ਖੁਸ਼ਖਬਰੀ ਇਸ ਦੇਸ਼ ਚ ਭਾਰਤੀਆਂ ਨੂੰ ਮਿਲੇਗਾ 4 ਸਾਲ ਦਾ ਵੀਜ਼ਾ ‘ਪ੍ਰਾਪਤ ਜਾਣਕਾਰੀ ਅਨੁਸਾਰ ਇਸ ਵੇਲੇ ਦੀ ਵੱਡੀ ਖਬਰ ਇੰਗਲੈਂਡ ਤੋਂ ਆ ਰਹੀ ਹੈ ਜਿਥੇ ਬਹੁਤ ਜਿਆਦਾ ਗਿਣਤੀ ਵਿਚ ਪੰਜਾਬੀ ਵਿਦਿਆਰਥੀ ਪੜ੍ਹ ਰਹੇ ਹਨ। ਲੰਡਨ ਵਿਚ ਸੋਮਵਾਰ ਨੂੰ ਜਾਰੀ ਕੀਤੀ ਗਈ ਇਕ ਨਵੀਂ ਰਿਪੋਰਟ ਵਿਚ ਬਿ੍ਰਟਿਸ਼ ਸਰਕਾਰ ਤੋਂ ਜ਼ਿਕਰ ਕੀਤਾ ਗਿਆ ਕਿ ਉਹ ਆਪਣੀ ਪੜਾਈ ਤੋਂ ਬਾਅਦ ਵੀਜ਼ਾ ਦੀ ਪੇਸ਼ਕਸ਼ ਨੂੰ ਦੁਗਣਾ ਕਰਦੇ ਹੋਏ 4 ਸਾਲ ਕਰੇ। ਰਿਪੋਰਟ ਮੁਤਾਬਕ ਇਸ ਕਦਮ ਨਾਲ 2024 ਤੱਕ ਬਿ੍ਰਟਿਸ਼ ਯੂਨੀਵਰਸਿਟੀਆਂ ਦੀ ਚੋਣ ਕਰਨ ਵਾਲੇ ਭਾਰਤੀਆਂ ਵਿਦਿਆਰਥੀਆਂ ਦੀ ਗਿਣਤੀ ਦੁਗਣੀ ਹੋ ਸਕਦੀ ਹੈ।ਬਿ੍ਰਟੇਨ ਦੇ ਸਾਬਕਾ ਯੂਨੀਵਰਸਿਟੀ ਮੰਤਰੀ ਜੋਅ ਜਾਨਸਨ ਵੱਲੋਂ ਕਿੰਗਸ ਕਾਲਜ ਲੰਡਨ ਦੇ ਪਾਲਿਸੀ ਇੰਸਟੀਚਿਊਟ ਅਤੇ ਹਾਰਵਡ ਕੈਨੇਡੀ ਸਕੂਲ ਦੇ ਲਈ ਤਿਆਰ ‘ਯੂਨੀਵਰਸਿਟੀ ਓਪਨ ਟੂ ਦਿ ਵਰਲਡ – ਹਾਓ ਟੂ ਪੁਟ ਦਿ ਬਾਉਂਸ ਬੈਕ ਇਨ ਗਲੋਬਲ ਬਿ੍ਰਟੇਨ’ ਸਿਰਲੇਖ ਵਾਲੀ ਰਿਪੋਰਟ ਵਿਚ ਚਿਤਾਇਆ ਗਿਆ ਹੈ ਕਿ ਕ-ਰੋਨਾ ਦੇ ਮੱਦੇਨਜ਼ਰ ਅੰਤਰਰਾਸ਼ਟਰੀ ਵਿਦਿਆਰਥੀਆਂ ਵਿਚ 50 ਤੋਂ 75 ਫੀਸਦੀ ਕਮੀ ਆਵੇਗੀ ਅਤੇ ਇਸ ਨਾਲ ਦੇਸ਼ ਦੇ ਉੱਚ ਸਿੱਖਿਆ ਖੇਤਰ ਦੀਆਂ ਅਸਲ ਕਮ-ਜ਼ੋਰੀਆਂ ਉਜਾਗਰ ਹੋਣਗੀਆਂ। ਡਿਗਰੀ ਕੋਰਸ ਤੋਂ ਬਾਅਦ ਕੰਮ ਕਰਨ ਦੀ ਸਮਰੱਥਾ ਵਿਚ ਵਿਸਥਾਰ ਅਤੇ ਚੀਨ ਦੀ ਤਰ੍ਹਾਂ ਭਾਰਤੀਆਂ ਨੂੰ ਵੀ ਘੱਟ ਜ਼ੋ-ਖ-ਮ ਵਾਲੀ ਵਿਦਿਆਰਥੀ ਵੀਜ਼ਾ ਸ਼੍ਰੇਣੀ ਵਿਚ ਪਾਉਣ ਨਾਲ ਖਾਸ ਤੌਰ ‘ਤੇ ਇਹ ਭਾਰਤੀ ਵਿਦਿਆਰਥੀਆਂ ਨੂੰ ਆਕਰਸ਼ਕ ਪ੍ਰਤੀਤ ਹੋਵੇਗਾ। ਹਾਲ ਹੀ ਦੇ ਮਹੀਨਿਆਂ ਵਿਚ ਭਾਰਤੀ ਵਿਦਿਆਰਥੀਆਂ ਵੱਲੋਂ ਬਿ੍ਰਟਿਸ਼ ਯੂਨੀਵਰਸਿਟੀਆਂ ਦੀ ਚੋਣ ਵਿਚ ਤੇਜ਼ੀ ਨਾਲ ਇਜ਼ਾਫਾ ਹੋਇਆ ਹੈ। ਬਿ੍ਰਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ ਛੋਟੇ ਭਰਾ ਜੋਅ ਜਾਨਸਨ ਨੇ ਆਖਿਆ ਕਿ ਭਾਰਤ ਵਿਚ ਵਿਦਿਆਰਥੀਆਂ ਲਈ ਇਹ ਪੇਸ਼ਕਸ਼ ਪੂਰੀ ਤਰ੍ਹਾਂ ਬਾਜ਼ੀ ਪਲਟਣ ਵਾਲੀ ਹੋਵੇਗੀ।ਇਹ ਸਾਡੀਆਂ ਯੂਨੀਵਰਸਿਟੀਆਂ ਦੀ ਸਮਰੱਥਾ ਦੇ ਲਈ ਸਨਸਨੀ-ਖੇਜ ਹੋਵੇਗਾ ਕਿ ਉਹ ਭਾਰਤ ਵਿਚ ਜਾ ਕੇ ਉਥੇ ਬਿ੍ਰਟਿਸ਼ ਉੱਚ ਸਿੱਖਿਆ ਦਾ ਪ੍ਰਚਾਰ ਕਰਨ।
ਉਨ੍ਹਾਂ ਅੱਗੇ ਆਖਿਆ ਕਿ ਮੈਂ ਪੜਾਈ ਕਰਨ ਤੋਂ ਬਾਅਦ ਕੰਮਕਾਜੀ ਵੀਜ਼ੇ ਵਿਚ ਜਿਸ ਵਾਧੇ ਦਾ ਪ੍ਰਸ-ਤਾਵ ਕਰ ਰਿਹਾ ਹਾਂ ਉਹ ਖਾਸ ਤੌਰ ‘ਤੇ ਭਾਰਤੀ ਵਿਦਿਆਰਤੀਆਂ ਨੂੰ ਲੁਭਾਵੇਗਾ, ਜੋ ਇਸ ਗੱਲ ਨੂੰ ਲੈ ਕੇ ਬੇਹੱਦ ਸੰਵੇਦਨਸ਼ੀਲ ਹੁੰਦੇ ਹਨ ਕਿ ਉਹ ਪੜਾਈ ਤੋਂ ਬਾਅਦ ਹਾਸਲ ਕੀਤੇ ਹੁਨਰ ਦਾ ਇਸਤੇਮਾਲ ਕਰਨ ਦੇ ਲਈ ਦੇਸ਼ ਵਿਚ ਰਹਿ ਪਾਉਣਗੇ ਜਾਂ ਨਹੀਂ।। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।
