ਦਰਸ਼ਨ ਕਰੋ ਜੀ ਦੁਨੀਆ ਦੀ ਪਹਿਲੀ ਸਿੱਖ ਬੀਬੀ ਬੇਬੇ ਨਾਨਕੀ ਜੀ ਦੇ ਘਰ ਦੇ

ਦਰਸ਼ਨ ਕਰੋ ਜੀ ਦੁਨੀਆ ਦੀ ਪਹਿਲੀ ਸਿੱਖ ਬੀਬੀ ਬੇਬੇ ਨਾਨਕੀ ਜੀ ਦੇ ਘਰ ਦੇ ”ਮਹਾਨ ਕੋਸ਼ ਵਿਚ ਭਾਈ ਕਾਨ੍ਹ ਸਿੰਘ ਨਾਭਾ ਨੇ ਬੇਬੇ ਨਾਨਕੀ ਦੇ ਸਿਰਲੇਖ ਹੇਠ ਲਿਖਿਆ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਧਰਮ ਨੂੰ ਧਾਰਨ ਕਰਨ ਵਾਲੀ ਸਭ ਤੋਂ ਪਹਿਲੀ ਸਿੱਖ ਬੀਬੀ ਸੀ। ਉਨ੍ਹਾਂ ਨੇ ਸਭ ਤੋਂ ਪਹਿਲਾਂ ਗੁਰਮਤਿ ਨੂੰ ਜਾਣਿਆ। ਬੇਬੇ ਨਾਨਕੀ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਕੇਵਲ ਵੀਰ ਹੀ ਨਹੀਂ, ਫਕੀਰ ਕਰਕੇ ਵੀ ਜਾਣਿਆ। ਉਹ ਗੁਰੂ ਨਾਨਕ ਦੇਵ ਜੀ ਤੋਂ 5 ਸਾਲ ਵੱਡੇ ਸਨ। ਬੇਬੇ ਨਾਨਕੀ ਨੂੰ ਗੁਰੂ ਨਾਨਕ ਦੇਵ ਜੀ ਦੀ ਅਵਸਥਾ ਬਾਰੇ ਗਿਆਨ ਸੀ। ਉਹ ਆਪਣੀ ਮਾਤਾ ਤ੍ਰਿਪਤਾ ਅਤੇ ਪਿਤਾ ਕਾਲੂ ਨੂੰ ਕਹਿੰਦੀ ਕਿ ਨਾਨਕ ਨੂੰ ਪੁੱਤਰ ਕਰਕੇ ਨਾ ਜਾਣਿਓ।

