ਅੱਜ ਦੇ ਦਿਨ ਦੀ ਬਹੁਤ ਬੁਰੀ ਖਬਰ ਆ ਰਹੀ ਹੈ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਮੁੰਬਈ ਵਿੱਚ ਆਪਣੇ ਘਰ ਵਿਚ ਖੁਦ ਕੁਸ਼ੀ ਕਰ ਲਈ ਹੈ।ਪ੍ਰਾਪਤ ਜਾਣਕਾਰੀ ਨੌਕਰ ਨੇ ਦਿੱਤੀ ਪੁਲਿਸ ਨੂੰ ਜਾਣਕਾਰੀ। ਕੁਝ ਦਿਨ ਪਹਿਲਾ ਸੁਸ਼ਾਂਤ ਦੀ ਸਾਬਕਾ ਮੈਨੇਜਰ ਨੇ ਵੀ ਕੀਤੀ ਸੀ ਖੁਦ ਕੁਸ਼ੀ। ਦੱਸ ਦਈਏ ਕਿ ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੇ ਚਲੇ ਜਾਣ ਦਾ ਕਿਸੇ ਨੂੰ ਯਕੀਨ ਨਹੀ ਹੋ ਰਿਹਾ ਹੈ।
ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਆਪਣੇ ਮੁੰਬਈ ਰਿਹਾਇਸ਼ ਵਿਖੇ ਫਾ-ਹਾ ਲੈ ਲਿਆ। ਸੁਸ਼ਾਂਤ ਸਿੰਘ ਰਾਜਪੂਤ ਨੇ ‘ਕਿਸ ਦੇਸ਼ ਮੈਂ ਹੈ ਮੇਰਾ ਦਿਲ’ ਨਾਮਕ ਡੇਲੀ ਸੋਪ ਵਿਚ ਕੰਮ ਕੀਤਾ ਪਰ ਉਨ੍ਹਾਂ ਨੂੰ ਏਕਤਾ ਕਪੂਰ ਦੇ ਸੀਰੀਅਲ ‘ਪਵਿਤਰ ਰਿਸ਼ਤਾ’ ਤੋਂ ਪਛਾਣ ਮਿਲੀ। ਇਸ ਤੋਂ ਬਾਅਦ ਸੁਸ਼ਾਂਤ ਨੂੰ ਫਿਲਮਾਂ ਵੀ ਮਿਲਣੀਆਂ ਸ਼ੁਰੂ ਹੋਈਆਂ। ‘ਕਾਏ ਪੋ ਛੇ!’ ਸੁਸ਼ਾਂਤ ਫਿਲਮ ‘ਚ ਮੁੱਖ ਅਭਿਨੇਤਾ ਸਨ ਅਤੇ ਉਨ੍ਹਾਂ ਦੀ ਅਦਾਕਾਰੀ ਦੀ ਵੀ ਪ੍ਰਸ਼ੰਸਾ ਕੀਤੀ ਗਈ ਸੀ। ਇਸ ਤੋਂ ਬਾਅਦ ਸੁਸ਼ਾਂਤ ਵਾਨੀ ਕਪੂਰ ਅਤੇ ਪਰਿਣੀਤੀ ਚੋਪੜਾ ਦੇ ਨਾਲ ‘ਸ਼ੁੱਧ ਦੇਸੀ ਰੋਮਾਂਸ’ ‘ਚ ਨਜ਼ਰ ਆਏ।ਤੁਹਾਨੂੰ ਦੱਸ ਦੇਈਏ ਕਿ ਉਹ ਅਜੇ ਮਹਿਜ 34 ਸਾਲਾਂ ਦੇ ਸੀ। ਉਨ੍ਹਾਂ ਨੇ ਪੋਚੇ, ਰਾਬਤਾ ਤੇ ਕੇਦਾਰਨਾਥ ਵਰਗੀਆਂ ਫ਼ਿਲਮ ‘ਚ ਕੰਮ ਕੀਤਾ ਸੀ। MS ਧੋਨੀ ਬਾਰੇ ਫ਼ਿਲਮ ‘ਚ ਸੁਸ਼ਾਂਤ ਸਿੰਘ ਦਾ ਮੁੱਖ ਕਿਰਦਾਰ ਸੀ।।