ਪ੍ਰਾਪਤ ਜਾਣਕਾਰੀ ਅਨੁਸਾਰ 26 ਸਾਲਾ ਪ੍ਰਦੀਪ ਸ਼ਰਮਾ ਨਾਮ ਦੇ ਭਾਰਤੀ ਨੌਜਵਾਨ ਦੀਆਂ ਆਸਾਂ ਤੇ ਉਸ ਸਮੇਂ ਪਾਣੀ ਫਿਰ ਗਿਆ। ਜਦੋਂ ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਵੱਲੋਂ ਉਸ ਨੂੰ ਡਿਪੋਰਟ ਨੋਟਿਸ ਦੇ ਦਿੱਤਾ ਗਿਆ। ਪ੍ਰਦੀਪ ਸ਼ਰਮਾ 6 ਸਾਲ ਤੋਂ ਨਿਊਜ਼ੀਲੈਂਡ ਵਿੱਚ ਰਹਿ ਰਿਹਾ ਸੀ। ਉਹ ਸਟੱਡੀ ਵੀਜ਼ੇ ਤੇ ਨਿਊਜ਼ੀਲੈਂਡ 2014 ਵਿੱਚ ਗਿਆ ਸੀ।
ਪ੍ਰਦੀਪ ਸ਼ਰਮਾ ਦੀ 2015 ਵਿੱਚ ਇੱਕ ਸਾਲ ਦੀ ਪੜ੍ਹਾਈ ਪੂਰੀ ਹੋ ਗਈ ਅਤੇ ਉਹ 2 ਵਾਰ ਵਰਕ ਵੀਜ਼ਾ ਲੈਣ ਵਿੱਚ ਵੀ ਸਫਲ ਰਿਹਾ। ਇਸ ਦੌਰਾਨ ਉਹ ਇੱਕ ਅਜਿਹੀ ਗਲਤੀ ਕਰ ਬੈਠਾ। ਜੋ ਉਸ ਲਈ ਮਾੜੀ ਸਾਬਿਤ ਹੋਈ। ਦੱਸ ਦਈਏ ਕਿ ਪ੍ਰਦੀਪ ਇੱਕ ਵਾਰ ਡਰਿੰਕ ਐਂਡ ਡ੍ਰਾਈ ਮਾਮਲੇ ਦਾ doshi ਪਾਇਆ ਗਿਆ ਪਰ ਉਸ ਨੇ ਆਪਣੀ ਗੱਲ ਸਵੀਕਾਰ ਕਰਕੇ ਅਤੇ ਕਮਿਊਨਿਟੀ ਸਰਵਿਸ ਕਰਕੇ ਰਾਹਤ ਹਾਸਲ ਕਰ ਲਈ। ਉਸ ਨੂੰ ਜਦੋਂ ਫਿਰ ਤੋਂ ਵਰਕ ਵੀਜ਼ੇ ਦੀ ਲੋੜ ਪਈ ਤਾਂ ਉਹ ਗ-ਲ-ਤੀ ਕਰ ਬੈਠਾ। ਉਸ ਨੇ ਇੱਕ ਥਾਂ ਫਾਈਲ ਲੇਟ ਲਗਾਈ। ਜਦੋਂ ਉਸ ਦਾ ਵੀਜ਼ਾ ਖ-ਤ-ਮ ਹੋਣ ਵਿਚ ਸਿਰਫ 5 ਦਿਨ ਬਾਕੀ ਸਨ। ਇਸ ਤੋਂ ਬਿਨਾਂ ਉਸ ਨੇ ਫਾਈਲ ਨਾਲ ਪੁਲਿਸ ਕਲੀਅਰੈਂਸ ਰਿਪੋਰਟ ਨਹੀਂ ਲਗਾਈ। ਉਸ ਨੂੰ 4 ਦਿਨ ਬਾਅਦ ਕਾਗਜ਼ ਪੂਰੇ ਨਾ ਹੋਣ ਦਾ ਇਤਰਾਜ ਲਗਾ ਕੇ ਫਾਈਲ ਵਾਪਸ ਕਰ ਦਿੱਤੀ ਗਈ। ਦੱਸ ਦਈਏ ਕਿ ਹੁਣ ਉਸ ਦੇ ਵੀਜ਼ੇ ਦੀ ਮਿਆਦ ਵੀ ਸਿਰਫ ਇਕ ਦਿਨ ਹੀ ਬ-ਚ-ਦੀ ਸੀ।ਪ੍ਰਦੀਪ ਨੇ ਨੱ-ਠ ਭੱਜ ਕੇ ਸਰਟੀਫਿਕੇਟ ਹਾਸਿਲ ਕਰ ਲਿਆ ਅਤੇ ਫਾਈਲ ਲਗਾ ਦਿੱਤੀ। ਇਮੀਗ੍ਰੇਸ਼ਨ ਵਿਭਾਗ ਨੇ ਜਨਵਰੀ 2019 ਵਿੱਚ ਉਸ ਦੀ ਫਾਈਲ ਰੱ-ਦ ਕਰ ਦਿੱਤੀ। ਹੁਣ ਪ੍ਰਦੀਪ ਨੇ ਫੇਰ ਤੋਂ ਵਕੀਲ ਰਾਹੀਂ 27 ਮਈ 2020 ਨੂੰ ਪਾਰਟਨਰਸ਼ਿਪ ਵੀਜ਼ੇ ਦੀ ਫਾਈਲ ਲਗਾ ਦਿੱਤੀ ਪਰ ਉਸੇ ਦਿਨ ਹੀ ਇਮੀਗ੍ਰੇਸ਼ਨ ਵੱਲੋਂ ਉਸ ਨੂੰ ਡਿਪੋਰਟੇਸ਼ਨ ਦੇ ਆਰਡਰ ਦੇ ਕੇ 27 ਜੂਨ ਤੱਕ ਨਿਊਜ਼ੀਲੈਂਡ ਛੱਡਣ ਦੇ ਆਦੇਸ਼ ਦੇ ਦਿੱਤੇ ਗਏ।
