ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਮੌਸਮ ਵਿਭਾਗ ਦੇ ਖੇਤਰ ਵਿੱਚੋ ਜਾਣਕਾਰੀ ਅਨੁਸਾਰ ਮਾਨਸੂਨ ਦੇ ਸਮੇਂ ਤੋਂ ਪਹਿਲਾਂ ਪੰਜਾਬ ਪੁੱਜਣ ਦੀ ਉਮੀਦ: ਸਵੇਰੇ ਚੱਲਣ ਵਾਲੀਆਂ ਨਮ ਪੂਰਬੀ ਹਵਾਂਵਾਂ ਤੇ ਦੁਪਹਿਰ ਤੋਂ ਚੱਲਣ ਵਾਲੀਆਂ ਗਰਮ ਪੱਛਮੀ ਹਵਾਂਵਾਂ ਕਾਰਨ, ਸੂਬਾ ਵਾਸੀਆਂ ‘ਤੇ ਚਿਪਚਿਪੀ ਗਰਮੀ ਤੇ ਲੂ ਦੀ ਦੋਹਰੀ ਮਾ-ਰ ਜਾਰੀ ਹੈ। ਆਗਾਮੀ ਦਿਨੀਂ ਸੂਬੇ ਚ ਤੇਜ਼ ਪੂਰਬੀ ਹਵਾਂਵਾਂ ਦਾ ਜ਼ੋਰ ਵਧਣ ਦੀ ਉਮੀਦ ਹੈ, ਸੋ ਹੁੰਮਸ ਦਾ ਹੋਰ ਵਧਣਾ ਸੁਭਾਵਿਕ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 18 ਜੂਨ ਤੋਂ ਬਾਅਦ ਪਹਾੜੀ ਰਾਜਾਂ ਚ ਬਰਸਾਤੀ ਗਤੀਵਿਧੀਆਂ ਸ਼ੁਰੂ ਹੋਣ ਦੀ ਉਮੀਦ ਹੈ, ਜਿਸਦੇ ਅਸਰ ਵਜੋਂ ਪੰਜਾਬ ਚ ਧੂੜ-ਹਨੇਰੀਆਂ ਨਾਲ਼ ਪੀ੍-ਮਾਨਸੂਨੀ ਕਾਰਵਾਈਆਂ ਸੰਭਵ ਹਨ। ਸੂਬੇ ਦੇ ਉੱਤਰੀ ਤੇ ਹਿਮਾਚਲ ਨਾਲ ਲਗਦੇ ਜਿਲਿਆਂ ਚ ਇਨ੍ਹਾਂ ਮੌਸਮੀ ਗਤੀਵਿਧੀਆਂ ਦੀ ਤੀਬਰਤਾ ਵੱਧ ਰਹੇਗੀ ਤੇ ਮਾਨਸੂਨ ਦੀ ਆਹਟ ਮਹਿਸੂਸ ਹੋਣ ਲੱਗ ਜਾਵੇਗੀ। ਜਿਕਰਯੋਗ ਹੈ ਕਿ ਦੱਖਣੀ-ਪੱਛਮੀ ਮਾਨਸੂਨ ਨੇ ਸਮੇਂ ਤੋਂ ਲਗਪਗ ਹਫਤਾ ਪਹਿਲਾਂ ਪੂਰਬੀ ਉੱਤਰ ਪ੍ਰਦੇਸ਼ ਦੇ ਭਾਗਾਂ ਚ ਭਾਰੀ ਬਰਸਾਤਾਂ ਨਾਲ ਦਸਤਕ ਦੇ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ #ਮਾਨਸੂਨ_ਅਪਡੇਟ ਮਾਨਸੂਨ ਨੇ ਫੜੀ ਰਫਤਾਰ; ਪੰਜਾਬ ਹਾਲੇ ਕਾਫੀ ਦੂਰ: ਕੱਲ੍ਹ ਦਿਨ ਸ਼ਨੀਵਾਰ, ਮਾਨਸੂਨ ਨੇ ਮੁੰਬਈ ਸਣੇ ਪੂਰੇ ਮਹਾਰਾਸ਼ਟਰ, ਦੱਖਣੀ ਗੁਜਰਾਤ ਅਤੇ ਪੂਰਬੀ ਭਾਰਤ ਚ ਝਾਰਖੰਡ ਤੇ ਬਿਹਾਰ ਚ ਦਸਤਕ ਦੇ ਦਿੱਤੀ। ਪੰਜਾਬ ਪੀ੍-ਮਾਨਸੂਨੀ ਫੁਹਾਰਾਂ ਦੇ ਆਸਰੇ: ਪੰਜਾਬ ਦੀ ਗੱਲ ਕਰੀਏ ਤਾਂ ਉੱਚ ਤਾਪਮਾਨ ਤੇ ਸਵੇਰੇ ਚੱਲਣ ਵਾਲੀਆਂ ਪੂਰਬੀ ਹਵਾਂਵਾਂ ਸਦਕਾ ਆਗਾਮੀ 2-3 ਦਿਨ ਚਿਪਚਿਪੀ ਗਰਮੀ ਤੋਂ ਰਾਹਤ ਦੀ ਉਮੀਦ ਨਾਮਾਤਰ ਹੈ। ਹਾਲਾਂਕਿ 18 ਜੂਨ, ਮਾਨਸੂਨ ਦੇ ਪੂਰਬੀ ਉੱਤਰ ਪ੍ਰਦੇਸ਼ ਚ ਪੁੱਜਣ ਸਾਰ ਪੰਜਾਬ ਚ ਪੀ੍-ਮਾਨਸੂਨ ਦੀਆਂ ਫੁਹਾਰਾਂ ਨਾਲ਼ ਗਰਮੀ ਤੋਂ ਰਾਹਤ ਦੀ ਉਮੀਦ ਹੈ।
ਇਸ ਦੌਰਾਨ ਉੱਤਰੀ ਪੰਜਾਬ ਤੇ ਹਿਮਾਚਲ ਨਾਲ਼ ਲਗਦੇ ਹਿੱਸਿਆਂ ਚ ਤੇਜ਼ ਹਵਾਂਵਾਂ(60-70kph) ਨਾਲ਼ ਭਾਰੀ ਮੀਂਹ ਦੀ ਉਮੀਦ ਹੈ। ਜੂਨ ਦੇ ਆਖਰੀ ਹਫਤੇ ਸੂਬੇ ਚ ਮੌਸਮੀ ਹਲਚਲ ਤੇਜ਼ ਹੋਣ ਨਾਲ਼ ਮਾਨਸੂਨ ਦੇ ਆਗਮਨ ਦੀ ਉਲਟੀ ਗਿਣਤੀ ਸ਼ੁਰੂ ਹੋ ਜਾਵੇਗੀ।ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।
