ਭਾਈ ਨਿਰਮਲ ਸਿੰਘ ਖਾਲਸਾ ਬਾਰੇ ਆਈ ਇਹ ਤਾਜ਼ਾ ਖਬਰ

ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜੂਰੀ ਰਾਗੀ ਅਤੇ ਪਦਮਸ੍ਰੀ ਭਾਈ ਨਿਰਮਲ ਸਿੰਘ ਦੇ ਕਰੋਨਾ ਸਬੰਧੀ ਇ ਲਾਜ ਵਿਚ ਹੋਈ ਲਾਪਰ ਵਾਹੀ ਅਤੇ ਸਸ ਕਾਰ ਕਰਨ ਤੋਂ ਰੋਕੇ ਜਾਣ ਦੇ ਮਾਮਲੇ ਦੀ ਸ਼ੁਰੂ ਹੋਈ ਜਾਂਚ ਤੋਂ ਬਾਅਦ ਸਸ-ਕਾਰ ਰੋਕੇ ਜਾਣ ਵਾਲਿਆਂ ਖਿ ਲਾ ਫ ਥਾਣਾ ਵੇਰਕਾ ਵਿੱਚ ਕੇਸ ਦਰਜ ਕੀਤਾ ਗਿਆ ਹੈ। ਦੱਸ ਦਈਏ ਕਿ ਭਾਈ ਖਾਲਸਾ ਕਰੋ ਨਾ ਕਰਕੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਸਨ ਪਰ ਇਸ ਤੋਂ ਪਹਿਲਾਂ ਉਨ੍ਹਾਂ ਦੀ ਇਕ ਆਡਿਓ ਵਾਇਰਲ ਹੋਈ ਸੀ, ਜਿਸ ਵਿਚ ਉਨ੍ਹਾਂ ਨੇ ਇ ਲਾਜ ਨਾ ਹੋਣ ਅਤੇ ਪ੍ਰਬੰਧਾਂ ਦੀਆਂ ਊਣਤਾਈਆਂ ਦੇ dosh ਲਾਏ ਸਨ। ਉਹ ਉਸ ਵੇਲੇ ਸਰਕਾਰੀ ਮੈਡੀਕਲ ਕਾਲਜ ਦੇ ਪ੍ਰਬੰਧ ਹੇਠ ਗੁਰੂ ਨਾਨਕ ਦੇਵ ਹਸਪ ਤਾਲ ਵਿਚ ਬਣਾਈ ਗਏ ਆਈਸੋਲੇਸ਼ਨ ਵਾਰਡ ਵਿਚ ਜ਼ੇ-ਰੇ ਇ-ਲਾਜ ਸਨ। ਦੱਸ ਦਈਏ ਕਿ ਉਨ੍ਹਾਂ ਦਾ ਸਸ ਕਾਰ ਕਰਨ ਤੋਂ ਰੋਕੇ ਜਾਣ ਦੇ ਮਾਮਲੇ ਵਿਚ ਨਵਾਂ ਸ਼ਹਿਰ ਵਾਸੀ ਪਰਵਿੰਦਰ ਸਿੰਘ ਕਿੱਤਣਾ ਵਲੋਂ ਪੁਲੀਸ ਕੋਲ ਸ਼ਿਕਾਇਤ ਕੀਤੀ ਗਈ ਸੀ। ਪੁਲੀਸ ਨੇ ਇਸ ਮਾਮਲੇ ਵਿਚ ਧਾਰਾ 188, 269, 270, 186 ਸਮੇਤ ਡਿਜਾਸਟਰ ਮੈਨੇਜਮੈਂਟ ਐਕਟ 2005 ਦੀ ਧਾਰਾ 54 ਅਤੇ ਐਪੇਡੈਮਿਕ ਡਿਸੀਜ਼ਿਜ਼ ਐਕਟ 1897 ਦੀ ਧਾਰਾ 3 ਹੇਠ ਥਾਣਾ ਵੇਰਕਾ ਵਿੱਚ ਕੇਸ ਦਰਜ ਕੀਤਾ ਹੈ।ਦੱਸ ਦਈਏ ਕਿ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ, ਵਿਖੇ ਸਾਬਕਾ “ਹਜ਼ੂਰੀ ਰਾਗੀ” ਸੀ। 