ਇਨ੍ਹਾਂ ਪੰਜ ਬੈਂਕਾਂ ਨੇ ਪੇਸ਼ ਕੀਤੀ ‘ਇਹ ਸਹੂਲਤ’

ਜਿਸ ਤਰ੍ਹਾਂ ਕਿ ਸਭ ਨੂੰ ਪਤਾ ਹੈ ਕ-ਰੋਨਾ ਕਾਰਨ ਡਿਜ਼ੀਟਲ ਬੈਂਕਿੰਗ ਸਰਵਿਸ ਦੀ ਵਰਤੋਂ ਜ਼ਿਆਦਾ ਵੱਧ ਗਈ ਹੈ। ਇਸ ਦੇ ਮੱਦੇਨਜ਼ਰ ਕਈ ਬੈਂਕਾਂ ਨੇ ਵਟਸਐਪ ਨਾਲ ਹੱਥ ਮਿਲਾਇਆ ਹੈ ਅਤੇ ਹੁਣ ਖਾਤਾਧਾਰਕਾਂ ਨੂੰ ਇਸ ਮੈਸੇਂਜਿੰਗ ਐਪ ਜ਼ਰੀਏ ਬੈਂਕਿੰਗ ਸੇਵਾਵਾਂ ਉਪਲੱਬਧ ਕਰਾਈਆਂ ਜਾ ਰਹੀਆਂ ਹਨ। ਇਹ ਸਾਂਝੇਦਾਰੀ ਬੈਂਕਾਂ ਅਤੇ ਵਟਸਐਪ ਦੋਵਾਂ ਲਈ ਲਾਭਦਾਇਕ ਸਾਬਤ ਹੋ ਰਹੀ ਹੈ। ਫੇਸਬੁੱਕ ਦੀ ਮਲਕੀਅਤ ਵਾਲੇ ਸੋਸ਼ਲ ਮੀਡੀਆ ਪਲੇਟਫਾਰਮ ਨੇ 5 ਵੱਡੇ ਬੈਂਕਾਂ ਐੱਚ.ਡੀ.ਐੱਫ.ਸੀ. ਬੈਂਕ, ਆਈ.ਸੀ.ਆਈ.ਸੀ.ਆਈ. ਬੈਂਕ, ਕੋਟਕ ਮਹਿੰਦਰਾ ਬੈਂਕ, ਐਕਸਿਸ ਬੈਂਕ ਅਤੇ ਆਰ.ਬੀ.ਐੱਲ. ਬੈਂਕ ਨਾਲ ਆਪਣੀ ਸਾਂਝੇਦਾਰੀ ਨੂੰ ਅੱਗੇ ਵਧਾਇਆ ਹੈ। ਐਪਲੀਕੇਸ਼ਨ ਪ੍ਰੋਗਰਾਮਿੰਗ ਇੰਟਰਫੇਸ (ਏ.ਪੀ.ਆਈ.) ਇੰਟੀਗ੍ਰੇਸ਼ਨ ਜ਼ਰੀਏ ਇਹ ਬੈਂਕ ਆਪਣੇ ਖਾਤਾਧਾਰਕਾਂ ਨੂੰ ਬੇਸਿਕ ਸੇਵਾਵਾਂ ਜਿਵੇਂ ਬੈਲੇਂਸ ਇਨਕੁਆਰੀ, ਰੂਟੀਨ ਅਪਡੇਟਸ, ਮੋਰੇਟੋਰੀਅਮ ਸਹੂਲਤ, ਕ੍ਰੇਡਿਟ ਕਾਰਡ ਸਟੇਟਮੈਂਟਸ ਅਤੇ ਕੁੱਝ ਮਾਮਲਿਆਂ ਵਿਚ ਬਚਤ ਖਾਤਾ ਖੋਲ੍ਹਣ ਦਾ ਬਦਲ ਉਪਲੱਬਧ ਕਰਾ ਰਹੇ ਹਨ। ਕਰੋਨਾ ਤਾਲਾਬੰਦੀ ਦੌਰਾਨ ਬੈਂਕ ਦੀਆਂ ਸ਼ਾਖਾਵਾਂ ਸਿਰਫ ਜ਼ਰੂਰੀ ਸੇਵਾਵਾਂ ਲਈ ਖੁੱਲ੍ਹੀਆਂ ਸਨ ਅਤੇ ਇਸ ਵਜ੍ਹਾ ਨਾਲ ਇਸ ਦੌਰਾਨ ਅਜਿਹੀਆਂ ਸੇਵਾਵਾਂ ਲਈ ਗਾਹਕਾਂ ਦੀ ਮੰਗ ਵੱਧ ਗਈ ਸੀ। ਆਈ.