ਦੱਸ ਦਈਏ ਕਿ ਸੁਸ਼ਾਂਤ ਸਿੰਘ ਰਾਜਪੂਤ (ਜਨਮ 21 ਜਨਵਰੀ 1986 – 14 ਜੂਨ 2020) ਇੱਕ ਭਾਰਤੀ ਫ਼ਿਲਮ ਅਦਾਕਾਰ, ਡਾਂਸਰ, ਟੈਲੀਵਿਜ਼ਨ ਸ਼ਖਸੀਅਤ, ਇੱਕ ਉੱਦਮੀ ਅਤੇ ਇੱਕ ਸਮਾਜ-ਸੇਵੀ ਸੀ। ਰਾਜਪੂਤ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਟੈਲੀਵਿਜ਼ਨ ਸੀਰੀਅਲਾਂ ਨਾਲ ਕੀਤੀ ਸੀ। ਉਸਦਾ ਪਹਿਲਾ ਨਾਟਕ ਸਟਾਰ ਪਲੱਸ ਦਾ ਰੋਮਾਂਟਿਕ ਡਰਾਮਾ ਕਿਸ ਦੇਸ਼ ਮੈਂ ਹੈ ਮੇਰਾ ਦਿਲ (2008) ਸੀ, ਇਸ ਤੋਂ ਬਾਅਦ ਜ਼ੀ ਟੀਵੀ ਦੇ ਮਸ਼ਹੂਰ ਪਵਿਤਰ ਰਿਸ਼ਤਾ (2009–11) ਵਿੱਚ ਉਸਨੇ ਅਵਾਰਡ ਜੇਤੂ ਅਦਾਕਾਰੀ ਨਿਭਾਈ ਸੀ। ਸੁਸ਼ਾਂਤ ਸਿੰਘ ਰਾਜਪੂਤ ਨੇ 14 ਜੂਨ 2020 ਨੂੰ ਆਪਣੇ ਘਰ ਵਿਚ ਫਾਹਾ ਲੈ ਕੇ ਖੁਦ ਕੁਸ਼ੀ ਕਰ ਲਈ ਸੀ। ਰਾਜਪੂਤ ਨੇ ਬੱਡੀ ਨਾਟਕ ਕਾਈ ਪੋ ਚੇ! (2013) ਤੋਂ ਆਪਣੇ ਫ਼ਿਲਮੀ ਜੀਵਨ ਦੀ ਸ਼ੁਰੂਆਤ ਕੀਤੀ, ਜਿਸਦੇ ਲਈ ਉਸਨੂੰ ਬੈਸਟ ਪੁਰਸ਼ ਡੈਬਿ. ਲਈ ਫਿਲਮਫੇਅਰ ਪੁਰਸਕਾਰ ਨਾਮਜ਼ਦਗੀ ਪ੍ਰਾਪਤ ਹੋਈ ਸੀ। ਫਿਰ ਉਸਨੇ ਰੋਮਾਂਟਿਕ ਕਾਮੇਡੀ ਸ਼ੁੱਧ ਦੇਸੀ ਰੋਮਾਂਸ (2013) ਵਿੱਚ ਅਤੇ ਐਕਸ਼ਨ ਥ੍ਰਿਲਰ ਡਿਟੈਕਟਿਵ ਬਯੋਮਕੇਸ਼ ਬਖਸ਼ੀ! ਵਿੱਚ ਟਾਈਟਲਰ ਡਿਟੈਕਟਿਵ ਵਜੋਂ ਅਭਿਨੈ ਕੀਤਾ।
ਉਸ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਪੀਕੇ (2014) ਉਸਦੀ ਇਕ ਸਹਾਇਕ ਭੂਮਿਕਾ ਵਜੋਂ ਆਈ, ਇਸ ਤੋਂ ਬਾਅਦ ਸਪੋਰਟਸ ਬਾਇਓਪਿਕ ਐਮ ਐਸ ਧੋਨੀ: ਦਿ ਅਨਟੋਲਡ ਸਟੋਰੀ (2016) ਵਿਚ ਮਹਿੰਦਰ ਸਿੰਘ ਧੋਨੀ ਦਾ ਕਿਰਦਾਰ ਉਸਨੇ ਨਿਭਾਇਆ ਸੀ। ਬਾਅਦ ਵਿਚ ਆਪਣੀ ਅਦਾਕਾਰੀ ਲਈ, ਉਸਨੂੰ ਸਰਬੋਤਮ ਅਦਾਕਾਰ ਲਈ ਫਿਲਮਫੇਅਰ ਅਵਾਰਡ ਲਈ ਪਹਿਲੀ ਨਾਮਜ਼ਦਗੀ ਪ੍ਰਾਪਤ ਹੋਈ।
