ਫਰਾਂਸ ਤੋਂ ਆਈ ਪੂਰੀ ਦੁਨੀਆਂ ਲਈ ਖੁਸ਼ਖਬਰੀ ”ਜਾਣਕਾਰੀ ਅਨੁਸਾਰ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਕ ਰੋਨਾ ‘ਤੇ ਪਹਿਲੀ ਜਿੱਤ ਸਬੰਧੀ ਇਕ ਐਲਾਨ ਕੀਤਾ ਹੈ। ਰਾਸ਼ਟਰਪਤੀ ਮੈਕਰੋਂ ਨੇ ਐਤਵਾਰ ਨੂੰ ਕਿਹਾ ਕਿ ਫਰਾਂਸ ਨੇ ਕ ਰੋਨਾ ਦੇ ਉੱਪਰ ਫਤਿਹ ਵਿਚ ਆਪਣੀ ਪਹਿਲੀ ਜਿੱਤ ਦਰਜ ਕੀਤੀ ਹੈ। ਉਹਨਾਂ ਨੇ ਕਿਹਾ ਕਿ ਅਸੀਂ ਪੂਰੀ ਤਰ੍ਹਾਂ ਨਾਲ ਕਰੋਨਾ ‘ਤੇ ਜਿੱਤ ਹਾਸਲ ਨਹੀਂ ਕਰ ਸਕੇ ਹਾਂ ਪਰ ਸੋਮਵਾਰ ਤੋਂ ਪੈਰਿਸ ਸਮੇਤ ਮੇਨਲੈਂਡ ਫ੍ਰਾਂਸ ਗ੍ਰੀਨ ਜ਼ੋਨ ਦੇ ਅੰਦਰ ਆਉਣਗੇ। ਇਸ ਦੇ ਅੰਤਰਗਤ ਪੈਰਿਸ ਵਿਚ ਕੈਫੇ ਅਤੇ ਰੈਸਟੋਰੈਂਟ ਪੂਰੀ ਤਰੀਕੇ ਨਾਲ ਸ਼ੁਰੂ ਹੋ ਜਾਣਗੇ ਅਤੇ ਅਗਲੇ ਹਫਤੇ ਤੋਂ ਸਕੂਲ-ਕਾਲਜ ਵਿਚ ਬੱਚੇ ਜਾ ਸਕਣਗੇ। ਇਸ ਦੇ ਇਲਾਵਾ ਯੂਰਪ ਵਿਚ ਟ੍ਰੈਵਲ ਦੀ ਵੀ ਇਜਾ-ਜ਼ਤ ਹੋਵੇਗੀ।ਦੱਸ ਦਈਏ ਕਿ ਮੈਕਰੋਂ ਨੇ ਆਪਣੇ ਸੰਦੇਸ਼ ਵਿਚ ਕਿਹਾ,’‘ਕੱਲ੍ਹ ਤੋਂ ਅਸੀਂ ਆਫਤ ਦੇ ਪਹਿਲੇ ਐਕਟ ਦਾ ਸਫਾ ਪਲਟ ਸਕਾਂਗੇ। ਕੱਲ੍ਹ ਤੋਂ ਮਯੋਟੀ ਅਤੇ ਗੁਯਾਨਾ ਨੂੰ ਛੱਡ ਕੇ ਬਾਕੀ ਸਾਰੀਆਂ ਥਾਵਾਂ ਨੂੰ ਗ੍ਰੀਨ ਜ਼ੋਨ ਕਿਹਾ ਜਾ ਸਕੇਗਾ।” ਮੈਕਰੋਂ ਨੇ ਐਲਾਨ ਕੀਤਾ ਕਿ ਪੈਰਿਸ ਵਿਚ ਸਾਰੇ ਕੈਫੇ ਅਤੇ ਰੈਸਟੋਰੈਂਟ ਖੁੱਲ੍ਹ ਸਕਣਗੇ ਪਰ ਹਾਲੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ ਅਤੇ ਜਨਤਕ ਟਰਾਂਸਪੋਰਟ ‘ਤੇ ਮਾਸਕ ਲਗਾਉਣਾ ਜ਼ਰੂਰੀ ਹੋਵੇਗਾ।ਰਾਸ਼ਟਰਪਤੀ ਨੇ ਐਲਾਨ ਕੀਤਾ ਕਿ ਸੋਮਵਾਰ ਤੋਂ ਯੂਰਪੀਅਨ ਦੇਸ਼ਾਂ ਵਿਚਾਲੇ ਟ੍ਰੈਵਲ ਦੀ ਵੀ ਇਜਾ ਜ਼ਤ ਹੋਵੇਗੀ।