ਇਸ ਵੇਲੇ ਦੀ ਵੱਡੀ ਖ਼ਬਰ ਆ ਰਹੀ ਹੈ ਕਿ ਪੰਜਾਬ ਸਰਕਾਰ ਵਲੋਂ ਲਗਾਏ ਗਏ ਵੀਕਐਂਡ ਲਾਕ ਡਾਊਨ ਦੇ ਦੂਜੇ ਹਫਤੇ ਵੀ ਵਿੱਚ ਜਿੱਥੇ ਬਾਕੀ ਪੰਜਾਬ ਵਿੱਚ ਬੇਲੋੜੀ ਆਵਾਜ਼ਾਈ ਤੇ ਇਕੱਠ ਉੱਪਰ ਪਬੰ-ਦੀ ਜ਼ਾਰੀ ਰਹੇਗੀ ਪਰ ਦੁਕਾਨਾਂ ਖੁਲਣਗੀਆਂ ਪਰ ਅੰਮ੍ਰਿਤਸਰ ਪ੍ਰਸਾ ਸ਼ਨ ਨੇ ਵੱਧਦੇ ਕੇਸਾ ਵਿੱਚ ਫੈਂਸਲਾ ਕੀਤਾ ਹੈ ਕਿ ਕੱਲ ਤੋਂ ਯਾਨੀ ਅਗਲੇ ਦੋ ਦਿਨ ਸ਼ਨੀਵਾਰ ਤੇ ਐਤਵਾਰ ਅੰਮ੍ਰਿਤਸਰ ਵਿੱਚ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਨੂੰ ਛੱਡ ਕੇ ਕੋਈ ਦੁਕਾਨ ਨਹੀਂ ਖੁੱਲ੍ਹੇਗੀ | ਇੱਥੇ ਇਹ ਵੀ ਦਸ ਦਈਏ ਕਿ ਅੰਮ੍ਰਿਤਸਰ ਵਿੱਚ ਕੱਲ ਵੀ 34 ਕੇਸ ਆਏ ਸਨ | ਸ਼ਹਿਰ ਦੇ ਕਈ ਕੰਟੈਨਮੈਂਟ ਤੇ ਭੀੜ ਵਾਲੇ ਇਲਾਕੇ ਪਿਛਲੇ ਇਕ ਹਫਤੇ ਤੋਂ ਸੀਲ ਕੀਤੇ ਗਏ ਨੇ ਤੇ ਦੁਕਾਨਾਂ ਖੋਲਣ ਦੀ ਇਜਾ ਜ਼ਤ ਨਹੀਂ ਹੈ | ਇਸ ਬਾਰੇ ਡੀ ਸੀ ਪੀ ਜਗਮੋਹਨ ਸਿੰਘ ਜੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਦਸਿਆ ਕਿ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਵਿੱਚ ਮੈਡੀ ਕਲ, ਕਰਿਆਨਾ ਤੇ ਦੁੱਧ ਵਗੈਰਾ ਨੂੰ ਛੱਡ ਕੇ ਹੋਰ ਕੋਈ ਵੀ ਦੁਕਾਨ ਖੋਲਣ ਤੇ ਮਨਾ ਹੀ ਹੋਵੇਗੀ ਪਰ ਪੈਟਰੋਲ ਪੰਪ ਖੁਲ੍ਹੇ ਰਹਿਣਗੇ ਤੇ ਲੋਕਾਂ ਨੂੰ ਤੇਲ ਭਰਵਾਉਣ ਦੀ ਇਜਾ ਜ਼ਤ ਹੋਵੇਗੀ| ਇਕ ਹੋਰ ਪ੍ਰਸ਼ਣ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਅਗਲੇ ਦੋ ਦਿਨ ਲਈ ਜਿਸ ਨੇ ਬਾਹਰ ਨਿਕਲਣਾ ਉਸਨੂੰ ਪਾਸ ਦੀ ਲੋ-ੜ ਪਵੇਗੀ | ਫੈਕਟਰੀਆਂ ਖੁਲੀਆਂ ਰਹਿਣਗੀਆਂ ਤੇ ਫੈਕਟਰੀ ਵਰਕਰ ਆਪਣੀ ਫੈਕਟਰੀ ਦਾ ਪਛਾਣ ਪੱਤਰ ਦਿਖਾ ਕੇ ਕੰਮ ਤੇ ਜਾ ਸਕਦੇ ਹਨ | ਨਾਲ ਹੀ ਰੇਲ ਗੱਡੀ ਤੇ ਹਵਾਈ ਜਹਾਜ਼ ਦੀ ਟਿਕਟ ਯਾਤਰੀਆਂ ਲਈ ਈ-ਪਾਸ ਦਾ ਕੰਮ ਕਰੇਗੀ | ਨਾਲ ਹੀ ਡੀ ਸੀ ਪੀ ਸਾਹਿਬ ਨੇ ਦਸਿਆ ਕਿ ਸ਼ਰਾਬ ਦੇ ਠੇ-ਕੇ ਪੰਜਾਬ ਸਰਕਾਰ ਦੇ ਬਣਾਏ ਹੋਏ ਨਿਯਮਾਂ ਤਹਿਤ ਖੁੱਲਣਗੇ |ਇਸ ਤੋਂ ਪਹਿਲਾਂ ਪਿਛਲੇ ਹਫਤੇ ਪੰਜਾਬ ਸਰਕਾਰ ਨੇ ਪ੍ਰੈਸ ਨੋਟ ਰਿਲੀਜ਼ ਕਰਕੇ ਜਾਣਕਾਰੀ ਦਿੱਤੀ ਸੀ
ਕਿ ਪੰਜਾਬ ਦੇ ਵਿੱਚ ਕਮਿਊ ਨਿਟੀ ਦੇ ਫੈਲਾ ਅ ਦੇ ਡ ਰ ਦੇ ਮੱਦੇਨਜ਼ਰ ਸ਼ਨੀਵਾਰ -ਐਤਵਾਰ ਅਤੇ ਜਨਤਕ ਛੁੱਟੀ ਵਾਲੇ ਦਿਨ ਲਾਕਡਾਊਨ ਸ-ਖ਼ ਤੀ ਨਾਲ ਲਾਗੂ ਰਹੇਗਾ। ਪੰਜਾਬ ਸਰਕਾਰ ਨੇ ਵੀਕ ਐਂਡ ਤੇ ਪਬਲਿਕ ਹੋਲੀਡੇਅ ‘ਤੇ ਸੀਮਤ ਮੂਵਮੈਂਟ ਕਰਨ ਲਈ ਕਿਹਾ ਹੈ। ਇਸ ਦੌਰਾਨ ਮੈਡੀ ਕਲ ਸਟਾਫ ਅਤੇ ਜ਼ਰੂਰੀ ਸੇਵਾਵਾਂ ਵਾਲਿਆਂ ਨੂੰ ਛੱ ਡ ਕੇ ਸਾਰੇ ਨਾਗਰਿਕਾਂ ਨੂੰ ਕੋਵਾ ਐਪ ਤੋਂ ਈ-ਪਾਸ ਡਾਊਨਲੋਡ ਕਰਨ ਦੀ ਜ਼ਰੂਰਤ ਹੋਏਗੀ।
