ਮੁਸਲਮਾਨ ਵੀਰ ਦੀ ਦਰਬਾਰ ਸਾਹਿਬ ਪ੍ਰਤੀ ਸ਼ਰਧਾ

ਮੁਸਲਮਾਨ ਵੀਰ ਦੀ ਦਰਬਾਰ ਸਾਹਿਬ ਪ੍ਰਤੀ ਸ਼ਰਧਾ ”ਭਾਈ ਕਾਨ੍ਹ ਸਿੰਘ ਨ੍ਹਾਭਾ ਅਤੇ ਭਾਈ ਵੀਰ ਸਿੰਘ ਅਨੁਸਾਰ ਸ਼ਰਧਾ ਸੰਸਕ੍ਰਿਤ ਦਾ ਲਫਜ਼ ਹੈ। ਜਿਸ ਦੇ ਗੁਰਬਾਣੀ ਵਿੱਚ ਪ੍ਰਕਰਣ ਅਨੁਸਾਰ ਅਲੱਗ ਅਲੱਗ ਅਰਥ ਹਨ। ਮਹਾਨ ਕੋਸ਼ ਅਨੁਸਾਰ ਸ਼ਰਧਾ ਦਾ ਅਰਥ ਹੈ ਯਕੀਨ ਅਤੇ ਭਰੋਸਾ। ਭਾਈ ਵੀਰ ਸਿੰਘ ਅਨੁਸਾਰ ਵਿਸ਼ਵਾਸ਼ ਅਤੇ ਪਿਆਰ ਦਾ ਮਿਲਵਾਂ ਭਾਵ ਜਿਸ ਵਿੱਚ ਸਤਿਕਾਰ ਸ਼ਾਮਲ ਹੁੰਦਾ ਹੈ। ਆਓ ਪਹਿਲਾਂ ਗੁਰਬਾਣੀ ਵਿਖੇ ਆਏ ਇਸ ਸ਼ਬਦ ਨੂੰ ਵਾਚੀਏ।
ਹਰਿ ਜਨ ਕੇ ਵਡ ਭਾਗ ਵਡੇਰੇ ਜਿਨ ਹਰਿ ਹਰਿ ਸਰਧਾ (ਖਿੱਚ) ਹਰਿ ਪਿਆਸ॥ (੧੦) ਅੰਤਰਜਾਮੀ ਪੁਰਖ ਬਿਧਾਤੇ ਸਰਧਾ (ਇਛਾ) ਮਨ ਕੀ ਪੂਰੇ॥ (੧੩) ਮੇਰੀ ਸਰਧਾ (ਇਛਾ) ਪੂਰਿ ਜਗਜੀਵਨ ਦਾਤੇ ਮਿਲਿ ਹਰਿ ਦਰਸਨਿ ਮਨੁ ਭੀਜੈ ਜੀਉ॥ ੧॥ (੯੫) ਸਤਿਗੁਰੁ ਹੋਇ ਦਇਆਲੁ ਤ ਸਰਧਾ (ਪੱਕਾ ਭਰੋਸਾ) ਪੂਰੀਐ॥ (੧੪੯) ਗੁਰ ਸਰਧਾ ਪੂਰਿ (ਇਛਾ) ਅੰਮ੍ਰਿਤੁ ਮੁਖਿ ਪਾਈ ਜੀਉ॥ (੧੭੫) ਪਾਰਬ੍ਰਹਮ ਮੇਰੀ ਸਰਧਾ (ਇਛਾ) ਪੂਰਿ॥ (੨੮੯) ਇਛ ਪੁਨੀ ਸਰਧਾ (ਭਾਵਨਾ) ਸਭ ਪੂਰੀ॥ (੨੮੯) ਰਾਖੁ ਸਰਣਿ ਜਗਦੀਸੁਰ ਪਿਆਰੇ ਮੋਹਿ ਸਰਧਾ ਪੂਰਿ ਹਰਿ ਗੁਸਾਈ॥ (੩੭੦) ਜੋ ਜੋ ਸੁਨੈ ਪੇਖੈ ਲਾਇ ਸਰਧਾ (ਸਿਦਕ ਧਾਰ ਕੇ) ਤਾ ਕਾ ਜਨਮ ਮਰਨ ਦੁਖੁ ਭਾਗੈ॥ (੩੮੧) ਜਿਨ ਸਰਧਾ (ਪ੍ਰੀਤ) ਰਾਮ ਨਾਮਿ ਲਗੀ ਤਿਨੑ ਦੂਜੈ ਚਿਤੁ ਨ ਲਾਇਆ ਰਾਮ॥ (੪੪੪) ਹਰਿ ਜਨ ਕੇ ਵਡਭਾਗ ਵਡੇਰੇ ਜਿਨ ਹਰਿ ਹਰਿ ਸਰਧਾ (ਚਰਨਾਂ ਦੀ ਪ੍ਰੀਤ) ਹਰਿ ਪਿਆਸ॥ (੪੯੨) ਜੋ ਜਨੁ ਸੁਣੈ ਸਰਧਾ (ਭਾਵਨਾ) ਭਗਤਿ ਸੇਤੀ ਕਰਿ ਕਿਰਪਾ ਹਰਿ ਨਿਸਤਾਰੇ॥ ੧॥ (੪੯੩) ਭਗਤ ਜਨਾ ਕਉ ਸਰਧਾ (ਚਰਨਾਂ ਦੀ ਪ੍ਰੀਤ) ਆਪਿ ਹਰਿ ਲਾਈ॥ ਵਿਚੇ ਗ੍ਰਿਹਸਤ ਉਦਾਸ ਰਹਾਈ॥ (੪੯੪) ਤੂ ਵਡਦਾਤਾ ਅੰਤਰਜਾਮੀ ਮੇਰੀ ਸਰਧਾ (ਇਛਾ) ਪੂਰਿ ਹਰਿ ਰਾਇਆ॥ (੫੭੩) ਗੁਰਸਿਖ ਮੇਲਿ ਮੇਰੀ ਸਰਧਾ (ਇਛਾ) ਪੂਰੀ ਅਨਦਿਨੁ ਰਾਮ ਗੁਣ ਗਾਏ॥ (੫੭੩) ਹਰਿ ਆਪੇ ਸਰਧਾ (ਪ੍ਰੀਤ) ਲਾਇ ਮਿਲਾਏ ਹਰਿ ਆਪੇ ਆਪਿ ਸਵਾਰੇ॥ (੫੭੩) ਜਨ ਨਾਨਕ ਕੀ ਸਰਧਾ (ਸ਼ਰਧਾ-ਭਾਵਨਾ) ਪੂਰਹੁ ਠਾਕੁਰ ਭਗਤ ਤੇਰੇ ਨਮਸਕਾਰੇ॥ ੨॥ ੯॥ ੪੦॥ (੬੮੧) waheguru jiਜਿਨ ਹਰਿ ਅਰਥਿ ਸਰੀਰੁ ਲਗਾਇਆ ਗੁਰ ਸਾਧੂ ਬਹੁ ਸਰਧਾ (ਪ੍ਰੀਤ) ਲਾਇ ਮੁਖਿ ਧੂੜਾ॥ (੬੯੮) ਤਹਾ ਬੈਕੁੰਠੁ ਜਹ ਕੀਰਤਨੁ ਤੇਰਾ ਤੂੰ ਆਪੇ ਸਰਧਾ (ਪ੍ਰੀਤ) ਲਾਇਹਿ॥ ੨॥ (੭੪੯) ਮੇਰੈ ਮਨਿ ਤਨਿ ਲੋਚਾ ਗੁਰਮੁਖੇ ਰਾਮ ਰਾਜਿਆ ਹਰਿ ਸਰਧਾ (ਭਾਵਨਾ) ਸੇਜ ਵਿਛਾਈ॥ (੭੭੭) ਗੁਰ ਚਰਣੀ ਇੱਕ ਸਰਧਾ (ਪ੍ਰੀਤ) ਉਪਜੀ ਮੈ ਹਰਿ ਗੁਣ ਕਹਤੇ ਤ੍ਰਿਪਤਿ ਨ ਭਈਆ॥

Leave a Reply

Your email address will not be published. Required fields are marked *