ਸਿੰਗਾਪੁਰ ਚ ਇਤਿਹਾਸਕ ਗੁਰਦੁਆਰਾ ਸਾਹਿਬ

ਸਿੱਖ ਆਜ਼ਾਦੀ ਘੁਲਾ-ਟੀਏ ਭਾਈ ਮਹਾਰਾਜ ਸਿੰਘ ਦੀ ਯਾਦਗਾਰ 12 ਅਕਤੂਬਰ 1966 ਨੂੰ ਜਨਰਲ ਦੇ ਵਿਹੜੇ ’ਚੋਂ ਹਟਾ ਕੇ ਇੱਥੇ ਸਥਾਪਤ ਕੀਤੀ ਗਈ ਅਤੇ ਕੌਮੀ ਵਿਰਾਸਤੀ ਬੋਰਡ ਨੇ ਇਸ ਨੂੰ ਇਤਿਹਾਸਕ ਗੁਰਦੁਆਰਾ ਐਲਾਨਿਆ। ਭਾਈ ਮਹਾਰਾਜ ਸਿੰਘ ਭਾਰਤੀ ਇਨਕਲਾਬੀ ਸੀ ਜੋ 1850 ਵਿਚ ਕੈਦੀ ਵਜੋਂ ਸਿੰਗਾਪੁਰ sza ਦੇਣ ਲਈ ਲਿਆਂਦਾ ਗਿਆ ਸੀ
ਕਿਉਂਕਿ ਉਦੋਂ ਸਿੰਗਾਪੁਰ ਬ੍ਰਿਟਿਸ਼ ਬਸਤੀ ਸੀ। ਉਸ ਨੂੰ ਪਰਲਜ਼ ਹਿੱਲ ਕੈਦ ਵਿਚ ਰੱਖਿਆ ਗਿਆ ਜਿੱਥੇ ਉਹ ਅੰਨ੍ਹਾ ਹੋ ਗਿਆ ਤੇ ਕੈਂਸਰ ਕਰਕੇ 5 ਜੁਲਾਈ 1856 ਨੂੰ ਉਸ ਦਾ ਦੇ-ਹਾਂ-ਤ ਹੋ ਗਿਆ। ਉਸ ਦਾ ਸਸ-ਕਾਰ ਜੇਲ੍ਹ ਕੰਪਲੈਕਸ ਤੋਂ ਬਾਹਰ ਕੀਤਾ ਗਿਆ ਤੇ ਸਿੰਗਾਪੁਰ ਜਨਰਲ ਦੇ ਵਿਹੜੇ ਵਿਚ ਉਸ ਦੀ ਯਾਦ ’ਚ ਛੋਟਾ ਜਿਹਾ ਗੁੰਬਦ ਬਣਾ ਦਿੱਤਾ ਗਿਆ। 1966 ਵਿਚ ਇਹ ਗੁੰਬਦ ਉੱਥੋਂ ਹਟਾ ਕੇ ਇੱਥੇ ਲਿਆਂਦਾ ਗਿਆ ਜਿਸ ਕਾਰਨ ਇਹ ਗੁਰਦੁਆਰਾ ਮਸ਼ਹੂਰ ਹੋਇਆ। ਕੁਝ ਸਿੱਖ ਮੰਨਦੇ ਹਨ ਕਿ ਭਾਈ ਮਹਾਰਾਜ ਸਿੰਘ ਕਰਕੇ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਇੱਥੇ ਮੰਨੀਆਂ ਜਾਂਦੀਆਂ ਹਨ। ਇਹ ਗੁਰਦੁਆਰਾ ਸਾਹਿਬ ਸਿਲਟ ਰੋਡ ਦੀ ਬਜਾਏ ਪਹਿਲਾਂ ਪਰਲਜ਼ ਹਿੱਲ ਵਿਖੇ ਹੁੰਦਾ ਸੀ ਕਿਉਂਕਿ ਪੁਲੀਸ ਕੌਂਟੀਨੈਂਟ ਵਿਚ ਉਦੋਂ ਕਾਫ਼ੀ ਸਿੱਖ ਸਨ। 1920 ’ਚ ਸਿੱਖ ਸਿਪਾਹੀਆਂ ਨੇ ਇਕ ਵੱਡੇ ਗੁਰਦੁਆਰੇ ਦੀ ਲੋੜ ਮਹਿਸੂਸ ਕੀਤੀ। ਪਹਿਲਾਂ ਸਿੰਗਾਪੁਰ ਆਉਂਦੇ ਪਰਵਾਸੀ ਸਿੱਖਾਂ ਨੂੰ ਪਹਿਲੀ ਠਹਿਰ ਵਜੋਂ ਬੈਰਕਾਂ ਵਿਚ ਠਹਿਰਾਇਆ ਜਾਂਦਾ ਸੀ। ਹੌਲੀ ਹੌਲੀ ਇਨ੍ਹਾਂ ਪਰਵਾਸੀਆਂ ਦੀ ਗਿਣਤੀ ਵਧ ਗਈ । 