ਨਾਨਕ ਇਸ ਜਗਤ ਦਾ ਜੀਵ ਨਹੀਂ, ਉਹ ਤਾਂ ਜਗਤ ਜਲੰਦੇ ਨੂੰ ਤਾਰਨ ਵਾਸਤੇ ਅਤੇ ਉਨ੍ਹਾਂ ਦੀ ਪੀੜਾ ਹਰਨ ਵਾਸਤੇ ਆਇਆ ਹੈ। ਭਾਈ ਜੈ ਰਾਮ ਵਾਸੀ ਸੁਲਤਾਨਪੁਰ ਲੋਧੀ ਨਾਲ ਬੇਬੇ ਨਾਨਕੀ ਦਾ ਵਿਆਹ 11 ਸਾਲ ਦੀ ਉਮਰ ਵਿਚ ਹੋਇਆ। ਬੇਬੇ ਨਾਨਕੀ ਦੇ ਕਹਿਣ ‘ਤੇ ਉਨ੍ਹਾਂ ਦੌਲਤ ਖਾਨ ਨਾਲ ਨਾਨਕ ਲਈ ਗੱਲ ਕੀਤੀ। ਸੁਲਤਾਨਪੁਰ ਵਿਚ ਹੀ ਉਹ ਪਾਵਨ ਰਿਹਾਇਸ਼ ਹੈ, ਜਿਥੇ ਬੇਬੇ ਨਾਨਕੀ ਜੀ ਤਕਰੀਬਨ 43 ਸਾਲ ਰਹੇ। ਉਥੇ ਹੀ ਉਹ ਖੂਹ ਹੈ, ਜੋ ਪਿਆਸਿਆਂ ਦੀ ਪਿਆਸ ਹੁਣ ਤੱਕ ਬੁਝਾਉਂਦਾ ਹੈ। ਉਥੇ ਹੀ ਇਕ ਐਸਾ ਬ੍ਰਿਛ ਹੈ, ਜੋ ਥੱਕੇ-ਹਾਰਿਆਂ ਦੀ ਥਕਾਵਟ ਹੁਣ ਤੱਕ ਮਿਟਾਉਂਦਾ ਹੈ। ਉਥੇ ਹੀ ਤੰਦੂਰ ਹੈ, ਜੋ ਹਰ ਇਕ ਦੀ ਭੁੱਖ ਦਾ ਖਿਆਲ ਰੱਖ ਹਰ ਵਕਤ ਬਲਦਾ ਹੀ ਰਹਿੰਦਾ ਹੈ। ਹਰ ਵਕਤ ਲੰਗਰ ਆਏ-ਗਏ ਲਈ ਤਿਆਰ ਰਹਿੰਦਾ ਹੈ। ਇਸ ਥਾਂ ਦੀ ਮਹੱਤਤਾ ਨੂੰ ਜਾਣਦੇ ਹੋਏ ਵੀਰ ਦੇ ਆਉਣ ‘ਤੇ ਉਹ ਥਾਂ ਬੇਬੇ ਨੇ ਗੁਰੂ ਨਾਨਕ ਨੂੰ ਦੇ ਦਿੱਤੀ। ਆਪ ਛੋਟੇ ਮਕਾਨ ਵਿਚ ਚਲੇ ਗਏ ਤਾਂ ਕਿ ਨਾਨਕ ਦਾ ਵਿਹੜਾ ਸਦਾ ਖੁੱਲ੍ਹਾ ਰਹੇ। ਦੂਜੀ ਉਦਾਸੀ ਵੇਲੇ 1518 ਦੇ ਅਖੀਰ ਵਿਚ ਜਦੋਂ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਪੁੱਜੇ ਤਾਂ ਨਾਨਕੀ ਜੀ ਨੇ ਆਪਣਾ ਅੰਤਿਮ ਸਮਾਂ ਨੇੜੇ ਦੇਖ ਕੇ ਵੀਰ ਨੂੰ ਰੁਕ ਜਾਣ ਲਈ ਕਿਹਾ। ਬੇਬੇ ਨਾਨਕੀ ਦਾ ਸਸਕਾਰ ਵੀਰ ਗੁਰੂ ਨਾਨਕ ਦੇਵ ਜੀ ਨੇ ਆਪਣੇ ਹੱਥੀਂ ਕੀਤਾ। ਬੇਬੇ ਨਾਨਕੀ ਦੇ ਅਕਾਲ ਚਲਾਣੇ ਦੇ ਤੀਜੇ ਦਿਨ ਭਾਈ ਜੈ ਰਾਮ ਵੀ ਚੜ੍ਹਾਈ ਕਰ ਗਏ। ਉਨ੍ਹਾਂ ਦਾ ਸਸ-ਕਾਰ ਵੀ ਗੁਰੂ ਨਾਨਕ ਦੇਵ ਜੀ ਨੇ ਹੀ ਕੀਤਾ ਤੇ ਦੋਵਾਂ ਦੇ ਫੁੱਲ ਇਕੱਠੇ ਹੀ ਵੇਈਂ ਨਦੀ ਵਿਚ ਪ੍ਰਵਾਹ ਕੀਤੇ।ਦਰਸ਼ਨ ਕਰਕੇ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

Leave a Reply

Your email address will not be published. Required fields are marked *