ਪੰਜਾਬ ਚ ਇਸ ਜਗ੍ਹਾ ਆਈ ਨੇਰੀ

ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਮੌਸਮ ਵਿਭਾਗ ਦੇ ਖੇਤਰ ਵਿੱਚੋ ਜਾਣਕਾਰੀ ਅਨੁਸਾਰ ਜਿਸ ਤਰ੍ਹਾਂ ਕਿ ਮੌਸਮ ਵਿਭਾਗ ਨੇ ਕਿਹਾ ਸੀ ਉਸੇ ਤਰ੍ਹਾਂ ਸੱਚ ਹੁੰਦਾ ਨਜ਼ਰ ਆ ਰਿਹਾ ਹੈ ਜਾਣਕਾਰੀ ਅਨੁਸਾਰ ਸਿਧਵਾਂ ਬੇਟ, 19 ਜੂਨ- ਅੱਜ ਸਵੇਰੇ ਬੇਟ ਇਲਾਕੇ ‘ਚ ਤੇਜ਼ ਝੱ ਖ ੜ ਨੇ ਦਰਖਤਾਂ ਅਤੇ ਬਿਜਲੀ ਦੇ ਖੰਭਿਆਂ ਨੂੰ ਜ ੜੋ ਉ ਖਾ ੜ ਕੇ ਰੱਖ ਦਿੱਤਾ। ਜਿਸ ਨਾਲ ਜਿੱਥੇ ਜਲੰਧਰ-ਜਗਰਾਓ ਮਾਰਗ ਪੂਰੀ ਤਰ੍ਹਾਂ ਬੰਦ ਹੋ ਗਿਆ। ਉੱਥੇ ਹੀ ਇਲਾਕੇ ‘ਚ ਬਿਜਲੀ ਵੀ ਗੁੱਲ ਹੋ ਗਈ। ਤੁਹਾਨੂੰ ਦੱਸ ਦੇਈਏ ਆਉਣ ਵਾਲੇ ਕੁਝ ਘੰਟਿਆਂ ਚ ਇਹੋ ਜਿਹਾ ਰਹੇਗਾ ਪੰਜਾਬ ਦਾ ਮੌਸਮ ਕੇਂਦਰੀ ਪੰਜਾਬ ਚ ਮੋਗਾ, ਜਗਰਾਓਂ, ਰਾਏਕੋਟ, ਲੁਧਿਆਣਾ ਤੇ ਆਸਪਾਸ ਦੇ ਇਲਾਕਿਆਂ ਚ ਤੇਜ਼ ਠੰਢੀਆਂ ਹਵਾਂਵਾਂ ਨਾਲ਼ ਹੋ ਰਹੀ ਦਰਮਿਆਨੀ ਬਰਸਾਤ ਨਾਲ਼, ਗਰਮੀ ਤੋਂ ਚੰਗੀ ਰਾਹਤ ਮਿਲੀ ਹੈ। ਇਨਾਂ ਹਿੱਸਿਆਂ ਚ ਅੱਜ ਤੜਕੇ ਗਰਮ ਸਵੇਰ ਤੋਂ ਬਾਅਦ, ਛਾਈਆਂ ਕਾਲ਼ੀਆਂ ਘਟਾਂਵਾਂ ਤੇ ਜਾਰੀ ਬਰਸਾਤ ਨੇ ਮਾਨਸੂਨ ਦੀ ਝਲਕੀ ਦਿਖਾ ਦਿੱਤੀ ਹੈ। ਜਿਕਰਯੋਗ ਹੈ ਕਿ 18 ਜੂਨ ਤੋਂ ਬਾਅਦ ਸੂਬੇ ਚ ਪੀ੍-ਮਾਨਸੂਨੀ ਕਾਰਵਾਈਆਂ ਬਾਰੇ ਉਮੀਦ ਜਤਾਈ ਗਈ ਸੀ। ਦੱਸ ਦਈਏ ਕਿ ਆਗਾਮੀ 2 ਤੋਂ 6 ਘੰਟਿਆਂ ਚ ਸੰਗਰੂਰ, ਮਾਲੇਰਕੋਟਲਾ, ਖੰਨਾ, ਸਮਰਾਲਾ, ਨਵਾਂਸ਼ਹਿਰ, ਰੂਪਨਗਰ, ਮੋਹਾਲੀ, ਰਾਜਪੁਰਾ, ਨਾਭਾ, ਪਟਿਆਲਾ, ਮਾਨਸਾ ਚ ਵੀ ਪੀ੍-ਮਾਨਸੂਨ ਦੀਆਂ ਫੁਹਾਰਾਂ ਸੰਭਵ ਹਨ। ਬਾਕੀ ਸੂਬੇ ਚ ਵੀ ਉਮੀਦ ਬਣੀ ਰਹੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਮਾਨਸੂਨ ਨੇ ਫੜੀ ਰਫਤਾਰ ਫੜੀ ਹੋਈ ਹੈ ਦੱਸ ਦਈਏ ਕਿ ਮਾਨਸੂਨ ਨੇ ਮੁੰਬਈ ਸਣੇ ਪੂਰੇ ਮਹਾਰਾਸ਼ਟਰ, ਦੱਖਣੀ ਗੁਜਰਾਤ ਅਤੇ ਪੂਰਬੀ ਭਾਰਤ ਚ ਝਾਰਖੰਡ ਤੇ ਬਿਹਾਰ ਚ ਦਸਤਕ ਦੇ ਦਿੱਤੀ। ਪੰਜਾਬ ਪੀ੍-ਮਾਨਸੂਨੀ ਫੁਹਾਰਾਂ ਦੇ ਆਸਰੇ ਪੰਜਾਬ ਦੀ ਗੱਲ ਕਰੀਏ ਤਾਂ ਉੱਚ ਤਾਪਮਾਨ ਤੇ ਸਵੇਰੇ ਚੱਲਣ ਵਾਲੀਆਂ ਪੂਰਬੀ ਹਵਾਂਵਾਂ ਸਦਕਾ ਆਗਾਮੀ 2-3 ਦਿਨ ਚਿਪਚਿਪੀ ਗਰਮੀ ਤੋਂ ਰਾਹਤ ਦੀ ਉਮੀਦ ਨਾਮਾਤਰ ਹੈ। ਹਾਲਾਂਕਿ 19 ਜੂਨ, ਮਾਨਸੂਨ ਦੇ ਪੂਰਬੀ ਉੱਤਰ ਪ੍ਰਦੇਸ਼ ਚ ਪੁੱਜਣ ਸਾਰ ਪੰਜਾਬ ਚ ਪੀ੍-ਮਾਨਸੂਨ ਦੀਆਂ ਫੁਹਾਰਾਂ ਨਾਲ਼ ਗਰਮੀ ਤੋਂ ਰਾਹਤ ਦੀ ਉਮੀਦ ਹੈ। ਜੋ ਕਿ ਸੱਚ ਹੁੰਦੀ ਨਜਰ ਆ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਦੌਰਾਨ ਉੱਤਰੀ ਪੰਜਾਬ ਤੇ ਹਿਮਾਚਲ ਨਾਲ਼ ਲਗਦੇ ਹਿੱਸਿਆਂ ਚ ਤੇਜ਼ ਹਵਾਂਵਾਂ(60-70kph) ਨਾਲ਼ ਭਾਰੀ ਮੀਂਹ ਦੀ ਉਮੀਦ ਹੈ। ਜੂਨ ਦੇ ਆਖਰੀ ਹਫਤੇ ਸੂਬੇ ਚ ਮੌਸਮੀ ਹਲਚਲ ਤੇਜ਼ ਹੋਣ ਨਾਲ਼ ਮਾਨਸੂਨ ਦੇ ਆਗਮਨ ਦੀ ਉਲਟੀ ਗਿਣਤੀ ਸ਼ੁਰੂ ਹੋ ਜਾਵੇਗੀ।ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

Leave a Reply

Your email address will not be published. Required fields are marked *