1942 ਤੋਂ 1945 ਤਕ ਸਿੰਗਾਪੁਰ ’ਤੇ ਜਪਾਨ ਦਾ ਕਬਜ਼ਾ ਰਿਹਾ। ਇਹ ਗੁਰਦੁਆਰਾ ਉਦੋਂ ਵਿਧਵਾਵਾਂ ਤੇ ਬੱਚਿਆਂ ਲਈ ਪਨਾਹ ਬਣਿਆ ਹੋਇਆ ਸੀ। ਵਿਧਵਾਵਾਂ ਨੇ ਇਸ ਦੇਣ ਬਦਲੇ ਉੱਥੇ ਲੰਗਰ ਬਣਾਉਣਾ ਸ਼ੁਰੂ ਕਰ ਦਿੱਤਾ। jang ਮੁੱਕਣ ਪਿੱਛੋਂ ਵਿਧਵਾਵਾਂ ਤੇ ਔਰਤਾਂ ਨੂੰ ਸਥਾਨਕ ਸਿੱਖ ਭਾਈਚਾਰੇ ਦੀ ਮਦਦ ਨਾਲ ਭਾਰਤ ਭੇਜਿਆ ਗਿਆ। ਉਦੋਂ ਤਕ ਅੰਗਰੇਜ਼ਾਂ ਨੂੰ ਅਹਿਸਾਸ ਹੋ ਗਿਆ ਸੀ ਕਿ ਸਿੱਖ ਬਹਾਦਰ ਤੇ ਵਫ਼ਾਦਾਰ ਸਿਪਾਹੀ ਹਨ। ਇਸ ਕਰਕੇ ਉਨ੍ਹਾਂ ਨੂੰ ਸਿੰਗਾਪੁਰ ਦੀ ਪੁਲੀਸ ਵਿਚ ਭਰਤੀ ਕੀਤਾ ਗਿਆ। ਸਿਲਕ ਰੋਡ ਗੁਰਦੁਆਰੇ ਵਿਚ ਚੌਵੀ ਘੰਟੇ ਲੰਗਰ ਦੀ ਸੇਵਾ ਚਲਦੀ ਹੈ ਜਿੱਥੇ ਵੱਡੀ ਗਿਣਤੀ ਵਿਚ ਮਿਹਨਤਕਸ਼ ਪਰਵਾਸੀ ਪੰਜਾਬੀ ਭਾਈਚਾਰਾ ਸਵੇਰੇ ਸ਼ਾਮ ਲੰਗਰ ਛਕ ਸਕਦਾ ਹੈ। ਇਸ ਨਾਲ ਉਨ੍ਹਾਂ ਦੀ ਆਰਥਿਕ ਬੱਚਤ ਤਾਂ ਹੁੰਦੀ ਹੀ ਹੈ ਸਗੋਂ ਇੱਥੇ ਉਹ ਆਪਸ ’ਚ ਮਿਲ ਵੀ ਲੈਂਦੇ ਹਨ। ਇੱਥੇ ਸੇਵਾ ਭਾਵ ਤੇ ਸਾਦਗੀ ਹੀ ਨਜ਼ਰ ਆਉਂਦੀ ਹੈ। ਪਰਵਾਸੀ ਕਾਮਿਆਂ ਨੂੰ ਸਿੰਗਾਪੁਰ ਵਿਚ ਗੁਜ਼ਾਰੇ ਲਾਇਕ ਤਨਖ਼ਾਹ ਤਾਂ ਮਿਲਦੀ ਹੈ, ਪਰ ਮਹਿੰਗਾਈ ਹੋਣ ਕਰਕੇ ਮਕਾਨਾਂ ਦਾ ਕਿਰਾਇਆ ਤੇ ਘਰੇਲੂ ਖਰਚਿਆਂ ਤੋਂ ਬੱਚਤ ਕਰਨੀ ਹੀ ਪੈਂਦੀ ਹੈ। ਇਸ ਕਰਕੇ ਗੁਰਦੁਆਰਿਆਂ ’ਚ ਚੱਲਦੇ ਮੁਫ਼ਤ ਲੰਗਰ ਦੀ ਪ੍ਰਥਾ ਉਨ੍ਹਾਂ ਲਈ ਬਹੁਤ ਹੀ ਸਹਾਈ ਹੁੰਦੀ ਹੈ। ਇਸ ਤੋਂ ਇਲਾਵਾ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਅਤੇ ਸੈਂਟਰਲ ਗੁਰਦੁਆਰਾ ਸਾਹਿਬ ਵੀ ਇੱਥੇ ਵੇਖਣ ਯੋਗ ਹਨ।

Leave a Reply

Your email address will not be published. Required fields are marked *