ਪੰਜਾਬ ਦਾ ਇਹ ਸਾਰਾ ਪਿੰਡ ਹੋਇਆ ਸੀਲ

ਪ੍ਰਾਪਤ ਜਾਣਕਾਰੀ ਅਨੁਸਾਰ ਇਥੋਂ ਦੇ ਮੁਬਾਰਿਕਪੁਰ ਖੇਤਰ ਵਿਚ ਕਰੋਨਾ ਦੇ ਅੱਠ ਨਵੇਂ ਕੇਸ ਸਾਹਮਣੇ ਆਏ ਹਨ। ਇਸ ਖੇਤਰ ਵਿਚ ਕੇਸਾਂ ਦੀ ਗਿਣਤੀ 9 ਹੋ ਗਈ ਹੈ। ਲੰਘੇ ਦਿਨ ਵੀ ਇਥੇ 42 ਸਾਲਾਂ ਦੇ ਇਕ ਵਿਅਕਤੀ ਦੀ ਰਿਪੋਰਟ ਪਾਜ਼ੇ ਟਿਵ ਆਈ ਸੀ ਜੋ ਕੁਛ ਦਿਨ ਪਹਿਲਾਂ ਦਿੱਲੀ ਤੋਂ ਪਰਤਿਆ ਸੀ। ਦੱਸ ਦਈਏ ਕਿ ਸਿਹਤ ਵਿਭਾਗ ਵੱਲੋਂ ਉਸ ਦੇ ਪਰਿਵਾਰਕ ਮੈਂਬਰ ਅਤੇ ਸੰਪਰਕ ਵਿਚ ਆਉਣ ਵਾਲੇ ਕੁੱਲ 42 ਲੋਕਾਂ ਦੇ ਸੈਂਪਲ ਲਏ ਗਏ ਸਨ, ਜਿਨ੍ਹਾਂ ਵਿੱਚੋਂ ਅੱਜ ਅੱਠ ਲੋਕਾਂ ਦੀ ਰਿਪੋਰਟ ਪਾਜ਼ੇ ਟਿਵ ਆਈ ਹੈ। ਖੇਤਰ ਵਿਚ ਅੱਠ ਨਵੇਂ ਮਾਮਲੇ ਆਉਣ ਨਾਲ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ। ਪ੍ਰਸ਼ਾ ਸਨ ਵਲੋਂ ਇਹਤਿਆਤ ਵਰਤਦੇ ਹੋਏ ਪਿੰਡ ਮੁਬਾਰਿਕਪੁਰ ਨੂੰ ਸੀਲ ਕਰ ਦਿੱਤਾ ਹੈ।ਤੁਹਾਨੂੰ ਦੱਸ ਦੇਈਏ ਕਿ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਆਪਣੀ ਸੁਰੱਖਿਆ ਤੇ ਸਾਵਧਾਨ ਰਹਿਣ ਲਈ ਕਿਹਾ ਹੈ।ਪੂਰੇ ਦੇਸ਼ ਵਾਂਗ ਪੰਜਾਬ ਵੀ ਅਨਲੌਕ 1.0 ਦੀ ਸਟੇਜ ਵਿੱਚ ਹੈ, ਸੂਬੇ ਵਿੱਚ ਦੁਕਾਨਾਂ ਖੁੱਲ ਚੁੱਕੀਆਂ ਨੇ,ਦਫ਼ਤਰਾਂ ਵਿੱਚ ਕੰਮ ਸ਼ੁਰੂ ਹੋ ਚੁੱਕਾ ਹੈ, ਜ਼ਿਆਦਾਤਰ ਫ਼ੈਕਟਰੀਆਂ ਦੀ ਚਿਮਨੀਆਂ ਵਿੱਚੋਂ ਹੁਣ ਮੁੜ ਤੋਂ ਧੁਆ ਨਿਕਲਣ ਲੱਗਿਆ ਹੈ। ਅਰਥਚਾਰਾ ਹੋਲੀ-ਹੋਲੀ ਪਟਰੀ ‘ਤੇ ਆ ਰਿਹਾ ਹੈ, ਜਲਦ ਹੀ ਰਫ਼ਤਾਰ ਵੀ ਫੜ ਲਵੇਗਾ,ਪਰ ਇੱਥੇ ਇਹ ਗੱਲ ਸਮਝਨੀ ਬਹੁਤ ਜ਼ਰੂਰੀ ਹੈ ਕਿ ਕੋ-ਰੋ-ਨਾ ਸਾਡੇ ਵਿੱਚ ਹੁਣ ਵੀ ਮੌਜੂਦ ਹੈ ਅਤੇ ਉਹ ਕਿਸੇ ਵੇਲੇ ਪੂਰੀ ਤਾਕਤ ਨਾਲ ਹ ਮ ਲਾ ਕਰ ਸਕਦਾ ਹੈ ਅਤੇ ਫ਼ਿਰ ਜੇਕਰ ਮੁੜ ਤੋਂ ਜ਼ਿੰਦਗੀ ਦੀ ਰਫ਼ਤਾਰ ‘ਤੇ ਬ੍ਰੇਕ ਲੱਗੀ ਤਾਂ ਬਚਨਾਂ ਮੁਸ਼ਕਿਲ ਹੈ। ਇਸ ਲਈ ਕੋਰੋਨਾ ਖ਼ਿਲਾਫ਼ ਜੰਗ ਜਿੱਤਣ ਲਈ ਜਨਤਾ ਦੇ ਸਹਿਯੋਗ ਦੀ ਬਹੁਤ ਜ਼ਰੂਰਤ ਹੈ। ਅਨਲੌਕ ਤੋਂ ਬਾਅਦ ਮਾਸਕ ਅਤੇ ਸੋਸ਼ਲ ਡਿਸਟੈਂਸਿੰਗ ਨੂੰ ਲੈਕੇ ਜਿਸ ਤਰ੍ਹਾਂ ਸੂਬੇ ਦੀ ਜਨਤਾ ਵੱਲੋਂ ਲਾਪਰਵਾਹੀ ਵਰਤੀ ਜਾ ਰਹੀ ਹੈ। ਉਸ ਨੂੰ ਲੈਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਫ਼ੀ ਦੁ ਖੀ ਨੇ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਟਵੀਟਰ ਹੈਂਡਲ ‘ਤੇ ਲਿਖਿਆ ਕਿ ‘ਉਨ੍ਹਾਂ ਇਹ ਜਾਣ ਕੇ ਕਾਫ਼ੀ ਦੁੱ ਖੀ ਨੇ ਕਿ ਕੁੱਝ ਲੋਕ ਮਾਸਕ ਨਹੀਂ ਪਾ ਰਹੇ ਨੇ,ਅਹਿਤਿਆਤ ਨਹੀਂ ਵਰਤ ਰਹੇ ਨੇ ,ਸਰਕਾਰ ਇਕੱਲੇ ਲ ੜ ਸਕਦੀ ਹੈ ਨਾ ਹੀ ਜਿੱਤ ਸਕਦੀ ਹੈ। ਮੈਨੂੰ ਤੁਹਾਡੇ ਸਭ ਦਾ ਸਹਿਯੋਗ ਚਾਹੀਦਾ ਹੈ

Leave a Reply

Your email address will not be published. Required fields are marked *