ਅਮਰੀਕਾ ਤੋਂ ਆਈ ਸਿੱਖ ਭਾਈਚਾਰੇ ਲਈ ਵੱਡੀ ਖਬਰ

ਇਸ ਵੇਲੇ ਦੀ ਵੱਡੀ ਖਬਰ ਆ ਰਹੀ ਅਮਰੀਕਾ ਤੋਂ ਸਿੱਖ ਭਾਈਚਾਰੇ ਲਈ ਪ੍ਰਾਪਤ ਜਾਣਕਾਰੀ ਅਨੁਸਾਰ ਉੱਘੇ ਸਮਾਜਸੇਵੀ ਤੇ ਗੁਰੂ ਨਾਨਕ ਬੱਬਰ ਅਕਾਲੀ ਯਾਦਗਾਰੀ ਕਾਲਜ ਮਜਾਰੀ (ਲੜਕੀਆਂ) ਬਲਾਚੌਰ ਜ਼ਿਲ੍ਹਾ ਭਗਤ ਸਿੰਘ ਨਗਰ ਦੇ ਸੰਸਥਾਪਕ ਭਾਈ ਗੁਰਚਰਨ ਸਿੰਘ ਰੱਕੜ ਯੂ.ਐੱਸ.ਏ. ਦਾ ਕੈਲੇਫੋਰਨੀਆ ਯੂ.ਐੱਸ. ਏ. ਵਿਖੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ।ਜਿਸ ਦੀ ਖ਼ਬਰ ਸੁਣਦਿਆਂ ਕਸਬਾ ਮਜਾਰੀ ਅਤੇ ਇਲਾਕੇ ਅੰਦਰ ਸੋ-ਗ ਦੀ ਲਹਿ ਰ ਦੌੜ ਗਈ। ਅਮਰੀਕਾ ਨਿਵਾਸੀ ਪ੍ਰਸਿੱਧ ਸਿੱਖ ਕਾਰੋਬਾਰੀ ਸ. ਗੁਰਚਰਨ ਸਿੰਘ ਰੱਕੜ ਦੇ ਅਕਾ ਲ ਚਲਾਣੇ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਗਹਿਰੇ Dukh ਦਾ ਪ੍ਰਗਟਾਵਾ ਕੀਤਾ ਹੈ। ਸ. ਰੱਕੜ 10 ਜੂਨ ਨੂੰ ਅਕਾਲ ਚ ਲਾਣਾ ਕਰ ਗਏ ਸਨ। ਉਨ੍ਹਾਂ ਦਾ ਅੰ-ਤਮ ਸੰਸ-ਕਾਰ 13 ਜੂਨ ਨੂੰ ਫਰਿਜ਼ਨੋ ਵਿਖੇ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਉਨ੍ਹਾਂ ਨੂੰ ਕੈਂਸਰ ਦੀ ਬਿਮਾਰੀ ਸੀ।। ਦੱਸ ਦੇਈਏ ਕਿ ਡਾ. ਰੂਪ ਸਿੰਘ ਨੇ ਕਿਹਾ ਕਿ ਸ. ਗੁਰਚਰਨ ਸਿੰਘ ਰੱਕੜ ਦਾ ਚਲਾਣਾ ਦੁਖਦਾਈ ਹੈ। ਉਨ੍ਹਾਂ ਨੇ ਅਮਰੀਕਾ ਅੰਦਰ ਸਿੱਖ ਪਛਾਣ ਨੂੰ ਹੋਰ ਉਭਾਰਨ ਵਿਚ ਵੱਡੀ ਭੂਮਿਕਾ ਨਿਭਾਈ ਹੈ। ਮੁੱਖ ਸਕੱਤਰ ਨੇ ਆਖਿਆ ਕਿ ਸ. ਰੱਕੜ ਬਾਗਾਂ ਦੇ ਕਾਰੋਬਾਰੀ ਵਜੋਂ ਸਫਲ ਕਿਸਾਨ ਸਨ ਅਤੇ ਉਹ ਹਮੇਸ਼ਾ ਹੀ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਤੱਤਪਰ ਰਹਿੰਦੇ ਸਨ। ਫਰਿਜ਼ਨੋ ਨੇੜੇ ਮੰਡੇਰਾ ਵਿਖੇ ਉਨ੍ਹਾਂ ਨੇ ਫਰੂਟ ਦੇ ਕਾਰੋਬਾਰ ਵਿਚ ਵੱਡਾ ਨਾਮਣਾ ਖੱਟਿਆ। ਉਹ ਆਪਣੇ ਕਾਰੋਬਾਰ ਦੇ ਨਾਲ-ਨਾਲ ਕੀਰਤਨ ਦਰਬਾਰ ਅਤੇ ਗੁਰਮਤਿ ਸਮਾਗਮ ਵੀ ਕਰਵਾਉਂਦੇ ਰਹਿੰਦੇ ਸਨ। ਤੁਹਾਨੂੰ ਦੱਸ ਦੇਈਏ ਕਿ ਇਸ ਦੇ ਨਾਲ ਹੀ ਉਹ ਲੜਕੀਆਂ ਦਾ ਇਕ ਡਿਗਰੀ ਕਾਲਜ ਵੀ ਚਲਾ ਰਹੇ ਸਨ। ਡਾ. ਰੂਪ ਸਿੰਘ ਨੇ ਸ. ਗੁਰਚਰਨ ਸਿੰਘ ਰੱਕੜ ਦੇ ਚਲਾਣੇ ’ਤੇ ਉਨ੍ਹਾਂ ਦੇ ਪਰਿਵਾਰ ਨਾਲ ਹਮਦ ਰਦੀ ਪ੍ਰਗਟ ਕਰਦਿਆਂ ਵਿ ਛ ੜੀ ਰੂਹ ਦੀ ਸ਼ਾਂਤੀ ਲਈ ਪਰਮਾਤਮਾ ਅੱਗੇ ਅਰਦਾਸ ਕੀਤੀ।

Leave a Reply

Your email address will not be published. Required fields are marked *