Home / ਦੁਨੀਆ ਭਰ / ਇਨ੍ਹਾਂ ਰੂਟਾਂ ਤੇ ‘ਬੱਸ ਸਰਵਿਸ’ ਬੰਦ

ਇਨ੍ਹਾਂ ਰੂਟਾਂ ਤੇ ‘ਬੱਸ ਸਰਵਿਸ’ ਬੰਦ

ਇਨ੍ਹਾਂ ਰੂਟਾਂ ਤੇ ਬੱਸਾਂ ਹੋਈਆਂ ਬੰਦ, ਹੁਣ ਬੱਸ ‘ਚ ਬੈਠ ਸਕਣਗੀਆਂ ਸਿਰਫ ਇੰਨੀਆਂ ਸਵਾਰੀਆਂ ”ਪੰਜਾਬ ਸਰਕਾਰ ਵਲੋਂ ਸੂਬੇ ‘ਚ ਅੱਜ ਤੋਂ ਵੀਕੈਂਡ ਲੌਕਡਾਊਨ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਇੰਟਰ ਸਟੇਟ ਬੱਸ ਸਰਵਿਸ ਬਿਲਕੁਲ ਬੰਦ ਹੈ। ਇਸ ਦੌਰਾਨ 15 ਸਵਾਰੀਆਂ ਤੋਂ ਵੱਧ ਬਸ ‘ਚ ਲਿਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਇਨ੍ਹਾਂ ਨੂੰ ਮੈਡੀ ਕਲ ਚੈੱਕਅਪ ਤੋਂ ਬਾਅਦ ਹੀ ਬੱਸ ‘ਚ ਬੈਠਣ ਦਿੱਤਾ ਜਾਵੇਗਾ। ਬਾਕੀ ਦਿਨ ਰੁਟੀਨ ਨਾਲ ਹੀ ਬੱਸਾਂ ਚੱਲਣਗੀਆਂ। ਫਿਲਹਾਲ ਅੱਜ ਜਲੰਧਰ ਦਾ ਬੱਸ ਸਟੈਂਡ ਇੱਕ ਦਮ ਸੁਨਸਾਨ ਦੇਖਣ ਨੂੰ ਮਿਲਿਆ ਤੇ ਕੋਈ ਵੀ ਸਵਾਰੀ ਨਹੀਂ ਆਈ। ਪਰ ਜੇਕਰ ਕਿਸੇ ਨੇ ਸੂਬੇ ਦੇ ਕਿਸੇ ਸ਼ਹਿਰ ਜਿਵੇਂ ਅੰਮ੍ਰਿਤਸਰ, ਲੁਧਿਆਣਾ, ਬਟਾਲਾ ,ਮੋਗਾ , ਹੁਸ਼ਿਆਰਪੁਰ , ਪਠਾਨਕੋਟ , ਮੋਹਾਲੀ ਜਾਣਾ ਹੈ, ਉਸ ਕੋਲ ਈ-ਪਾਸ ਹੋਣਾ ਲਾਜ਼ਮੀ ਹੈ। ਚੰਡੀਗੜ੍ਹ ਦੇ 43 ਬੱਸ ਅੱਡੇ ‘ਤੇ ਪੰਜਾਬ ਅਤੇ ਹਰਿਆਣਾ ਦੀਆਂ ਬੱਸਾਂ ਦੀ ਐਂਟਰੀ ਬੈਨ ਕਰ ਦਿੱਤੀ ਗਈ ਹੈ। ਅਜਿਹੇ ‘ਚ ਬੱਸਾਂ ਦੀ ਭਾਲ ‘ਚ ਯਾਤਰੀ ਖੱਜਲ ਖੁਆਰ ਹੋ ਰਹੇ ਹਨ। ਚੰਡੀਗੜ੍ਹ ‘ਚ ਵੱਧ ਰਹੇ ਕੋਰੋਨਾ ਵਾਇਰਸ ਦੇ ਕੇਸਾਂ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਇਹ ਫੈਸਲਾ ਲਿਆ ਹੈ। ਪ੍ਰਸ਼ਾਸਨ ਦਾ ਦਾਅਵਾ ਹੈ ਕਿ ਬਾਹਰੀ ਸੂਬਿਆਂ ਤੋਂ ਬੱਸ, ਟ੍ਰੇਨ, ਜਹਾਜ਼ ਰਾਹੀਂ ਆ ਰਹੇ ਲੋਕਾਂ ਕਰਕੇ ਕਰੋਨਾ ਵਾਇ ਰਸ ਦੇ ਕੇਸਾਂ ‘ਚ ਇਜ਼ਾਫਾ ਹੋ ਰਿਹਾ ਹੈ। ਇਸ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਤੁਹਾਨੂੰ ਦੱਸ ਦੇਈਏ ਕਿ ਕਰੋਨਾ ਤੋਂ ਪੰਜਾਬ ਤੇ ਪੰਜਾਬ ਵਾਸੀਆਂ ਦੇ ਬਚਾ ਅ ਲਈ ਅਸੀਂ ਕੁੱਝ ਜ਼ਰੂਰੀ ਕਦਮ ਚੁੱਕੇ ਹਨ। ਜਿਸ ਵਿੱਚ ਸ਼ਨੀਵਾਰ, ਐਤਵਾਰ ਤੇ ਛੁੱਟੀ ਵਾਲੇ ਦਿਨਾਂ ਦੌਰਾਨ ਪੰਜਾਬ ਵਿੱਚ ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ਵਿੱਚ ਸਫ਼ਰ ਕਰਨ ‘ਤੇ ਪਾ ਬੰਦੀ ਲਗਾਈ ਗਈ ਹੈ। ਮੈਨੂੰ ਤੁਹਾਡੇ ਸਾਰਿਆਂ ‘ਤੇ ਵਿਸ਼ਵਾਸ ਹੈ ਕਿ ਤੁਸੀਂ ਪੰਜਾਬ ਤੇ ਪੰਜਾਬਵਾਸੀਆਂ ਦੀ ਭਲਾਈ ਲਈ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰੋਗੇ ਤੇ ਹੋਰਨਾਂ ਨੂੰ ਵੀ ਕਰਨ ਲਈ ਕਹੋਗੇ।

error: Content is protected !!