Home / ਨੁਸਖੇ ਤੇ ਮੌਸਮ ਖੇਤੀ-ਬਾਰੇ / ਪ੍ਰੀ-ਮਾਨਸੂਨ – ਇਹਨਾਂ ਇਲਾਕਿਆਂ ਵਿੱਚ ਆਵੇਗੀ ਬਾਰਿਸ਼

ਪ੍ਰੀ-ਮਾਨਸੂਨ – ਇਹਨਾਂ ਇਲਾਕਿਆਂ ਵਿੱਚ ਆਵੇਗੀ ਬਾਰਿਸ਼

ਵੱਡੀ ਖਬਰ ਆ ਰਹੀ ਹੈ ਮੌਸਮ ਵਿਭਾਗ ਦੇ ਖੇਤਰ ਵਿੱਚੋ ਜਾਣਕਾਰੀ ਅਨੁਸਾਰ –ਮਾਨਸੂਨ ਅਪਡੇਟ ਮਾਨਸੂਨ ਨੇ ਫੜੀ ਰਫਤਾਰ ਪੰਜਾਬ ਹਾਲੇ ਕਾਫੀ ਦੂਰ: ਕੱਲ੍ਹ ਦਿਨ ਸ਼ਨੀਵਾਰ, ਮਾਨਸੂਨ ਨੇ ਮੁੰਬਈ ਸਣੇ ਪੂਰੇ ਮਹਾਰਾਸ਼ਟਰ, ਦੱਖਣੀ ਗੁਜਰਾਤ ਅਤੇ ਪੂਰਬੀ ਭਾਰਤ ਚ ਝਾਰਖੰਡ ਤੇ ਬਿਹਾਰ ਚ ਦਸਤਕ ਦੇ ਦਿੱਤੀ। ਪੰਜਾਬ ਪੀ੍-ਮਾਨਸੂਨੀ ਫੁਹਾਰਾਂ ਦੇ ਆਸਰੇ ਪੰਜਾਬ ਦੀ ਗੱਲ ਕਰੀਏ ਤਾਂ ਉੱਚ ਤਾਪਮਾਨ ਤੇ ਸਵੇਰੇ ਚੱਲਣ ਵਾਲੀਆਂ ਪੂਰਬੀ ਹਵਾਂਵਾਂ ਸਦਕਾ ਆਗਾਮੀ 2-3 ਦਿਨ ਚਿਪਚਿਪੀ ਗਰਮੀ ਤੋਂ ਰਾਹਤ ਦੀ ਉਮੀਦ ਨਾਮਾਤਰ ਹੈ। ਹਾਲਾਂਕਿ 18 ਜੂਨ, ਮਾਨਸੂਨ ਦੇ ਪੂਰਬੀ ਉੱਤਰ ਪ੍ਰਦੇਸ਼ ਚ ਪੁੱਜਣ ਸਾਰ ਪੰਜਾਬ ਚ ਪੀ੍-ਮਾਨਸੂਨ ਦੀਆਂ ਫੁਹਾਰਾਂ ਨਾਲ਼ ਗਰਮੀ ਤੋਂ ਰਾਹਤ ਦੀ ਉਮੀਦ ਹੈ। ਇਸ ਦੌਰਾਨ ਉੱਤਰੀ ਪੰਜਾਬ ਤੇ ਹਿਮਾਚਲ ਨਾਲ਼ ਲਗਦੇ ਹਿੱਸਿਆਂ ਚ ਤੇਜ਼ ਹਵਾਂਵਾਂ(60-70kph) ਨਾਲ਼ ਭਾਰੀ ਮੀਂਹ ਦੀ ਉਮੀਦ ਹੈ। ਜੂਨ ਦੇ ਆਖਰੀ ਹਫਤੇ ਸੂਬੇ ਚ ਮੌਸਮੀ ਹਲਚਲ ਤੇਜ਼ ਹੋਣ ਨਾਲ਼ ਮਾਨਸੂਨ ਦੇ ਆਗਮਨ ਦੀ ਉਲਟੀ ਗਿਣਤੀ ਸ਼ੁਰੂ ਹੋ ਜਾਵੇਗੀ।ਦੱਸ ਦਈਏ ਕਿ ਪੰਜਾਬ ਚ ਕੱਲ੍ਹ ਤੇ ਪਰਸੋਂ ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ, ਦੀਨਾਨਗਰ, ਪਠਾਨਕੋਟ, ਸੁਲਤਾਨਪੁਰ ਲੋਧੀ, ਬਟਾਲਾ, ਬਿਆਸ, ਜਲੰਧਰ, ਕਪੂਰਥਲਾ, ਨਕੋਦਰ, ਫਗਵਾੜਾ, ਫਿਲੌਰ, ਸ਼ਾਹਕੋਟ, ਹੁਸ਼ਿਆਰਪੁਰ, ਟਾਂਡਾ, ਮੁਕੇਰਿਆਂ , ਦਸੂਹਾ, ਕਾਦੀਆਂ, ਮਹਿਤਾ ਚੌਕ, ਸ੍ਰੀ ਹਰ ਗੋਬਿੰਦਪੁਰ ਮੱਖੂ, ਬਠਿੰਡਾ, ਗੰਗਾਨਗਰ, ਹਨੂੰਮਾਨਗੜ, ਸਿਰਸਾ, ਫਤਿਹਾਬਾਦ, ਮੁਕਤਸਰ, ਬਰਨਾਲਾ, ਰਾਏਕੋਟ, ਮੋਗਾ, ਜਗਰਾਓਂ, ਲੁਧਿਆਣਾ, ਮਾਨਸਾ ਦੇ ਇਲਾਕਿਆਂ ਚ ਹਨੇਰੀ ਨਾਲ਼ ਹਲਕਾ/ਦਰਮਿਆਨਾ ਮੀਂਹ ਪੁੱਜਾ । ਹਾਲਾਂਕਿ ਬਰਸਾਤੀ ਗਤੀਵਿਧੀ ਟੁੱਟਵੀਂ ਸੀ । ਪਰ ਹੁੰਮਸ ਭਰੀ ਗਰਮੀ ਤੋਂ ਕੁਝ ਹੱਦ ਤੱਕ ਰਾਹਤ ਮਿਲੀ ਹੈ। ਆਗਾਮੀ ਦਿਨੀ ਵੀ ਸੂਬੇ ਚ, ਮੁੱਖ ਤੌਰ ‘ਤੇ ਉੱਤਰੀ ਜਿਲਿਆਂ ਚ ਹਨੇਰੀ ਨਾਲ ਛਿਟਪੁੱੱਟ ਮੌਸਮੀ ਗਤੀਵਿਧੀਆਂ ਜਾਰੀ ਰਹਿਣਗੀਆਂ। ਜਿਸ ਨਾਲ ਚਿਪਚਿਪੀ ਗਰਮੀ ਤੋਂ ਕੁਝ ਸਮੇਂ ਲਈ ਰਾਹਤ ਜਰੂਰ ਮਿਲੇਗੀ, ਪਰ ਪਾਰਾ ਜਿਉਂ ਦਾ ਤਿਉਂ ਬਣਿਆ ਰਹੇਗਾ। ਮਾਨਸੂਨ ਦੇ ਅੱਗੇ ਵਧਣ ਕਾਰਨ ਪੰਜਾਬ ਚ ਰਾਤਾਂ ਤੇ ਸਵੇਰ ਨੂੰ ਚੱਲਣ ਵਾਲੀਆਂ ਪੂਰਬੀ ਹਵਾਂਵਾਂ ਦੇ ਐਕਟਿਵ ਹੋਣ ਦੀ ਉਮੀਦ ਹੈ, ਜਿਸ ਨਾਲ ਨਮੀ ਚ ਹੋਰ ਵਾਧਾ ਹੋਵੇਗਾ ਤੇ ਰਾਤਾਂ ਦਾ ਪਾਰਾ ਵੀ ਅਸਹਿਜ ਪੱਧਰ ‘ਤੇ 28 ਤੋਂ 31° ਵਿਚਕਾਰ ਦਰਜ ਹੋਵੇਗਾ। ਦੱਖਣੀ-ਪੱਛਮੀ ਮਾਨਸੂਨ ਨੇ ਪਿੱਛਲੇ 24 ਘੰਟਿਆਂ ਚ ਰਫਤਾਰ ਫੜੀ ਹੈ। ਖਾੜੀ ਬੰਗਾਲ ਚ ਬਣੇ ਮਾਨਸੂਨੀ ਸਿਸਟਮ ਕਾਰਨ ਆਗਾਮੀ 4-5 ਦਿਨ ਮਾਨਸੂਨ ਤੇਜ਼ੀ ਨਾਲ਼ ਅੱਗੇ ਵਧੇਗੀ।13 ਜੂਨ ਤੋਂ ਮੁੰਬਈ, 14 ਜੂਨ ਦੱਖਣੀ ਗੁਜਰਾਤ, 15 ਜੂਨ ਬਿਹਾਰ ਸਣੇ ਉੱਤਰ-ਪੂਰਬੀ ਭਾਰਤ ਤੇ 20 ਜੂਨ ਤੱਕ ਪੂਰਬੀ ਉੱਤਰ ਪ੍ਰਦੇਸ਼ ਚ ਮਾਨਸੂਨ ਦਸਤਕ ਦੇ ਦੇਵੇਗੀ।

error: Content is protected !!