ਸੀ.ਆਈ.ਸੀ.ਆਈ. ਬੈਂਕ ਕੋਲ ਵਟਸਐਪ ਬੈਂਕਿੰਗ ਸਰਵਿਸ ਲਈ ਕਰੀਬ 10 ਲੱਖ ਅਰਜ਼ੀਆਂ ਆਈਆਂ ਸਨ, ਜਦੋਂਕਿ ਕੋਟਕ ਮਹਿੰਦਰਾ ਬੈਂਕ ਦਾ ਕਹਿਣਾ ਹੈ ਕਿ ਉਸ ਨੂੰ ਇਸ ਪਲੇਟਫਾਰਮ ‘ਤੇ ਮਹੀਨੇ ਦੇ 15 ਲੱਖ ਮੈਸੇਜ ਆ ਰਹੇ ਹਨ। ਆਈ.ਸੀ.ਆਈ.ਸੀ.ਆਈ. ਬੈਂਕ ਦੇ ਹੈਡ (ਡਿਜ਼ੀਟਲ ਚੈਨਲ ਐਂਡ ਪਾਰਟਨਰਸ਼ਿਪ) ਬਿਜਿਤ ਭਾਸਕਰ ਨੇ ET ਨੂੰ ਦੱਸਿਆ ਕਿ ਮਿਲ ਰਹੇ ਰਿਸਪਾਂਸ ਤੋਂ ਉਤਸ਼ਾਹਿਤ ਹੋ ਕੇ ਅਸੀਂ ਇੰਸਟੈਂਟ ਸੇਵਿੰਗਸ ਅਕਾਊਂਟ ਓਪਨਿੰਗ ਸਹੂਲਤ ਅਤੇ ਲੋਨ ਮੋਰੇਟੋਰੀਅਮ ਵਰਗੀਆਂ ਸਹੂਲਤਾਂ ਨੂੰ ਵੀ ਇਸ ਵਿਚ ਸ਼ਾਮਲ ਕੀਤਾ ਹੈ। ਕੋਟਕ ਮਹਿੰਦਰਾ ਬੈਂਕ ਦੇ ਚੀਫ ਡਿਜ਼ੀਟਲ ਆਫਸਰ ਦੀਪਕ ਸ਼ਰਮਾ ਨੇ ਕਿਹਾ ਕਿ ਪਹਿਲਾਂ ਬੈਂਕ ਐੱਸ.ਐੱਮ.ਐੱਸ. ਅਤੇ ਆਈ.ਵੀ.ਆਰ. ਦੀ ਵਰਤੋ ਕਰਦੇ ਸੀ, ਵਟਸਐਪ ਕਾਰਨ ਇਹ ਸਹੂਲਤ ਅਪਗ੍ਰੇਡ ਹੋ ਗਈ ਹੈ। ਇਸ ਮੈਸੇਜਿੰਗ ਪਲੇਟਫਾਰਮ ਦੇ ਦੁਨੀਆਭਰ ਵਿਚ 2 ਅਰਬ ਯੂਜ਼ਰਸ ਹਨ, ਜਦੋਂਕਿ ਭਾਰਤ ਵਿਚ ਇਸ ਦੇ 40 ਕਰੋੜ ਤੋਂ ਜ਼ਿਆਦਾ ਯੂਜ਼ਰਸ ਹਨ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

Leave a Reply

Your email address will not be published. Required fields are marked *