Home / ਦੁਨੀਆ ਭਰ / ਨਿਊਜ਼ੀਲੈਂਡ ਪਾਰਲੀਮੈਂਟ ਵੱਲੋਂ ਸਿੱਖ ਕੌਮ ਦਾ ਧੰਨਵਾਦ

ਨਿਊਜ਼ੀਲੈਂਡ ਪਾਰਲੀਮੈਂਟ ਵੱਲੋਂ ਸਿੱਖ ਕੌਮ ਦਾ ਧੰਨਵਾਦ

ਸਭ ਨੂੰ ਪਤਾ ਹੈ ਇਹ ਦਿਨਾਂ ਚ ਕਰੋਨਾ ਪ੍ਰ ਭਾਵ ਬਹੁਤ ਜਿਆਦਾ ਬਣਿਆ ਹੈ ਪਰ ਦੱਸ ਦੇਈਏ ਕਿ ਇਨ੍ਹਾਂ ਨਾ ਉਮੀਦਾਂ ਦੇ ਦਰਮਿਆਨ ਬੜੀ ਆਸ ਪੂਰਨ ਖਬਰ ਨਿਊਜ਼ੀਲੈਡ ਤੋਂ ਸਾਹਮਣੇ ਆ ਰਹੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਨਿਊਜ਼ੀਲੈਂਡ ਨੇ ਕਰੋ ਨਾ ਤੇ ਜਿੱਤ ਪ੍ਰਾਪਤ ਕਰ ਲਈ ਹੈ। ਕਹਿਣ ਤੋਂ ਭਾਵ ਹੈ ਕਿ ਨਿਊਜ਼ੀਲੈਂਡ ‘ਚ ਹੁਣ ਕੋਈ ਵੀ ਕਰੋਨਾ ਕੇਸ ਨਹੀਂ ਹੈ। ਨਿਊਜ਼ੀਲੈਂਡ ਦੇ ਸਿਹਤ ਪ੍ਰਬੰਧਾਂ ਸਮੇਤ ਪ੍ਰਸ਼ਾਸਨਿਕ ਪ੍ਰਬੰਧਾਂ ਦੀ ਧਾਂਕ ਪੂਰੇ ਵਿਸ਼ਵ ‘ਚ ਮਹਿਸੂਸ ਕੀਤੀ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਇਸ ਮੁਲਕ ਵਿੱਚ ਪਿਛਲੇ ਸਤਾਰਾਂ ਦਿਨਾਂ ਤੋਂ ਕਰੋਨਾ ਦਾ ਕੋਈ ਵੀ ਨਵਾਂ ਕੇਸ ਸਾਹਮਣੇ ਨਹੀਂ ਆਇਆ। ਇੱਕੋ ਇੱਕ ਕਰੋਨਾ ਕੇਸ ਸੀ ਜੋ ਕਿ ਬੀਤੇ ਦਿਨੀਂ ਤੰਦਰੁਸਤ ਹੋ ਕੇ ਆਪਣੇ ਘਰ ਚਲਾ ਗਿਆ ਹੈ। ਕਰੋ ਨਾ ਤੋਂ ਪੁਰਨ ਮੁਕਤੀ ਉਪਰੰਤ ਮੁਲਕ ‘ਚ ਜਸ਼ਨ ਵਰਗਾ ਮਾਹੌਲ ਹੈ। ਸਰਕਾਰ ਵੱਲੋਂ ਅੰਦਰੂਨੀ ਪਾਬੰ ਦੀਆਂ ਹਟਾ ਕੇ ਸਾਵਧਾਨੀਆਂ ਦੇ ਅੰਗ ਸੰਗ ਸਮੂਹ ਗਤੀਵਿਧੀਆਂ ਮੁੜ ਤੋਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਪਰ ਫਿਲਹਾਲ ਅੰਤਰਾਸ਼ਟਰੀ ਸਰਹੱਦਾਂ ਇੱਥੋਂ ਤੱਕ ਕਿ ਸੁਰੱਖਿਅਤ ਮੁਲਕ ਆਸਟ੍ਰੇਲੀਆ ਨਾਲ ਵੀ ਹੱਦ ਖੋਲਣ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਕੀਤਾ ਗਿਆ ਹੈ। ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਮੁਲਕ ਵਿੱਚੋਂ ਕਰੋਨਾ ਦਾ ਪੂਰਨ ਖਾ ਤਮਾ ਉਸ ਲਈ ਅਕਹਿ ਖੁਸ਼ੀ ਦਾ ਅਹਿਸਾਸ ਹੈ। ਉਸ ਦਾ ਕਹਿਣਾ ਹੈ ਕਿ ਮੈਂ ਖੁਸ਼ੀ ਵਿੱਚ ਨੱਚ ਉੱਠੀ ਹਾਂ ਪਰ ਇੰਨ੍ਹੀ ਵੱਡੀ ਪ੍ਰਾਪਤ ਦੇ ਬਾਵਜੂਦ ਉਨ੍ਹਾਂ ਸਮੂਹ ਦੇਸ਼ ਵਾਸੀਆਂ ਨੂੰ ਇੱਕ ਡਾਇਰੀ ਲਗਾ ਕੇ ਹਰ ਆਉਣ ਜਾਣ ਵਾਲੇ ਦਾ ਪਤਾ ਨੋਟ ਕਰਦੇ ਰਹਿਣ ਦੀ ਤਾਕੀਦ ਕੀਤੀ ਹੈ।ਦੱਸ ਦਈਏ ਕਿ ਨਿਊਜ਼ੀਲੈਂਡ ਵਿੱਚੋਂ ਕਰੋਨਾ ਦਾ ਪੂਰਨ ਖਾ-ਤਮਾ ਸਿੱਖ ਕੌਮ ਲਈ ਉਸ ਵੇਲੇ ਮਾਣਮੱਤਾ ਹੋ ਗਿਆ, ਜਦੋਂ ਨਿਊਜ਼ੀਲੈਂਡ ਦੀ ਪਾਰਲੀਮੈਂਟ ਨੇ ਕਰੋਨਾ ਔਖ ਦੌਰਾਨ ਸਥਾਨਕ ਸਿੱਖ ਸੰਸਥਾਵਾਂ ਵੱਲੋਂ ਨਿਭਾਈ ਭੂਮਿਕਾ ਲਈ ਵਿਸ਼ੇਸ਼ ਧੰਨਵਾਦੀ ਮਤਾ ਸਰਬਸੰਮਤੀ ਨਾਲ ਪਾਸ ਕਰ ਦਿੱਤਾ। ਮੁਲਕ ਦੀ ਹਾਊਸਿੰਗ ਮਨਿਸਟਰ ਮੈਗਿਨ ਵੁੱਡ ਵੱਲੋਂ ਤਾਲਾਬੰਦੀ ਦੌਰਾਨ ਸਿੱਖ ਸੰਸਥਾ ਸੁਪਰੀਮ ਸਿੱਖ ਸੁਸਾਇਟੀ ਵੱਲੋਂ ਨਿਭਾਈ ਭੂਮਿਕਾ ਬਦਲੇ ਸਮੁੱਚੀ ਸਿੱਖ ਕੌਮ ਦਾ ਧੰਨਵਾਦ ਕਰਦਾ ਮਤਾ ਪਾਰਲੀਮੈਂਟ ‘ਚ ਲਿਆਂਦਾ ਗਿਆ। ਉਨ੍ਹਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਇਸ ਸਿੱਖ ਸੰਸਥਾ ਨੇ ਤਾਲਾਬੰਦੀ ਦੌਰਾਨ ਪੱਚੀ ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਭੋਜਨ ਮੁਹੱਈਆ ਕਰਵਾਇਆ ਅਤੇ ਇੱਕ ਲੱਖ ਤੋਂ ਜ਼ਿਆਦਾ ਜ਼ਰੂਰਤਮੰਦਾਂ ਦੀ ਜ਼ਰੂਰਤ ਸਮੇਂ ਸਿਰ ਮਦਦ ਕੀਤੀ। ਸਿੱਖ ਕੌਮ ਦਾ ਧੰਨਵਾਦੀ ਮਤਾ ਲਿਆਂਦੇ ਜਾਣ ਦੇ ਸਵਾਲ ਦੇ ਜਵਾਬ ‘ਚ ਮੰਤਰੀ ਨੇ ਕਿਹਾ ਕਿ ਮੈਂ ਤਾਲਾਬੰਦੀ ਦੌਰਾਨ ਇਸ ਸਿੱਖ ਸੰਸਥਾ ਦੇ ਸੰਪਰਕ ਵਿੱਚ ਰਹੀ ਹਾਂ ਅਤੇ ਮੈਨੂੰ ਪਤਾ ਹੈ ਇਸ ਸੰਸਥਾ ਨੇ ਕਿਵੇਂ ਲੋੜਵੰਦਾਂ ਦੀ ਸਹਾਇਤਾ ਕਰਕੇ ਮੁਲਕ ਨੂੰ ਇਸ ਔਖ ਵਿੱਚੋਂ ਨਿੱਕਲਣ ਵਿੱਚ ਮੱਦਦ ਕੀਤੀ ਹੈ। ਨਿਊਜ਼ੀਲੈਂਡ ਸਰਕਾਰ ਵੱਲੋਂ ਸੁਪਰੀਮ ਸਿੱਖ ਸੰਸਥਾ ਨੂੰ ਮਾਲੀ ਮਦਦ ਦੀ ਪੇਸ਼ਕਸ਼ ਵੀ ਕੀਤੀ ਗਈ, ਜਿਸ ਨੂੰ ਸਿੱਖ ਸੰਸਥਾ ਵੱਲੋਂ ਨਿਮਰਤਾ ਸਹਿਤ ਠੁਕਰਾ ਦਿੱਤਾ ਗਿਆ। ਸੰਸਥਾ ਨੇ ਦੱਸਿਆ ਕਿਹਾ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਲੰਗਰ ਸੰਗਤਾਂ ਦੇ ਸਹਿਯੋਗ ਨਾਲ ਚੱਲਦੇ ਹਨ। ਦੱਸ ਦਈਏ ਕਿ ਇਸੇ ਦੌਰਾਨ ਮੁਲਕ ਦੇ ਪੁਲਸ ਪ੍ਰਸ਼ਾਸਨ ਵੱਲੋਂ ਵੀ ਇਸ ਸਿੱਖ ਸੰਗਤਾਂ ਦਾ ਧੰਨਵਾਦ ਕਰਦਿਆਂ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਗਿਆ। ਨਿਊਜ਼ੀਲੈਂਡ ਪੁਲਸ ਵੱਲੋਂ ਸੰਸਥਾਂ ਨੂੰ ਬਕਾਇਦਾ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਸੁਪਰੀਮ ਸਿੱਖ ਸੁਸਾਇਟੀ ਦੇ ਬੁਲਾਰੇ ਸ੍ਰ. ਦਲਜੀਤ ਸਿੰਘ ਦਾ ਕਹਿਣਾ ਹੈ ਕਿ ਹੋਰਨਾਂ ਸਿੱਖ ਸੰਸਥਾਂ ਦੇ ਸਹਿਯੋਗ ਨਾਲ ਅਸੀਂ ਗੁਰਦੁਆਰਾ ਸਾਹਿਬ ਤੋਂ ਜਰੂਰਤਮੰਦਾਂ ਲਈ ਗਰੌਸਰੀ ਅਤੇ ਭੋਜਨ ਮੁਹੱਈਏ ਕਰਵਾ ਕੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦਰਸਾਏ ਮਨੁੱਖਤਾ ਦੀ ਸੇਵਾ ਦੇ ਦਰਸਾਏ ਮਾਰਗ ‘ਤੇ ਚੱਲਣ ਦਾ ਯਤਨ ਕੀਤਾ ਹੈ। ਨਿਊਜ਼ੀਲੈਂਡ ਸਰਕਾਰ ਵੱਲੋਂ ਕਰੋਨਾ ਤੇ ਫਤਿਹ ਕਰਨ ‘ਚ ਸਿੱਖ ਸੰਸਥਾ ਦੇ ਯੋਗਦਾਨ ਦੀ ਪ੍ਰਸੰਸਾ ਸਮੁੱਚੀ ਸਿੱਖ ਕੌਮ ਲਈ ਮਾਣਮੱਤਾ ਅਹਿਸਾਸ ਹੈ। ਇਸ ਤੋਂ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਵੀ ਸਿੱਖ ਕੌਮ ਦੇਯੋਗਦਾਨ ਦੀ ਪ੍ਰਸੰਸਾ ਕਰਦਿਆਂ ਸਿੱਖ ਕੌਮ ਅਤੇ ਗੁਰੁਆਰਾ ਸਾਹਿਬਾਨਾਂ ਦੀ ਹੋਂਦ ਹਰ ਮੁਲਕ ਵਿੱਚ ਹੋਣ ਦੀ ਗੱਲ ਕਹਿ ਚੁੱਕੇ ਹਨ। ਸਾਡੀਆਂ ਸਰਕਾਰਾਂ ਨੂੰ ਵੀ ਨਿਊਜ਼ੀਲੈਂਡ ਸਰਕਾਰ ਵੱਲੋਂ ਕਰੋਨਾ ਦੌਰਾਨ ਸਿੱਖ ਕੌਮ ਵੱਲੋਂ ਮੱਦਦ ਅਤੇ ਸਿੱਖ ਕੌਮ ਦੇ ਸਨਮਾਨ ਬਾਰੇ ਸਬਕ ਜਰੂਰ ਲੈਣਾ ਚਾਹੀਦਾ ਹੈ।।ਵਾਹਿਗੁਰੂ ਜੀ।

error: Content is protected !!