Home / ਦੁਨੀਆ ਭਰ / ਜਸਟਿਨ ਟਰੂਡੋ ਨੇ ਫਿਰ ਕਰਵਾਈ ਵਾਹ ਵਾਹ

ਜਸਟਿਨ ਟਰੂਡੋ ਨੇ ਫਿਰ ਕਰਵਾਈ ਵਾਹ ਵਾਹ

ਹੁਣੇ ਆਈ ਤਾਜਾ ਵੱਡੀ ਖਬਰ ਇਸ ਵੇਲੇ ਦੀ ਵੱਡੀ ਖਬਰ ਕਨੇਡਾ ਤੋਂ ਆ ਰਹੀ ਹੈ ਜਸਟਿਨ ਟਰੂਡੋ ਦੇ ਨੇਕ ਦਿਲ ਫੈਂਸਲੇ ਨਾਲ ਕਨੇਡਾ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ ਅਤੇ ਓਹਨਾ ਦੇ ਚਿਹਰਿਆਂ ਤੇ ਫਿਰ ਮੁਸਕੁਰਾਹਟ ਆ ਗਈ ਹੈ। ਕਰੋਨਾ ਨੇ ਸਾਰੀ ਦੁਨੀਆਂ ਤੇ ਆਪਣਾ ਪ੍ਰਭਾਵ ਬਣਾਇਆ ਹੋਇਆ ਹੈ ਅਤੇ ਹਰੇਕ ਦੇਸ਼ ਦੀਆਂ ਸਰਕਾਰਾਂ ਆਪਣੇ ਦੇਸ਼ ਵਾਲਿਆਂ ਲਈ ਹੀਲਾ ਵਸੀਲਾ ਕਰ ਰਹੀਆਂ ਹਨ।ਪਰ ਟਰੂਡੋ ਸਰਕਾਰ ਬਾਕੀ ਦੁਨੀਆਂ ਨਾਲੋਂ ਆਪਣੇ ਦੇਸ਼ ਦੇ ਨਾਗਰਿਕਾਂ ਦਾ ਕੁਝ ਜਿਆਦਾ ਹੀ ਖਿਆਲ ਰੱਖਦੀ ਹੈ ਸਰੀ, 17 ਜੂਨ 2020 – ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਕੈਨੇਡਾ ਐਮਰ ਜੰਸੀ ਰਿਸਪਾਂਸ ਬੈਨੇਫਿਟ ਪ੍ਰੋਗਰਾਮ ਹੋਰ ਅੱਠ ਹਫਤਿਆਂ ਲਈ ਵਧਾਉਣ ਦਾ ਐਲਾਨ ਕੀਤਾ ਹੈ। ਇਸ ਨਾਲ ਕਰੋਨਾ ਕਾਰਨ ਅਜੇ ਤੱਕ ਨੌਕਰੀ ਤੋਂ ਵਾਂਝੇ ਰਹਿ ਕਾਮੇ ਹੋਰ ਦੋ ਮਹੀਨੇ ਸਰਕਾਰ ਵੱਲੋਂ ਦਿੱਤੇ ਜਾ ਰਹੇ 2,000 ਡਾਲਰ ਪ੍ਰਤੀ ਮਹੀਨਾ ਦਾ ਲਾਭ ਲੈ ਸਕਣਗੇ ਜ਼ਿਕਰਯੋਗ ਹੈ ਕਿ ਨਿਊ ਡੈਮੋਕਰੇਟਿਕ ਪਾਰਟੀ ਦੇ ਪ੍ਰਧਾਨ ਜਗਮੀਤ ਸਿੰਘ ਨੇ ਪਿਛਲੇ ਹਫਤੇ ਇਸ ਪ੍ਰੋਗਰਾਮ ਵਿਚ ਵਾਧਾ ਕਰਨ ਦੀ ਮੰਗ ਕਰਦਿਆਂ ਕਿਹਾ ਸੀ ਕਿ ਜੇਕਰ ਸਰਕਾਰ ਇਹ ਵਾਧਾ ਕਰੇਗੀ ਤਾਂ ਹੀ ਐਨਡੀਪੀ ਵੱਲੋਂ ਸਰਕਾਰ ਨੂੰ ਆਪਣਾ ਸਹਿਯੋਗ ਦਿੱਤਾ ਜਾਵੇਗਾ। ਜਸਟਿਨ ਟਰੂਡੋ ਨੇ ਕਿਹਾ ਹੈ ਕਿ ਆਪਣੇ ਐਲਾਨ ਵਿਚ ਕਿਹਾ ਹੈ ਕਿ ਬੇਸ਼ੱਕ ਆਰਥਿਕਤਾ ਹੁਣ ਹੌਲੀ ਹੌਲੀ ਲੀਹ ਤੇ ਆ ਰਹੀ ਹੈ ਪਰ ਅਜੇ ਵੀ ਬਹੁਤ ਸਾਰੇ ਲੋਕ ਰੁਜ਼ਗਾਰ ਤੋਂ ਵਾਂਝੇ ਹਨ ਅਤੇ ਆਰਥਿਕ ਮਦਦ ਦੀ ਲੋੜ ਹੈ ਅਤੇ ਉਨ੍ਹਾਂ ਨੂੰ ਮੁੜ ਕੰਮ ਮਿਲਣ ਤੱਕ ਸਰਕਾਰ ਉਨ੍ਹਾਂ ਦੀ ਮਦਦ ਕਰਨਾ ਚਾਹੁੰਦੀ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਕੁਝ ਹਫਤਿਆਂ ਵਿੱਚ ਸਰਕਾਰ ਕੌਮਾਂਤਰੀ ਪੱਧਰ ਉੱਤੇ ਅਰਥਚਾਰੇ ਦੀ ਨਿਗਰਾਨੀ ਕਰਨ ਦੇ ਨਾਲ ਨਾਲ ਇਸ ਪ੍ਰੋਗਰਾਮ ਵਿਚ ਕੁਝ ਤਬਦੀਲੀਆਂ ਵੀ ਕਰੇਗੀ ਤਾਂ ਕਿ ਵੱਧ ਤੋਂ ਵੱਧ ਲੋਕ ਇਸ ਦਾ ਲਾਭ ਉਠਾ ਸਕਣ। ਦੱਸ ਦਈਏ ਕਿ ਟਰੂਡੋ ਸੱਚੇ ਇਨਸਾਨ ਦਾ ਫਰਜ ਨਭਾ ਕੇ ਦੇਸ਼ ਦੀ ਤਰੱਕੀ ਚ ਆਪਣਾ ਯੋਗਦਾਨ ਪਾਉਦਾ ਰਹਿੰਦਾਾ ਹੈ।

error: Content is protected !!