ ਦਿੱਤੀ ਗਈ ਹੈ ਤੇ ਉਨ੍ਹਾਂ ਦੇ ਬੱਚਿਆਂ ਨੂੰ ਨੌਕਰੀ ਵੀ ਦਿੱਤੀ ਜਾਵੇਗੀ। ਅਸੀਂ ਆਪਣੇ ਬਹਾਦਰ ਇਨ੍ਹਾਂ ਫੌਜੀਆਂ ਦੇ ਪਰਿਵਾਰਾਂ ਲਈ ਜੋ ਵੀ ਕਰ ਸਕੀਏ ਉਹ ਘੱਟ ਹੈ,
ਕਿਉੰਕਿ ਸਾਡੇ ਫੌਜੀਆਂ ਦੀ ਸ਼ ਹਾ ਦਤ ਸਭ ਤੋਂ ਉੱਪਰ ਹੈ। ਦੱਸ ਦਈਏ ਕਿ ਪਹਿਲਾਂ ਇਹ ਰਕਮ 10-15 ਲੱਖ ਹੁੰਦੀਆਂ ਸੀ ਜੋ ਪੁਰਾਣੇ ਸਮਿਆਂ ਤੋਂ ਚੱਲ ਰਹੀ ਸੀ। ਦੱਸ ਦਈਏ ਕਿ ਖੁਦ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਦਾ ਐਲਾਨ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਚੀਨ ਭਾਰਤ ਸਰਹੰਦ ਤੇ ਸਾਡੇ ਪੰਜਾਬ ਦੇ ਚਾਰ ਪੁੱਤਰ ਰੱਬ ਨੂੰ ਪਿਆਰੇ ਹੋ ਗਏ ਹਨ।
