ਜਸਵਿੰਦਰ ਬਰਾੜ ਉਹ ਨਾਂਅ ਜਿਸ ਨੇ ਪੰਜਾਬੀ ਇੰਡਸਟਰੀ ‘ਚ ਖ਼ਾਸ ਜਗ੍ਹਾ ਬਣਾਈ ਹੈ ਅਤੇ ਆਪਣੇ ਗੀਤਾਂ ਨਾਲ ਲੰਮੇ ਸਮੇਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ।ਉਨ੍ਹਾਂ ਦੇ ਗੀਤਾਂ ਨੂੰ ਸਰੋਤਿਆਂ ਦਾ ਕਾਫੀ ਪਿਆਰ ਮਿਲਦਾ ਰਿਹਾ ਹੈ ।
ਪਰ ਸਟੇਜ ‘ਤੇ ਜਿਸ ਜਸਵਿੰਦਰ ਬਰਾੜ ਨੂੰ ਤੁਸੀਂ ਹੱਸ-ਹੱਸ ਕੇ ਤੁਸੀਂ ਪਰਫਾਰਮ ਕਰਦੇ ਵੇਖਦੇ ਹੋ ।ਉਸ ਦੇ ਦਿਲ ‘ਚ ਪਤਾ ਨਹੀਂ ਕਿੰਨਾ ਕੁ ਦਰਦ ਸਮਾਇਆ ਹੋਇਆ ਹੈ।ਇੱਕ ਇੰਟਰਵਿਊ ਦੌਰਾਨ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਨਾਲ ਜੁੜੀਆਂ ਕਈ ਗੱਲਾਂ ਦੱਸੀਆਂ । ਉਨ੍ਹਾਂ ਨੇ ਦੱਸਿਆ ਕਿ ਇੱਕ ਦੌਰ ਅਜਿਹਾ ਵੀ ਆਇਆ ਜਦੋਂ ਉਨ੍ਹਾਂ ਦੀ ਜ਼ਿੰਦਗੀ ‘ਚ ਬਹੁਤ ਹੀ ਔਖਾ ਸਮਾਂ ਵੇਖਿਆ ਹੈ । 7-8 ਸਾਲ ਉਹ ਬਹੁਤ ਹੀ ਪ੍ਰੇਸ਼ਾਨੀਆਂ ‘ਚ ਗੁਜ਼ਰੀ । ਉਨ੍ਹਾਂ ਦੇ ਪਰਿਵਾਰ ‘ਚ ਉਨ੍ਹਾਂ ਦੇ ਪੁੱਤਰ ਦਾ ਐਕ ਸੀਡੈਂਟ ਹੋ ਗਿਆ ਸੀ। ਜਿਸ ਕਾਰਨ ਉਹ 7-8 ਸਾਲ ਪ੍ਰੇਸ਼ਾਨ ਰਹੇ। ਜਸਵਿੰਦਰ ਬਰਾੜ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁੱਤ ਉਨ੍ਹਾਂ ਦੀਆਂ ਸੱਜੀਆਂ ਖੱਬੀਆਂ ਬਾਹਾਂ ਹਨ । ਪਰ ਜਦੋਂ ਇਹ ਭਾਣਾ ਹੋਇਆ ਤਾਂ ਇਸ ਨੇ ਉਨ੍ਹਾਂ ਨੂੰ ਅੰਦਰ ਤੱਕ ਝੰ ਜੋੜ ਦਿੱਤਾ ਸੀ ।ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਪਤਾ ਨਹੀਂ ਇਹ ਕੁਦਰਤ ਦਾ ਅਜਿਹਾ ਕੀ ਵਰਤਾਰਾ ਹੈ ਕਿ ਉਨ੍ਹਾਂ ਦੇ ਭਰਾਵਾਂ ਨੂੰ ਸਰੀਰਕ ਤੌਰ ‘ਤੇ ਕਾਫੀ ਪ੍ਰੇਸ਼ਾਨ ਨੀਆਂ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਇੱਕ ਪਾਸੇ ਉਹ ਸਟੇਜ ‘ਤੇ ਪਰਫਰਾਮ ਕਰਦੇ ਹੁੰਦੇ ਸਨ ਅਤੇ ਦੂਜੇ ਪਾਸੇ ਉਨ੍ਹਾਂ ਦੇ ਭਰਾ ਆਈਸੀਯੂ ‘ਚ ਸਨ । ਗਾਇਕਾ ਜਸਵਿੰਦਰ ਬਰਾੜ ਨੂੰ ਜੇਕਰ ਅਖਾੜਿਆਂ ਦੀ ਰਾਣੀ ਕਿਹਾ ਜਾਵੇ ਤਾਂ ਕੋਈ ਅਕੱਥਨੀ ਨਹੀਂ ਹੋਵੇਗੀ ਕਿਉਂਕਿ ਉਹਨਾਂ ਦੇ ਅਖਾੜਿਆਂ ਵਿੱਚ ਲੋਕਾਂ ਦੀ ਭੀੜ ਏਨੀਂ ਹੁੰਦੀ ਸੀ ਕਿ ਕਿਸੇ ਨੂੰ ਪੈਰ ਰੱਖਣ ਦੀ ਜਗ੍ਹਾ ਨਹੀਂ ਸੀ ਮਿਲਦੀ । ਜਸਵਿੰਦਰ ਬਰਾੜ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ 8 ਸਤੰਬਰ 1973 ਨੂੰ ਮਾਤਾ ਨਰਿੰਦਰ ਕੌਰ ਤੇ ਪਿਤਾ ਬਲਦੇਵ ਸਿੰਘ ਦੇ ਘਰ ਸਿਰਸਾ ਹਰਿਆਣਾ ਵਿੱਚ ਹੋਇਆ ਸੀ । ਜਸਵਿੰਦਰ ਬਰਾੜ ਨੂੰ ਬਚਪਨ ਵਿੱਚ ਹੀ ਗਾਉਣ ਦਾ ਸ਼ੌਂਕ ਸੀ ਇਸ ਲਈ ਉਹਨਾਂ ਦੇ ਪਰਿਵਾਰ ਨੇ ਉਹਨਾਂ ਦਾ ਪੂਰਾ ਸਮਰਥਨ ਕੀਤਾ ।ਉਹਨਾਂ ਦੇ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਉਹਨਾ ਦਾ ਵਿਆਹ 2000 ਵਿੱਚ ਰਣਜੀਤ ਸਿੰਘ ਸਿੱਧੂ ਨਾਲ ਹੋਇਆ।ਤੁਹਾਨੂੰ ਦੱਸ ਦੇਈਏ ਕਿ ਜਸਵਿੰਦਰ ਬਰਾੜ ਨੇ ਸਿੱਧੂ ਮੂਸੇਵਾਲਾ ਦਾ ਧੰਨਵਾਦ ਕੀਤਾ ਹੈ ਉਨ੍ਹਾਂ ਦਾ ਨਾਮ ਜਿਕਰ ਕਰਨ ਤੇ।