ਇਸ ਦੇ ਬਾਅਦ 1 ਜੁਲਾਈ ਤੋਂ ਯੂਰਪ ਦੇ ਬਾਹਰ ਅਜਿਹੀਆਂ ਥਾਵਾਂ ‘ਤੇ ਜਾਣ ਦੀ ਇਜਾਜ਼ਤ ਹੋਵੇਗੀ ਜਿੱਥੇ ਔਖ ‘ਤੇ ਕਾ-ਬੂ ਪਾ ਲਿਆ ਗਿਆ ਹੋਵੇ।ਸਿੱਖਿਆ ਪ੍ਰਣਾਲੀ ਨੂੰ ਲੈ ਕੇ ਮੈਕਰੋਂ ਨੇ ਕਿਹਾ ਕਿ ਸਕੂਲ, ਕਾਲਜ ਅਤੇ ਨਰਸੀ 22 ਜੂਨ ਤੋਂ ਖੁੱਲ੍ਹ ਜਾਣਗੇ। ਇਸ ਦੇ ਬਾਅਦ ਇੱਥੇ ਹਾਜ਼ਰੀ ਦੇ ਸਧਾਰਨ ਨਿਯਮ ਲਾਗੂ ਹੋਣਗੇ। ਰਾਸ਼ਟਰਪਤੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋਣ ਤੋਂ ਬ ਚਣ। ਇਸ ਲਈ ਅਜਿਹੇ ਪ੍ਰੋਗਰਾਮਾਂ ‘ਤੇ ਵੀ ਨਜ਼ਰ ਰੱਖੀ ਜਾਵੇਗੀ। ਉੱਤੇ 28 ਜੂਨ ਨੂੰ ਹੋਣ ਵਾਲੀਆਂ ਮਿਊਨਸੀਪਲ ਚੋਣਾਂ ਵੀ ਪਹਿਲਾਂ ਤੋਂ ਤੈਅ ਅਨੁਸੂਚੀ ਮੁਤਾਬਕ ਹੋਣਗੀਆਂ।ਜ਼ਿਕਰਯੋਗ ਹੈ ਕਿ ਫਰਾਂਸ ਨੇ ਇਕ ਮਹੀਨੇ ਪਹਿਲਾਂ 8 ਹਫਤੇ ਦੀ ਤਾਲਾ-ਬੰਦੀ ਖਤਮ ਕੀਤੀ ਸੀ। ਇਸ ਦੇ ਬਾਅਤ ਤੋਂ ਕ-ਰੋਨਾ ਦੇ ਮਾਮਲਿਆਂ ਵਿਚ ਬੜਤ ਨਹੀਂ ਦੇਖੀ ਗਈ ਹੈ ਅਤੇ ਜੀਵਨ ਪਟਰੀ ‘ਤੇ ਪਰਤਣ ਲੱਗਾ ਹੈ। ਮੈਕਰੋਂ ਨੇ ਕਿਹਾ ਕਿ ਹੁਣ ਲੋਕ ਇਕੱਠੇ ਰਹਿ ਸਕਣਗੇ ਅਤੇ ਕੰਮ ਕਰ ਸਕਣਗੇ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਵਾਇ-ਰਸ ਚਲਾ ਗਿਆ ਹੈ।
ਸਾਨੂੰ ਸਾਵ ਧਾਨ ਰਹਿਣਾ ਹੋਵੇਗਾ। ਉਹਨਾਂ ਨੇ ਕਿਹਾ ਕਿ ਵਾਇ ਰਸ ਨਾਲ ਜੰ ਗ ਖ ਤਮ ਨਹੀਂ ਹੋਈ ਹੈ ਪਰ ਪਹਿਲੀ ਜਿੱਤ ਹਾਸਲ ਕਰ ਲਈ ਗਈ ਹੈ, ਜਿਸ ਦੇ ਲਈ ਉਹ ਬਹੁਤ ਖੁਸ਼ ਹਨ।।ਦੱਸ ਦਈਏ ਕਿ ਇਸ ਖਬਰ ਨਾਲ ਪੂਰੀ ਦੁਨੀਆ ਚ ਖੁਸ਼ੀ ਛਾ ਗਈ ਹੈ ਕਿਉਂਕਿ ਇਹ ਵਾਇਰਸ ਯੂਰਪ ਦੀ ਦੇਸ਼ਾ ਚ ਜਿਆਦਾ ਸੀ ਜਿਸ ਕਾਰਨ ਸਾਰੀ ਦੁਨੀਆਂ ਨੂੰ ਔਖ ਹੋਈ ਸੀ। ਪਰ ਇਸ ਖੁਸ਼ੀ ਨਾਲ ਹੋਰ ਆਸ ਵੱਧ ਗਈ ਹੈ।
