ਜਦੋਂ ਮਾਈ ਦੇਸਾਂ ਜੀ ਨੂੰ ਦਰਸ਼ਨ ਦੇਣ ਆਏ ਸਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ

ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਸ਼ਨਾਂ ਦੀ ਤਾਂਘ ਵਿੱਚ ਮਾਲਵੇ ਵਿੱਚ ਬਠਿੰਡ ਦੇ ਨੇੜੇ ਪਿੰਡ ਚੱਕ ਫਤਿਹ ਸਿੰਘ ਵਾਲਾ ਦੀ ਰਹਿਣ ਵਾਲੀ ਮਾਈ ਦੇਸਾਂ ਜੋ ਕਿ ਸਾਹਿਬ ਓਹਨਾਂ ਦਾ ਨਾਮ ਜੱਪਦੀ ਰਹਿੰਦੀ ਸੀ। ਗੁਰੂ ਸਾਹਿਬ ਜੀ ਲਈ ਅਥਾਹ ਪਿਆਰ ਤੇ ਸ਼ਰਧਾ ਰੱਖਣ ਵਾਲੀ ਮਾਈ ਦੇਸਾਂ ਨੇ ਗੁਰੂ ਸਾਹਿਬ ਲਈ ਆਪਣੇ ਹੱਥਾਂ ਨਾਲ ਖੇਸ ਬੁਣਿਆ। ਮਾਤਾ ਸਾਹਿਬ ਕੌਰ ਅਤੇ ਮਾਤਾ ਸੁੰਦਰ ਕੌਰ ਜੀ ਅਤੇ ਆਪਣੇ ਹੋਰ ਸਿੰਘਾਂ ਨਾਲ ਹਰ ਦਿਲ ਦੀ ਜਾਣਨ ਵਾਲੇ ਸਾਹਿਬ ਏ ਕਮਾਲ ਗੁਰੂ ਗੋਬਿੰਦ ਸਿੰਘ ਜੀ ਇੱਕ ਦਿਨ ਅਚਾਨਕ ਹੀ ਪਿੰਡ ਚੱਕ ਫਤਿਹ ਸਿੰਘ ਵਾਲਾ ਵਿਖੇ ਮਾਈ ਦੇਸਾਂ ਦੇ ਘਰ ਪਹੁੰਚੇ। ਜਦ ਉਸਨੇ ਗੁਰੂ ਸਾਹਿਬ ਨੂੰ ਆਪਣੇ ਸਨਮੁੱਖ ਦੇਖਿਆ ਓਸ ਵੇਲੇ ਮਾਈ ਦੇਸਾਂ ਦੀ ਖੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ। ਗੁਰੂ ਜੀਆਂ ਲਈ ਲੰਗਰ ਤਿਆਰ ਕਰ ਕੇ ਛਕਾਇਆ ਅਤੇ ਮਾਈ ਦੇਸਾਂ ਨੇ ਗੁਰੂ ਜੀ ਦਾ ਬਹੁਤ ਅਦਬ ਸਤਿਕਾਰ ਕੀਤਾ। ਗੁਰੂ ਸਹਾਿਬ ਜੀ ਦੇ ਆਓਣ ਦੀ ਖੁਸ਼ੀ ਵਿੱਚ ਓਹਨਾਂ ਦੀ ਤਹਿ ਦਿਲੋਂ ਸੇਵਾ ਕਰ ਰਹੀ ਮਾਈ ਦੇਸਾਂ ਆਪਣੇ ਹੱਥੀ ਬਣਾਇਆ ਖੇਸ ਗੁਰੂ ਜੀ ਨੂੰ ਦੇਣਾ ਵੀ ਭੁੱਲ ਹੀ ਗਈ ਸੀ ।ਗੁਰੂ ਜੀ ਨੇ ਮਾਈ ਦੇਸਾਂ ਨੂੰ ਯਾਦ ਕਰਵਾਇਆ ਤੇ ਹੱਥੀ ਬੁਣੇ ਸੂਤ ਦੇ ਖੇਸ ਨੂੰ ਆਪਣੇ ਉੱਪਰ ਲੈ ਲਿਆ । ਮਾਈ ਦੇਸਾਂ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਇਸੇ ਸਥਾਨ ਤੇ ਕੱਚੇ ਬੁਰਜ ਵਿੱਚ 9 ਦਿਨ ਠਹਿਰਾਓ ਕੀਤਾ। ਵਾਪਸੀ ਵੇਲੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਦਸਤਾਰ ,ਮਾਤਾ ਸਿੰਦਰ ਕੌਰ ਦੇ ਜੌੜੇ, ਹੱਥ ਲਿਖਤਾਂ , ਮਾਤਾ ਸਾਹਿਬ ਕੌਰ ਦੀਆਂ ਖੜ੍ਹਾਵਾਂ, ਸ੍ਰੀ ਸਾਹਿਬ, ਗਾਤਰੇ ਵਾਲੀਆਂ ਕਿਰਪਾਨਾ ਅਤੇ ਹੋਰ ਕੲੀ ਵਸਤਾਂ ਦੇ ਕੇ ਗਏ। ਕਈ ਸਦੀਆਂ ਬੀਤ ਜਾਣ ਤੇ ਵੀ ਗੁਰੂ ਜੀ ਦੀ ਆਖਰੀ ਚਰਨ ਛੋਹ ਪ੍ਰਾਪਤ ਇਹ ਕੱਚਾ ਬੁਰਜ ਅਤੇ ਗੁਰੂ ਸਾਹਿਬਾਨ ਦੀਆਂ ਇਤਿਹਾਸਿਕ ਨਿਸ਼ਾਨੀਆ ਨੂੰ ਅੱਜ ਵੀ ਜਿਂਓ ਦੀ ਤਿਓਂ ਸੰਭਾਲ ਕੇ ਰੱਖੀਆ ਹੋਇਆ ਹੈ। ਮਾਈ ਦੇਸਾਂ ਦੀ ਆਪਣੀ ਕੋਈ ਔਲਾਦ ਨਹੀਂ ਸੀ। ਭਾਈ ਸੱਗੂ ਮਾਈ ਦੇਸਾਂ ਦਾ ਗੋਦ ਲਿਆ ਪੁੱਤਰ ਸੀ ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਅਸੀਸ ਬਖਸ਼ੀ ਸੀ। ਭਾਈ ਸੱਗੂ ਦੀ ਦਸਵੀਂ ਕੁੱਲ ਵਿੱਚੋਂ ਭਾਈ ਜਸਵੀਰ ਸਿੰਘ ਜੀ ਅੱਜ ਵੀ ਇਸ ਸਥਾਨ ਦੀ ਸੇਵਾ ਸੰਭਾਲ ਕਰ ਰਹੇ ਹਨ।ਜਦੋਂ ਮਾਈ ਦੇਸਾਂ ਜੀ ਨੂੰ ਦਰਸ਼ਨ ਦੇਣ ਆਏ ਸਨ ਗੁਰੂ ਗੋਬਿੰਦ ਸਿੰਘ ਜੀ

Leave a Reply

Your email address will not be published. Required fields are marked *