ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਮੁੰਬਈ ਵਿੱਚ ਆਪਣੇ ਘਰ ਵਿਚ ਖੁਦ ਕੁਸ਼ੀ ਕਰ ਲਈ ਹੈ । ਪ੍ਰਾਪਤ ਜਾਣਕਾਰੀ ਨੌਕਰ ਨੇ ਦਿੱਤੀ ਪੁਲਿਸ ਨੂੰ ਜਾਣਕਾਰੀ। ਕੁਝ ਦਿਨ ਪਹਿਲਾ ਸੁਸ਼ਾਂਤ ਦੀ ਸਾਬਕਾ ਮੈਨੇਜਰ ਨੇ ਵੀ ਕੀਤੀ ਸੀ ਖੁਦ ਕੁਸ਼ੀ। ਦੱਸ ਦਈਏ ਕਿ ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੇ ਚਲੇ ਜਾਣ ਦਾ ਕਿਸੇ ਨੂੰ ਯਕੀਨ ਨਹੀ ਹੋ ਰਿਹਾ ਹੈ। ਸੁਸ਼ਾਂਤ ਨੇ ਮੁੰਬਈ ਦੇ ਬਾਂਦਰਾ ਸਥਿਤ ਆਪਣੇ ਘਰ ‘ਚ ਇਸ ਤਰਾਂ ਕੀਤਾ । ਸੁਸ਼ਾਂਤ ਕੁਝ ਸਮੇਂ ਤੋਂ ਸੋਸ਼ਲ ਮੀਡੀਆ ‘ਤੇ ਐਕਟਿਵ ਨਹੀਂ ਸੀ। ਹਾਲਾਂਕਿ, ਉਸ ਨੇ ਅਜਿਹਾ ਕਦਮ ਕਿਉਂ ਚੁੱਕਿਆ, ਇਹ ਉਸਦੇ ਪ੍ਰਸ਼ੰਸਕਾਂ ਲਈ ਕਿਸੇ ਰਹੱਸ ਤੋਂ ਘੱਟ ਨਹੀਂ ਹੈ, ਪਰ ਆਪਣੀ ਆਖਰੀ ਇੰਸਟਾਗ੍ਰਾਮ ਪੋਸਟ ਵਿੱਚ ਸੁਸ਼ਾਂਤ ਇਸ ਨੂੰ ਇੱਕ ਹੋਰ ਰਹੱਸ ਬਣਾ ਗਿਆ… ਸੁਸ਼ਾਂਤ ਨੇ ਆਪਣੀ ਆਖਰੀ ਇੰਸਟਾਗ੍ਰਾਮ ਪੋਸਟ ਨੂੰ ਆਪਣੀ ਮਾਂ ਦੀ ਤਸਵੀਰ ਨਾਲ ਸਾਂਝਾ ਕੀਤਾ। ਇਸ ਤਸਵੀਰ ਨੂੰ ਉਸ ਨੇ 3 ਜੂਨ ਨੂੰ ਸਾਂਝਾ ਕੀਤਾ ਹੈ। ਆਖ਼ਰੀ ਪੋਸਟ ਵਿੱਚ, ਸੁਸ਼ਾਂਤ ਨੇ ਲਿਖਿਆ, ”Blurred past evaporating from teardrops Unending dreams carving an arc of smile And a fleeting life, negotiating between the two… #माँ’ 21 ਜਨਵਰੀ 1986 ਨੂੰ ਪਟਨਾ ਵਿੱਚ ਜੰਮੇ ਇਸ ਕਲਾਕਾਰ ਨੇ ਕਾਈ ਪੋ ਚੀ ਫਿਲਮ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਮਗਰੋਂ ਧੋਨੀ ਫਿਲਮ ਵਿੱਚ ਉਸ ਦੇ ਕੰਮ ਦੀ ਕਾਫੀ ਪ੍ਰਸ਼ੰਸਾ ਹੋਈ ਸੀ। ਉਸ ਨੇ ਫਿਲਮ ਕੇਦਾਰਨਾਥ ਵਿੱਚ ਸ਼ਾਨਦਾਰ ਭੂਮਿਕਾ ਨਿਭਾਈ ਸੀ। ਸ਼ੁੱਧ ਦੇਸੀ ਰੌਮਾਂਸ ਤੇ ਸੋਨ ਚਿੜੀਆ ਵਿੱਚ ਉਸ ਨੇ ਲੀਡ ਰੋਲ ਨਿਭਾਇਆ ਸੀ। ਸੁਸ਼ਾਂਤ ਸਿੰਘ ਰਾਜਪੂਤ ਨੇ ‘ਕਿਸ ਦੇਸ਼ ਮੈਂ ਹੈ ਮੇਰਾ ਦਿਲ’ ਨਾਮਕ ਡੇਲੀ ਸੋਪ ਵਿਚ ਕੰਮ ਕੀਤਾ ਪਰ ਉਨ੍ਹਾਂ ਨੂੰ ਏਕਤਾ ਕਪੂਰ ਦੇ ਸੀਰੀਅਲ ‘ਪਵਿਤਰ ਰਿਸ਼ਤਾ’ ਤੋਂ ਪਛਾਣ ਮਿਲੀ। ਇਸ ਤੋਂ ਬਾਅਦ ਸੁਸ਼ਾਂਤ ਨੂੰ ਫਿਲਮਾਂ ਵੀ ਮਿਲਣੀਆਂ ਸ਼ੁਰੂ ਹੋਈਆਂ। ‘ਕਾਏ ਪੋ ਛੇ!’ ਸੁਸ਼ਾਂਤ ਫਿਲਮ ‘ਚ ਮੁੱਖ ਅਭਿਨੇਤਾ ਸਨ ਅਤੇ ਉਨ੍ਹਾਂ ਦੀ ਅਦਾਕਾਰੀ ਦੀ ਵੀ ਪ੍ਰਸ਼ੰਸਾ ਕੀਤੀ ਗਈ ਸੀ। ਇਸ ਤੋਂ ਬਾਅਦ ਸੁਸ਼ਾਂਤ ਵਾਨੀ ਕਪੂਰ ਅਤੇ ਪਰਿਣੀਤੀ ਚੋਪੜਾ ਦੇ ਨਾਲ ‘ਸ਼ੁੱਧ ਦੇਸੀ ਰੋਮਾਂਸ’ ‘ਚ ਨਜ਼ਰ ਆਏ।ਤੁਹਾਨੂੰ ਦੱਸ ਦੇਈਏ ਕਿ ਉਹ ਅਜੇ ਮਹਿਜ 34 ਸਾਲਾਂ ਦੇ ਸੀ। ਉਨ੍ਹਾਂ ਨੇ ਪੋਚੇ, ਰਾਬਤਾ ਤੇ ਕੇਦਾਰਨਾਥ ਵਰਗੀਆਂ ਫ਼ਿਲਮ ‘ਚ ਕੰਮ ਕੀਤਾ ਸੀ। MS ਧੋਨੀ ਬਾਰੇ ਫ਼ਿਲਮ ‘ਚ ਸੁਸ਼ਾਂਤ ਸਿੰਘ ਦਾ ਮੁੱਖ ਕਿਰਦਾਰ ਸੀ।।
ਦੱਸ ਦਈਏ ਕਿ ਸੁਸ਼ਾਂਤ ਸਿੰਘ ਰਾਜਪੂਤ (ਜਨਮ 21 ਜਨਵਰੀ 1986 – 14 ਜੂਨ 2020) ਇੱਕ ਭਾਰਤੀ ਫ਼ਿਲਮ ਅਦਾਕਾਰ, ਡਾਂਸਰ, ਟੈਲੀਵਿਜ਼ਨ ਸ਼ਖਸੀਅਤ, ਇੱਕ ਉੱਦਮੀ ਅਤੇ ਇੱਕ ਸਮਾਜ-ਸੇਵੀ ਸੀ। ਰਾਜਪੂਤ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਟੈਲੀਵਿਜ਼ਨ ਸੀਰੀਅਲਾਂ ਨਾਲ ਕੀਤੀ ਸੀ। ਉਸਦਾ ਪਹਿਲਾ ਨਾਟਕ ਸਟਾਰ ਪਲੱਸ ਦਾ ਰੋਮਾਂਟਿਕ ਡਰਾਮਾ ਕਿਸ ਦੇਸ਼ ਮੈਂ ਹੈ ਮੇਰਾ ਦਿਲ (2008) ਸੀ, ਇਸ ਤੋਂ ਬਾਅਦ ਜ਼ੀ ਟੀਵੀ ਦੇ ਮਸ਼ਹੂਰ ਪਵਿਤਰ ਰਿਸ਼ਤਾ (2009–11) ਵਿੱਚ ਉਸਨੇ ਅਵਾਰਡ ਜੇਤੂ ਅਦਾਕਾਰੀ ਨਿਭਾਈ ਸੀ।
