ਪੂਰੇ ਦੇਸ਼ ਵਾਂਗ ਪੰਜਾਬ ਵੀ ਅਨਲੌਕ 1.0 ਦੀ ਸਟੇਜ ਵਿੱਚ ਹੈ, ਸੂਬੇ ਵਿੱਚ ਦੁਕਾਨਾਂ ਖੁੱਲ ਚੁੱਕੀਆਂ ਨੇ,ਦਫ਼ਤਰਾਂ ਵਿੱਚ ਕੰਮ ਸ਼ੁਰੂ ਹੋ ਚੁੱਕਾ ਹੈ, ਜ਼ਿਆਦਾਤਰ ਫ਼ੈਕਟਰੀਆਂ ਦੀ ਚਿਮਨੀਆਂ ਵਿੱਚੋਂ ਹੁਣ ਮੁੜ ਤੋਂ ਧੁਆ ਨਿਕਲਣ ਲੱਗਿਆ ਹੈ। ਅਰਥਚਾਰਾ ਹੋਲੀ-ਹੋਲੀ ਪਟਰੀ ‘ਤੇ ਆ ਰਿਹਾ ਹੈ,
ਜਲਦ ਹੀ ਰਫ਼ਤਾਰ ਵੀ ਫੜ ਲਵੇਗਾ, ਪਰ ਇੱਥੇ ਇਹ ਗੱਲ ਸਮਝਨੀ ਬਹੁਤ ਜ਼ਰੂਰੀ ਹੈ ਕਿ ਕੋ-ਰੋ-ਨਾ ਸਾਡੇ ਵਿੱਚ ਹੁਣ ਵੀ ਮੌਜੂਦ ਹੈ ਅਤੇ ਉਹ ਕਿਸੇ ਵੇਲੇ ਪੂਰੀ ਤਾਕਤ ਨਾਲ ਹ ਮ ਲਾ ਕਰ ਸਕਦਾ ਹੈ ਅਤੇ ਫ਼ਿਰ ਜੇਕਰ ਮੁੜ ਤੋਂ ਜ਼ਿੰਦਗੀ ਦੀ ਰਫ਼ਤਾਰ ‘ਤੇ ਬ੍ਰੇਕ ਲੱਗੀ ਤਾਂ ਬਚ ਨਾਂ ਮੁਸ਼ ਕਿਲ ਹੈ। ਇਸ ਲਈ ਕੋਰੋਨਾ ਖ਼ਿਲਾਫ਼ ਜੰਗ ਜਿੱਤਣ ਲਈ ਜਨਤਾ ਦੇ ਸਹਿਯੋਗ ਦੀ ਬਹੁਤ ਜ਼ਰੂਰਤ ਹੈ। ਅਨਲੌਕ ਤੋਂ ਬਾਅਦ ਮਾਸਕ ਅਤੇ ਸੋਸ਼ਲ ਡਿਸਟੈਂਸਿੰਗ ਨੂੰ ਲੈਕੇ ਜਿਸ ਤਰ੍ਹਾਂ ਸੂਬੇ ਦੀ ਜਨਤਾ ਵੱਲੋਂ ਲਾਪਰਵਾਹੀ ਵਰਤੀ ਜਾ ਰਹੀ ਹੈ। ਉਸ ਨੂੰ ਲੈਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਫ਼ੀ ਦੁਖੀ ਨੇ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਟਵੀਟਰ ਹੈਂਡਲ ‘ਤੇ ਲਿਖਿਆ ਕਿ ‘ਉਨ੍ਹਾਂ ਇਹ ਜਾਣ ਕੇ ਕਾਫ਼ੀ ਦੁੱਖੀ ਨੇ ਕਿ ਕੁੱਝ ਲੋਕ ਮਾਸਕ ਨਹੀਂ ਪਾ ਰਹੇ ਨੇ,ਅਹਿਤਿਆਤ ਨਹੀਂ ਵਰਤ ਰਹੇ ਨੇ ,ਸਰਕਾਰ ਇਕੱਲੇ ਜੰ ਗ ਲੜ ਸਕਦੀ ਹੈ ਨਾ ਹੀ ਜਿੱਤ ਸਕਦੀ ਹੈ। ਮੈਨੂੰ ਤੁਹਾਡੇ ਸਭ ਦਾ ਸਹਿਯੋਗ ਚਾਹੀਦਾ ਹੈ, ਕਿਸੇ ਵੀ ਫਲੂ ਦੇ ਸਿਮਟਮ ਨੂੰ ਤੁਸੀਂ ਹਲਕੇ ਵਿੱਚ ਨਾ ਲਓ ਫ਼ੌਰਨ ਡਾ ਕਟਰ ਦੀ ਸਲਾਹ ਲਓ’।ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਡਾ. ਨਵਦੀਪ, ਜ਼ਿਲ੍ਹਾ ਮਹਾਂ-ਮਾਰੀ ਵਿਗਿਆਨੀ ਬਠਿੰਡਾ ਦੀ ਇਹ ਵੀਡੀਓ ਸਾਰਿਆਂ ਲਈ ਜਾਣਕਾਰੀ ਭਰਪੂਰ ਹੈ ਜਿਸ ਵਿੱਚ ਇਹ ਦੱਸਿਆ ਗਿਆ ਹੈ ਕਿ ਬਾਜ਼ਾਰ ਵਿਚੋਂ ਫ਼ਲ ਤੇ ਸਬਜ਼ੀਆਂ ਖਰੀਦਦੇ ਸਮੇਂ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਸਾਨੂੰ ਸਾਰਿਆਂ ਨੂੰ ਇਨ੍ਹਾਂ ਦੱਸੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਕਰੋਨਾ ਪ੍ਰਤੀ ਵਿੱਢੀ ਮੁਹਿੰਮ ‘ਮਿਸ਼ਨ ਫ਼ਤਿਹ’ ਵਿੱਚ ਫ਼ਤਿਹ ਹਾਸਲ ਕਰ ਸਕੀਏ।
