ਸੱਚਖੰਡ ਸ੍ਰੀ ਦਰਬਾਰ ਸਾਹਿਬ ਲੰਗਰ ਲਈ ਇਨ੍ਹਾਂ ਸੰਗਤਾਂ ਨੇ ਕਰਵਾਈ ਵੱਡੀ ਸੇਵਾ

ਸ੍ਰੀ ਦਰਬਾਰ ਸਾਹਿਬ ਦੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ ਹਲਕਾ ਬਲਾਚੌਰ ਦੀ ਸੰਗਤ ਵੱਲੋਂ ਇੱਕ ਟਰੱਕ ਕਣਕ ਭੇਟ ਕੀਤੀ ਗਈ। ਹਲਕੇ ਵੱਲੋਂ ਸ੍ਰੀਮਤੀ ਸੁਨੀਤਾ ਚੌਧਰੀ ਦੀ ਅਗਵਾਈ ਵਿਚ ਇਹ ਕਣਕ ਇਕੱਤਰ ਕਰ ਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਲਿਆਂਦੀ ਗਈ ਹੈ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਮੁਖਤਾਰ ਸਿੰਘ ਚੀਮਾ, ਵਧੀਕ ਮੈਨੇਜਰ ਸ. ਸੁਖਬੀਰ ਸਿੰਘ, ਸ. ਰਾਜਿੰਦਰ ਸਿੰਘ ਰੂਬੀ ਤੇ ਸ. ਨਿਸ਼ਾਨ ਸਿੰਘ ਨੇ ਸ੍ਰੀਮਤੀ ਸੁਨੀਤਾ ਚੌਧਰੀ ਅਤੇ ਹਲਕੇ ਦੀ ਸੰਗਤ ਨੂੰ ਗੁਰੂ ਬਖ਼ਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਨੇ ਗੁਰੂ ਕੇ ਲੰਗਰਾਂ ਲਈ ਕਣਕ ਭੇਟ ਕਰਨ ‘’ਤੇ ਹਲਕਾ ਬਲਾਚੌਰ ਦੀ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਗਤਾਂ ਵੱਲੋਂ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ ਕਣਕ ਸਮੇਤ ਹੋਰ ਰਸਦਾਂ ਅਤੇ ਮਾਇਆ ਭੇਜਣ ਲਈ ਵੱਡਾ ਉਤਸ਼ਾਹ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ. ਜੋਗਿੰਦਰ ਸਿੰਘ ਅਟਵਾਲ, ਸ. ਹਰਦਿਆਲ ਸਿੰਘ ਮਾਹੀਪੁਰ, ਸ. ਹਜ਼ੂਰਾ ਸਿੰਘ, ਸ. ਸਤਨਾਮ ਸਿੰਘ ਸਹੂੰਗੜਾ, ਸ. ਗੁਰਦੀਪ ਸਿੰਘ ਬੱਕਾਪੁਰ, ਸ. ਬਹਾਦਰ ਸਿੰਘ ਪੈਲੀ, ਸ੍ਰੀ ਗਗਨ ਚੌਧਰੀ, ਸ੍ਰੀ ਧਰਮਪਾਲ ਕੋਹਲੀ, ਸ੍ਰੀ ਹਨੀ ਟੌਂਸਾ, ਸਰਪੰਚ ਵਿਜੈ ਭੱਟੀ, ਸ. ਬਲਰਾਜ ਸਿੰਘ, ਸ. ਸੁੱਚਾ ਸਿੰਘ ਥੋਪੀਆ ਆਦਿ ਮੌਜੂਦ ਸਨ।ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ ਅੱਜ ਆਦਮਪੁਰ ਦੇ ਵਿਧਾਇਕ ਸ੍ਰੀ ਪਵਨ ਕੁਮਾਰ ਟੀਨੂ ਦੀ ਪ੍ਰੇਰਣਾ ਨਾਲ ਹਲਕੇ ਦੀਆਂ ਸੰਗਤਾਂ ਵੱਲੋਂ 113 ਕੁਇੰਟਲ ਕਣਕ ਅਤੇ 25 ਕੁਇੰਟਲ ਦਾਲ ਦੀ ਸੇਵਾ ਕੀਤੀ ਗਈ। ਲੰਗਰ ਲਈ ਰਸਦਾਂ ਲੈ ਕੇ ਪੁੱਜੇ ਸ. ਸੁਰਿੰਦਰ ਸਿੰਘ ਚਾਹਲ ਮੈਂਬਰ ਬਲਾਕ ਸੰਮਤੀ, ਸ. ਚਰਨਜੀਤ ਸਿੰਘ ਨਰਵਾਲ, ਸ. ਸੁਖਜੀਤ ਸਿੰਘ ਲੰਬੜ, ਸ. ਅੰਮ੍ਰਿਤਪਾਲ ਸਿੰਘ ਲਾਲੀ, ਸ. ਪ੍ਰਕਾਸ਼ਦੀਪ ਸਿੰਘ ਭਲਵਾਨ, ਸ. ਜਸਲੀਨ ਸਿੰਘ ਤੇ ਸ. ਜਗਰੂਪ ਸਿੰਘ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਿੱਜੀ ਸਕੱਤਰ ਸ. ਮਹਿੰਦਰ ਸਿੰਘ ਆਹਲੀ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਮੁਖਤਾਰ ਸਿੰਘ ਤੇ ਵਧੀਕ ਮੈਨੇਜਰ ਸ. ਸੁਖਬੀਰ ਸਿੰਘ ਨੇ ਗੁਰੂ ਬਖ਼ਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸ. ਆਹਲੀ ਨੇ ਆਦਮਪੁਰ ਦੇ ਵਿਧਾਇਕ ਸ੍ਰੀ ਪਵਨ ਕੁਮਾਰ ਟੀਨੂ ਅਤੇ ਹਲਕੇ ਦੀਆਂ ਸੰਗਤਾਂ ਦਾ ਧੰਨਵਾਦ ਕੀਤਾ। ਸ. ਆਹਲੀ ਨੇ ਆਖਿਆ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਤੋਂ ਲੱਖਾਂ ਸੰਗਤਾਂ ਪ੍ਰਸ਼ਾਦਾ ਛਕਦੀਆਂ ਹਨ ਅਤੇ ਲੰਗਰ ਲਈ ਰਸਦਾਂ ਭੇਜਣ ਲਈ ਸੰਗਤਾਂ ਵਿਚ ਵੱਡਾ ਉਤਸ਼ਾਹ ਹੈ। ਉਨ੍ਹਾਂ ਦੱਸਿਆ ਕਿ ਰੋਜ਼ਾਨਾ ਵੱਡੀ ਪੱਧਰ ’ਤੇ ਸੰਗਤਾਂ ਲੰਗਰ ਲਈ ਕਣਕ ਅਤੇ ਹੋਰ ਰਸਦਾਂ ਭੇਜ ਰਹੀਆਂ ਹਨ।

Leave a Reply

Your email address will not be published. Required fields are marked *