ਕਨੇਡਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਪ੍ਰਾਪਤ ਜਾਣਕਾਰੀ “ਫੈੱਡਰਲ ਸਰਕਾਰ ਕੈਨੇਡੀਅਨਾਂ ਦੀ ਹਰ ਖੇਤਰ ਵਿੱਚ ਸਹਾਇਤਾ ਜਾਰੀ ਰੱਖਣ ਪ੍ਰਤੀ ਵਚਨਬੱਧ ਹੈ “- ਸੋਨੀਆ ਸਿੱਧੂ, ਮੈਂਬਰ ਪਾਰਲੀਮੈਂਟ ਬਰੈਂਪਟਨ ਸਾਊਥ ਦੱਸ ਦਈਏ ਕਿ “ਫੈੱਡਰਲ ਸਰਕਾਰ ਕੈਨੇਡਾ ਐਮਰਜੈਂਸੀ ਰਿਸਪਾਂਸ ਬੈਨੀਫਿਟ (ਸੀਈਆਰਬੀ) ਨੂੰ ਅੱਠ ਹਫ਼ਤਿਆਂ ਤੱਕ ਵਧਾ ਰਹੀ ਹੈ।”- ਸੋਨੀਆ ਸਿੱਧੂ ਦੱਸ ਦਈਏ ਕਿ ਕਰੋਨਾ ਦੇ ਔਖ ਸਮੇਂ ‘ਚ ਸੁਧਾਰ ਹੋਣ ਦੇ ਨਾਲ ਨਾਲ ਕੁਝ ਕੈਨੇਡੀਅਨ ਕੰਮ ‘ਤੇ ਵਾਪਸ ਪਰਤ ਰਹੇ ਹਨ, ਪਰ ਬਹੁਤ ਸਾਰੇ ਵਿਅਕਤੀਆਂ ਨੂੰ ਅਜੇ ਵੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਮੱਦੇਨਜ਼ਰ ਫੈੱਡਰਲ ਸਰਕਾਰ ਵੱਲੋਂ ਕੈਨੇਡੀਅਨ ਆਰਥਿਕਤਾ ਨੂੰ ਸੁਰੱਖਿਅਤ ਢੰਗ ਨਾਲ ਮੁੜ ਚਾਲੂ ਕਰਨ ਲਈ ਅਤੇ ਕੈਨੇਡੀਅਨਾਂ ਦੀ ਸਿਹਤ ਅਤੇ ਆਰਥਿਕ ਤੰਦਰੁਸਤੀ ਦੀ ਰੱਖਿਆ ਦਾ ਸਮਰਥਨ ਜਾਰੀ ਰੱਖਦਿਆਂ ਕੁਝ ਐਲਾਨ ਕੀਤੇ ਗਏ ਹਨ। ਕੈਨੇਡਾ ਫੈੱਡਰਲ ਸਰਕਾਰ ਨੇ ਕੈਨੇਡਾ ਐਮਰਜੈਂਸੀ ਰਿਸਪਾਂਸ ਬੈਨੀਫਿਟ (ਸੀਈਆਰਬੀ) ਨੂੰ ਅੱਠ ਹਫ਼ਤਿਆਂ ਤੱਕ ਵਧਾਉਣ ਦਾ ਐਲਾਨ ਕੀਤਾ ਹੈ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੈਨੇਡੀਅਨਾਂ ਨੂੰ ਸਰਕਾਰ ਦੀ ਮਦਦ ਮਿਲੇਗੀ ਜਦੋਂ ਉਹ ਕੰਮ ‘ਤੇ ਵਾਪਸ ਜਾਣ ਦੇ ਯੋਗ ਹੋ ਜਾਣਗੇ।ਦੱਸ ਦਈਏ ਕਿ ਇਸ ਸਬੰਧੀ ਜਾਣਕਾਰੀ ਦਿੰਦਿਆਂ ਸੋਨੀਆ ਸਿੱਧੂ, ਮੈਂਬਰ ਪਾਰਲੀਮੈਂਟ ਬਰੈਂਪਟਨ ਸਾਊਥ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ “ਕਰੋਨਾ ਨਾਲ ਪ੍ਰਭਾ ਵਿਤ ਕਾਮਿਆਂ ਦੀ ਤੁਰੰਤ ਸਹਾਇਤਾ ਲਈ ਕੈਨੇਡਾ ਸਰਕਾਰ ਨੇ ਸੀ.ਈ.ਆਰ.ਬੀ. ਦੀ ਸ਼ੁਰੂਆਤ ਕੀਤੀ ਸੀ,