1952 ਵਿਚ ਜੰਡਵਾਲਾ ਭੀਮਸ਼ਾਹ ਪਿੰਡ, ਜ਼ਿਲ੍ਹਾ ਫਿਰੋਜ਼ਪੁਰ, ਪੰਜਾਬ ਵਿਚ ਜਨਮੇ , ਭਾਈ ਨਿਰਮਲ ਸਿੰਘ ਨੇ 1976 ਵਿਚ ਸ਼ ਹੀਦ ਮਿਸ਼ਨਰੀ ਕਾਲਜ, ਅੰਮ੍ਰਿਤਸਰ ਤੋਂ ਗੁਰਮਤਿ ਸੰਗੀਤ ਵਿਚ ਡਿਪਲੋਮਾ (1974-1976) ਪ੍ਰਾਪਤ ਕੀਤਾ। ਉਸਨੇ 1977 ਵਿਚ ਗੁਰਮਤਿ ਕਾਲਜ, ਰਿਸ਼ੀਕੇਸ਼, ਅਤੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਸੰਤ ਬਾਬਾ ਫਤਿਹ ਸਿੰਘ, ਸੰਤ ਚੰਨਣ ਸਿੰਘ, ਬੁੱਢਾ ਜੋਹਰ, ਰਾਜਸਥਾਨ ਦੇ ਗੰਗਾ ਨਗਰ ਵਿਚ 1978 ਵਿਚ ਸੰਗੀਤ ਅਧਿਆਪਕ ਵਜੋਂ ਸੇਵਾ ਨਿਭਾਈ।1979 ਤੋਂ, ਉਸਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ, ‘ਹਜ਼ੂਰੀ ਰਾਗੀ’ ਵਜੋਂ ਸੇਵਾ ਅਰੰਭ ਕੀਤੀ। ਉਸਨੇ ਪੰਜਾਂ ਤਖ਼ਤਾਂ, ਭਾਰਤ ਦੇ ਇਤਿਹਾਸਕ ਗੁਰਦੁਆਰਿਆਂ ਅਤੇ 71 ਹੋਰ ਦੇਸ਼ਾਂ ਵਿਚ ਵੀ ਕੀਰਤਨ ਕੀਤਾ ਹੈ। ਉਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੀਆਂ 31 ਰਾਗਾਂ ਦਾ ਗਿਆਨ ਪ੍ਰਾਪਤ ਕਰਨ ਵਾਲੇ ਉੱਤਮ ਰਾਗੀਆਂ ਵਿਚੋਂ ਇਕ ਸੀ। “ਕਲਾ” ਦੇ ਖੇਤਰ ਵਿਚ ਆਪਣੀਆਂ ਸੇਵਾਵਾਂ ਬਦਲੇ, ਉਸਨੂੰ ਸਾਲ 2009 ਵਿਚ ਭਾਰਤ ਸਰਕਾਰ ਦੁਆਰਾ ਪਦਮ ਸ਼੍ਰੀ ਪੁਰਸਕਾਰ (ਭਾਰਤ ਦਾ ਚੌਥਾ ਸਭ ਤੋਂ ਵੱਡਾ ਨਾਗਰਿਕ ਪੁਰਸਕਾਰ) ਨਾਲ ਸਨਮਾਨਤ ਕੀਤਾ ਗਿਆ ਸੀ। ਉਹ ਇਹ ਪੁਰਸਕਾਰ ਪ੍ਰਾਪਤ ਕਰਨ ਵਾਲਾ ਪਹਿਲੀ ਹਜ਼ੂਰੀ ਰਾਗੀ ਸੀ। 2 ਅਪ੍ਰੈਲ, 2020 ਨੂੰ ਭਾਈ ਨਿਰਮਲ ਸਿੰਘ ਜੀ ਖਾਲਸਾ ਜੀ ਅਕਾਲ ਚ ਲਾਣਾ ਕਰ ਗਏ।

Leave a Reply

Your email address will not be published. Required fields are marked *