ਪ੍ਰਾਪਤ ਜਾਣਕਾਰੀ ਅਨੁਸਾਰ ਲੱਦਾਖ ਵਿਖੇ ਰੱਬ ਨੂੰ ਪਿਆਰੇ ਹੋਏ ਸਾਡੇ ਪੰਜਾਬ ਦੇ ਚਾਰ ਫੌਜੀ ਜਵਾਨਾਂ ਨੂੰ ਦਿੱਤੇ ਜਾਣ ਵਾਲੇ ਮੁਆਵਜ਼ੇ ਦੀ ਰਾਸ਼ੀ 10 ਲੱਖ ਰੁਪਏ ਤੋਂ ਵਧਾ ਕੇ 50 ਲੱਖ ਰੁਪਏ ਕਰ ਦਿੱਤੀ ਗਈ ਹੈ ਤੇ ਉਨ੍ਹਾਂ ਦੇ ਬੱਚਿਆਂ ਨੂੰ ਨੌਕਰੀ ਵੀ ਦਿੱਤੀ ਜਾਵੇਗੀ। ਅਸੀਂ ਆਪਣੇ ਬਹਾਦਰ ਇਨ੍ਹਾਂ ਫੌਜੀਆਂ ਦੇ ਪਰਿਵਾਰਾਂ ਲਈ ਜੋ ਵੀ ਕਰ ਸਕੀਏ ਉਹ ਘੱਟ ਹੈ,
ਕਿਉੰਕਿ ਸਾਡੇ ਫੌਜੀਆਂ ਦੀ ਸ਼ਹਾ ਦਤ ਸਭ ਤੋਂ ਉੱਪਰ ਹੈ। ਦੱਸ ਦਈਏ ਕਿ ਪਹਿਲਾਂ ਇਹ ਰਕਮ 10-15 ਲੱਖ ਹੁੰਦੀਆਂ ਸੀ ਜੋ ਪੁਰਾਣੇ ਸਮਿਆਂ ਤੋਂ ਚੱਲ ਰਹੀ ਸੀ। ਦੱਸ ਦਈਏ ਕਿ ਖੁਦ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਦਾ ਐਲਾਨ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਚੀਨ ਭਾਰਤ ਸਰਹੰਦ ਤੇ ਸਾਡੇ ਪੰਜਾਬ ਦੇ ਚਾਰ ਪੁੱਤਰ ਰੱਬ ਨੂੰ ਪਿਆਰੇ ਹੋ ਗਏ ਹਨ। ਜਿਕਰਯੋਗ ਹੈ ਕਿ ਭਾਰਤ-ਚੀਨ ਸਰਹੱਦ ਉੱਪਰ ਰੱਬ ਨੂੰ ਪਿਆਰੇ ਹੋਏ 20 ਭਾਰਤੀ ਫੌਜੀਆਂ ਵਿੱਚ ਚਾਰ ਪੰਜਾਬ ਦੇ ਜਵਾਨ ਹਨ।ਜਾਰੀ ਸੂਚੀ ਮੁਤਾਬਕ ਪਟਿਆਲਾ ਦੇ ਮਨਦੀਪ ਸਿੰਘ, ਗੁਰਦਾਸਪੁਰ ਦੇ ਸਤਨਾਮ ਸਿੰਘ, ਸੰਗਰੂਰ ਦੇ ਗੁਰਭਿੰਦਰ ਸਿੰਘ ਤੇ ਮਾਨਸਾ ਦੇ ਗੁਰਤੇਜ ਸਿੰਘ ਨੇ ਸ਼ਹਾ ਦਤ ਦਾ ਜਾਮ ਪੀਤਾ ਹੈ। ਪਟਿਆਲਾ ਦੇ ਹਲਕਾ ਘਨੌਰ ਦੇ ਪਿੰਡ ਸੀਲ ਦਾ ਵਸਨੀਕ ਨਾਇਬ ਸੂਬੇਦਾਰ ਮਨਦੀਪ ਸਿੰਘ ਵੀ ਸ਼ਾਮਲ ਹੈ 1998 ‘ਚ ਆਰਮੀ ਵਿੱਚ ਭਰਤੀ ਹੋਇਆ ਸੀ, ਉਹ ਪਿੱਛੇ ਆਪਣੀ ਮਾਤਾ ਸ੍ਰੀਮਤੀ ਸ਼ਕੁੰਤਲਾ, ਧਰਮ ਪਤਨੀ ਸ੍ਰੀਮਤੀ ਗੁਰਦੀਪ ਕੌਰ ਸਮੇਤ ਦੋ ਬੱਚਿਆਂ ਇੱਕ 17 ਸਾਲਾ ਲੜਕੀ ਮਹਿਕਪ੍ਰੀਤ ਕੌਰ ਅਤੇ 11 ਲੜਕੇ ਜੋਬਨਪ੍ਰੀਤ ਸਿੰਘ ਸਮੇਤ 3 ਭੈਣਾਂ ਨੂੰ chad ਗਏ ਹਨ। ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਤੇ ਐੱਸ ਐੱਸ ਪੀ ਡਾ. ਸੰਦੀਪ ਗਰਗ ਨੇ ਸ਼ ਹੀ ਦੀ ਪ੍ਰਾਪਤ ਕਰਨ ਵਾਲੇ ਸੁਨਾਮ ਦੇ ਪਿੰਡ ਤੋਲਾਵਾਲ ਦੇ ਵਸਨੀਕ ਸਿਪਾਹੀ ਗੁਰਵਿੰਦਰ ਸਿੰਘ ਦੇ ਘਰ ਪਹੁੰਚ ਕੇ ਪਰਿਵਾਰਕ ਮੈਂਬਰਾਂ ਨਾਲ dukh ਸਾਂਝਾ ਕੀਤਾ। ਇਸ ਮੌਕੇ ਉਪ ਮੰਡਲ ਮੈਜਿਸਟਰੇਟ ਸੁਨਾਮ ਮਨਜੀਤ ਕੌਰ ਵੀ ਮੌਜੂਦ ਸਨ। ਬਲਾਕ ਧਾਰੀਵਾਲ ਦੇ ਪਿੰਡ ਭੋਜਰਾਜ ਦੇ ਵਸਨੀਕ ਭਾਰਤੀ ਫੌਜ ਦੀ 3 ਮੀਡੀਅਮ ਰੈਜੀਮੀਟ ਵਿਚ ਨਾਇਬ ਸੂਬੇਦਾਰ ਸਤਨਾਮ ਸਿੰਘ ਪੁੱਤਰ ਜਗੀਰ ਸਿੰਘ ਸ਼ ਹੀ ਦ ਹੋ ਗਏ ਹਨ। ਨਾਇਬ ਸੁਬੇਦਾਰ ਸਤਨਾਮ ਸਿੰਘ ਲਗਭਗ 42 ਸਾਲ ਦੇ ਸਨਅਤੇ ਉਹ ਆਪਣੇ ਪਿੱਛੇ ਮਾਤਾ ਕਸਮੀਰ ਕੌਰ ਪਿਤਾ ਜਗੀਰ ਸਿੰਘ, ਪਤਨੀ ਜਸਵਿੰਦਰ ਕੌਰ, ਬੇਟੀ ਸੰਦੀਪ ਕੌਰ (19) ਜੋ ਬਾਰ੍ਹਵੀਂ ਜਮਾਤ ਵਿਚ ਪੜਤੀ ਹੈ ਅਤੇ ਬੇਟਾ ਪ੍ਰਭਜੋਤ ਸਿੰਘ (17) ਜੋ ਬਾਰ੍ਹਵੀਂ ਵਿਚ ਪੜਦਾ ਹੈ, ਨੂੰ ਛੱਡ ਗਏ ਹਨ ਇਸ ਦੀ ਸੂਚਨਾਂ ਮਿਲਦੇ ਹੀ ਪਿੰਡ ਵਿਚ ਮਾ ਤਮ ਛਾ ਗਿਆ ।
