ਹਾਜੀ ਇਸ ਵੇਲੇ ਦੀ ਇੱਕ ਵੱਡੀ ਅਪਡੇਟ ਆ ਰਹੀ ਹੈ ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਬਾਰੇ ।ਉਨ੍ਹਾਂ ਨੇ ਆਪਣੇ ਫੈਨਜ ਸਰੋਤਿਆਂ ਨੂੰ ਇੱਕ ਬੇਨਤੀ ਕੀਤੀ ਹੈ ਕਿ ਕੋਰੋਨਾ ਦੇ ਚਲਦਿਆਂ ਉਨ੍ਹਾਂ ਨੂੰ ਮਿਲਣ ਨਾ ਆਇਆ ਜਾਵੇ ਕਿਉਂਕਿ ਇਹ ਸਮਾਂ ਪ੍ਰਸ਼ਾਸਨ ਦਾ ਸਾਥ ਦੇਣ ਦਾ ਹੈ। ਪਲੀਜ਼ ਪਿੰਡ ਮੂਸੇਵਾਲਾ ਅਜੇ ਨਾ ਆਉ। ਆਉ ਸੁਣਦੇ ਹਾ ਵੀਡੀਓ ਚ ਕੀ ਕਿਹਾ ਹੈ ਮੂਸੇਵਾਲਾ ਨੇ ਆਪਣੇ ਫੈਨਜ ਨੂੰ। ਦੱਸ ਦਈਏ ਕਿ ਮੂਸੇਵਾਲਾ ਵਾਲਾ ਇਸ ਸਮੇਂ ਪੰਜਾਬ ਦਾ ਸਭ ਤੋਂ ਜਿਆਦਾ ਮਸ਼ਹੂਰ ਗਾਇਕ ਹੈ ਜਿਸ ਨੂੰ ਮਿਲਣ ਲਈ ਸੈਕੜੇ ਨੌਜਵਾਨ ਮੁੰਡੇ ਪਿੰਡ ਖੁਦ ਚੱਲ ਕੇ ਆਉਦੇ ਹਨ। ਦੱਸ ਦਈਏ ਕਿ ਉਨ੍ਹਾਂ ਦੇ ਨਵੇ ਗੀਤ ਬੰਬੀਹਾ ਬੋਲੇ ਨੇ ਰਿਕਾਰਡ ਬਣਾ ਦਿੱਤਾ ਹੈ। ਸਿੱਧੂ ਮੂਸੇਵਾਲਾ :-ਹਮੇਸ਼ਾ ਹੀ ਆਪਣੇ ਪੰਜਾਬੀ ਗੀਤਾਂ ਨਾਲ ਸੰਗੀਤ ਜਗਤ ‘ਚ ਧੱਕ ਪਾਉਣ ਵਾਲੇ ਸਿੱਧੂ ਮੂਸੇਵਾਲਾ ਨੇ ਇਲੈਕਟ੍ਰੀਕਲ ਇੰਜੀਨੀਅਰਿੰਗ ਕੀਤੀ ਹੈ।ਸਿੱਧੂ ਮੂਸੇ ਵਾਲਾ ਜਾਂ ਸ਼ੁਭਦੀਪ ਸਿੰਘ ਸਿੱਧੂ ਹੈ ।ਇੱਕ ਪੰਜਾਬੀ ਗਾਇਕ ਅਤੇ ਲੇਖਕ ਹੈ।ਉਸਨੇ 2017 ਵਿੱਚ ਆਪਣੇ ਸੰਗੀਤਕ ਕੈਰੀਅਰ ਨੂੰ ਗੀਤ “ਲਾਇਸੰਸ”, “ਉੱਚੀਆਂ ਗੱਲਾਂ”, “ਜੀ ਵੈਗਨ” ਤੇ “ਲਾਈਫਸਟਾਇਲ” ਆਦਿ ਗੀਤਾਂ ਨਾਲ ਸ਼ੁਰੂ ਕੀਤਾ ਤੇ ਸੋਸ਼ਲ ਮੀਡੀਆ ਉੱਪਰ ਨੌਜਵਾਨ ਪੀੜ੍ਹੀ ਵਿੱਚ ਕਾਫੀ ਮਕਬੂਲ ਹੋਇਆ। ਦੱਸ ਦਈਏ ਕਿ ਉਸ ਨੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਲੁਧਿਆਣਾ ਵਿਚ ਪੜ੍ਹਾਈ ਕੀਤੀ ਅਤੇ 1916 ਵਿਚ ਗ੍ਰੈਜੂਏਸ਼ਨ ਕੀਤੀ। ਸਿੱਧੂ ਮੂਸੇ ਵਾਲਾ ਫਿਰ ਕੈਨੇਡਾ ਗਿਆ ਅਤੇ ਆਪਣਾ ਪਹਿਲਾ ਗਾਣਾ “ਜੀ ਵੈਗਨ” ਜਾਰੀ ਕੀਤਾ। ਉਸ ਨੇ 2018 ਵਿਚ ਭਾਰਤ ਵਿਚ ਲਾਈਵ ਗਾਉਣਾ ਸ਼ੁਰੂ ਕੀਤਾ। ਉਸਨੇ ਕੈਨੇਡਾ ਵਿੱਚ ਵੀ ਸਫਲ ਲਾਈਵ ਸ਼ੋਅ ਕੀਤੇ।ਅਗਸਤ 2018 ਵਿਚ ਉਸਨੇ ਫ਼ਿਲਮ ਡਾਕੂਆਂ ਦਾ ਮੁੰਡਾ ਲਈ ਆਪਣਾ ਪਹਿਲਾ ਫ਼ਿਲਮੀ ਗੀਤ “ਡਾਲਰ” ਲਾਂਚ ਕੀਤਾ। ਦੱਸ ਦਈਏ ਕਿ ਮੂਸੇਵਾਲਾ ਤੇ ਅੰਮ੍ਰਿਤ ਮਾਨ ਦਾ ਗੀਤ ਇਸ ਸਮੇਂ ਵੀ ਯੂ ਟਿਊਬ ਤੇ ਸਭ ਵੱਧ ਦੇਖਿਆ ਜਾਣ ਵਾਲਾ ਗੀਤ ਜੋ ਕੁੱਝ ਦਿਨਾਂ ਚ ਹੀ ਰਿਕਾਰਡ ਬਣਾ ਗਿਆ ਹੈ। ਜਾਣਕਾਰੀ ਮੁਤਾਬਕ ਦੱਸ ਦਈਏ ਕਿ ਇਸ ਤੋਂ ਬਾਅਦ ਵੀ ਮੂਸੇਵਾਲਾ ਨੇ ਦੋ ਵੱਡੇ ਐਲਾਨ ਕੀਤੇ ਹਨ ਆਪਣੀਆਂ ਫਿਲਮਾਂ ਤੇ ਗੀਤਾਂ ਬਾਰੇ।