ਤਾਂ ਜੋ ਕੈਨੇਡੀਅਨ ਇਸ ਮੁਸ਼ਕਿਲ ਸਮੇਂ ਦੌਰਾਨ ਭੋਜਨ ਅਤੇ ਬਿੱਲਾਂ ਦਾ ਭੁਗਤਾਨ ਬਿਨ੍ਹਾਂ ਕਿਸੇ ਚਿੰਤਾ ਤੋਂ ਕਰ ਸਕਣ। ਜਿਵੇਂ-ਜਿਵੇਂ ਆਰਥਿਕਤਾ ਮੁੜ ਤੋਂ ਚਾਲੂ ਹੋ ਰਹੀ ਹੈ ਅਤੇ ਵਿਅਕਤੀ ਮੁੜ ਨੌਕਰੀ ‘ਤੇ ਵਾਪਸ ਜਾਣਾ ਸ਼ੁਰੂ ਕਰ ਰਹੇ ਹਨ, ਪਰ ਅਜੇ ਵੀ ਕੁਝ ਵਿਅਕਤੀ ਹਨ, ਜੋ ਰੁਜ਼ਗਾਰ ਦੀ ਭਾਲ ‘ਚ ਹਨ ਅਤੇ ਉਹਨਾਂ ਨੂੰ ਮਦਦ ਦੀ ਜ਼ਰੂਰਤ ਹੈ। ਅਜਿਹੇ ‘ਚ ਫੈੱਡਰਲ ਸਰਕਾਰ ਵੱਲੋਂ ਸੀ.ਈ.ਆਰ.ਬੀ. ਨੂੰ ਹੋਰ 8 ਹਫ਼ਤੇ ਤੱਕ ਵਧਾਇਆ ਜਾ ਰਿਹਾ ਹੈ।” ਇਸਦੇ ਨਾਲ ਹੀ ਸਰਕਾਰ ਸੀਈਆਰਬੀ ਪ੍ਰਮਾਣਿਕਤਾ ਵਿੱਚ ਵੀ ਬਦਲਾਅ ਕਰੇਗੀ, ਜੋ ਕਿ ਕੈਨੇਡੀਅਨਾਂ ਨੂੰ ਰੁਜ਼ਗਾਰ ਲੱਭਣ ਲਈ ਉਤਸ਼ਾਹਤ ਕਰੇਗੀ ਅਤੇ ਕੈਨੇਡਾ ਦੀ ਰਾਸ਼ਟਰੀ ਰੁਜ਼ਗਾਰ ਸੇਵਾ ਜੋਬ ਬੈਂਕ ਨਾਲ ਸਲਾਹ ਮਸ਼ਵਰਾ ਕਰੇਗੀ ਜੋ ਨੌਕਰੀ ਦੀ ਭਾਲ ਵਿੱਚ ਸਹਾਇਤਾ ਲਈ ਸਾਧਨ ਪੇਸ਼ ਕਰਨ ‘ਚ ਸਹਾਈ ਹੁੰਦੇ ਹਨ।। ਇਸ ਸਬੰਧੀ ਗੱਲ ਕਰਦਿਆਂ ਸੋਨੀਆ ਸਿੱਧੂ ਨੇ ਕਿਹਾ “ਅਸੀਂ ਜਾਣਦੇ ਹਾਂ ਕਿ ਇਸ ਸਮੇਂ ਦੇਸ਼ ਭਰ ਵਿੱਚ ਬਹੁਤ ਸਾਰੇ ਕੈਨੇਡੀਅਨਾਂ ਨੂੰ ਅਜੇ ਵੀ ਬਹੁਤ ਮੁਸ਼ਕਲ ਸਮੇਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ,
ਅਤੇ ਅਸੀਂ ਉਨ੍ਹਾਂ ਦੀ ਬਿਹਤਰ ਸਹਾਇਤਾ ਲਈ ਕਾਰਵਾਈ ਕਰਨਾ ਜਾਰੀ ਰੱਖਾਂਗੇ। ਫੈੱਡਰਲ ਸਰਕਾਰ ਕੈਨੇਡੀਅਨਾਂ ਦੇ ਸਾਰੇ ਖੇਤਰਾਂ ਵਿੱਚ ਸਹਾਇਤਾ ਜਾਰੀ ਰੱਖਣ ਪ੍ਰਤੀ ਵਚਨਬੱਧ ਹੈ ਜਦ ਤੱਕ ਉਹ ਨਿਰੰਤਰ ਅਤੇ ਸੁਰੱਖਿਅਤ ਢੰਗ ਨਾਲ ਕੰਮ ‘ਤੇ ਵਾਪਸ ਨਹੀਂ ਆ ਸਕਦੇ। ਇਹੀ ਕਾਰਨ ਹੈ ਕਿ ਫੈੱਡਰਲ ਸਰਕਾਰ ਨੇ ਸੀਈਆਰਬੀ ਅਧੀਨ ਉਪਲਬਧ ਲਾਭਾਂ ਨੂੰ ਅੱਠ ਹਫ਼ਤਿਆਂ ਲਈ ਵਧਾਉਣ ਦਾ ਫੈਸਲਾ ਲਿਆ ਹੈ।” ਇਸਦੇ ਨਾਲ ਫੈੱਡਰਲ ਸਰਕਾਰ ਵੱਲੋਂ ਕੈਨੇਡਾ ਐਮਰਜੈਂਸੀ ਬੈਨੀਫਿਟ ਅਕਾਊਂਟ ‘ਚ ਹੋਰ ਛੋਟੇ ਕਾਰੋਬਾਰਾਂ ਨੂੰ ਸ਼ਾਮਲ ਕਰਨ ਲਈ ਨਵੀਆਂ ਸ਼ਰਤਾਂ ਦਾ ਵੀ ਐਲਾਨ ਕੀਤਾ ਹੈ ਜੋ ਕਿ 40,000 ਡਾਲਰ ਵਿਆਜ ਦੇ ਯੋਗ ਹੋਣਗੇ।
