Home / ਨੁਸਖੇ ਤੇ ਮੌਸਮ ਖੇਤੀ-ਬਾਰੇ / ਹੁਣ ਪੰਜਾਬ ਚ ਝੋਨਾ ਲੈ ਰਹੇ ਨੇ ਪੜੇ ਲਿਖੇ ਨੌਜਵਾਨ ਤੇ ਮਾਸਟਰ

ਹੁਣ ਪੰਜਾਬ ਚ ਝੋਨਾ ਲੈ ਰਹੇ ਨੇ ਪੜੇ ਲਿਖੇ ਨੌਜਵਾਨ ਤੇ ਮਾਸਟਰ

ਦੱਸ ਦਈਏ ਕਿ ਇਸ ਸਮੇ ਕਰੋਨਾ ਕਰਕੇ ਦੇਸ਼ ਚ ਹਰ ਚੀਜ਼ ਚ ਮੰਦੀ ਚੱਲ ਰਹੀ ਹੈ। ਜਿਸ ਕਾਰਨ ਆਮ ਪਬਲਿਕ ਤੇ ਕਿਸਾਨ ਵੀਰ ਕਾਫੀ ਤਿੱਕਤ ਦਾ ਸਾਹਮਣਾ ਕਰ ਰਹੇ ਹਨ। ਸਭ ਤੋਂ ਵੱਡੀ ਤਿੱਕਤ ਹੈ ਝੋਨੇ ਦੀ ਲਵਾਈ। ਦੱਸ ਦਈਏ ਕਿ ਪੰਜਾਬ ਵਿੱਚ ਮਜ਼ਦੂਰਾਂ ਦੀ ਵੱਧ ਰਹੀ ਘਾਟ ਨੂੰ ਵੇਖਦਿਆਂ ਪੜ੍ਹੇ ਲਿਖੇ ਨੌਜਵਾਨ ਵੀ ਖੇਤਾਂ ਵਿੱਚ ਆ ਗਏ ਹਨ। ਤਾਲਾਬੰਦੀ ਤੋਂ ਪਹਿਲਾਂ, ਉਹਨਾਂ ਨੇ ਨੌਕਰੀ ਪਾਉਣ ਲਈ ਸਾਲਾਂ ਧੱਕੇ ਖਾਂਦੇ।
ਪ੍ਰਾਪਤ ਜਾਣਕਾਰੀ ਅਨੁਸਾਰ ਪਰ ਆਪਣੇ ਸੁਪਨਿਆਂ ਨੂੰ ਪਿੱਛੇ ਛੱਡ ਕੇ ਮਜ਼ਦੂਰੀ ਕਰਨਾ ਹੀ ਬਿਹਤਰ ਸਮਝਿਆ।ਉਹ ਆਪਣੇ ਸੁਪਨਿਆਂ ਨੂੰ ਪਿੱਛੇ ਛੱਡ ਦੇਵੇ ਅਤੇ ਮਜ਼ਦੂਰ ਵਜੋਂ ਕੰਮ ਕਰ ਰਹੇ ਹਨ। ਦਰਜਨਾਂ ਨੌਜਵਾਨ ਹਨ ਜੋ ਬਠਿੰਡਾ ਦੇ ਵੱਖ-ਵੱਖ ਪਿੰਡਾਂ ਵਿਚ ਝੋਨੇ ਦੀ ਲਵਾ ਰਹੇ ਹਨ। ਹੱਥਾਂ ਵਿਚ ਡਿਗਰੀਆਂ ਦੀ ਬਜਾਏ, ਬੀਜ ਦੀਆਂ ਬੋਰੀਆਂ, ਕਾਸੀ ਅਤੇ ਪਨੀਰੀ ਬਠਿੰਡਾ ਦੇ ਪਿੰਡ ਲਹਿਰੀ ਦਾ ਸੋਨੂੰ ਪਹਿਲੀ ਵਾਰ ਖੇਤਾਂ ਵਿਚ ਕੰਮ ਕਰਨ ਆਇਆ ਹੈ। ਉਸਨੇ ਦੱਸਿਆ ਕਿ ਉਹ ਬੀਏ ਪਾਸ ਹੈ ਅਤੇ ਦੁਕਾਨ ਵਿੱਚ ਕੰਮ ਕਰਦਾ ਸੀ। ਕਰ-ਫਿਊ ਦੌਰਾਨ, ਕੰਮ ਕਾਰੋਬਾਰ ਠੱਪ ਪਿਆ ਹੈ।ਤੁਹਾਨੂੰ ਦੱਸ ਦੇਈਏ ਕਿ ਮਜ਼ਦੂਰਾਂ ਦੀ ਘਾਟ ਬਾਰੇ ਸੁਣਦਿਆਂ ਉਸਨੇ ਝੋਨਾ ਲਾਉਣ ਦਾ ਫੈਸਲਾ ਕੀਤਾ। ਭਾਵੇਂ ਕਾਮੇ ਆਉਣ ਜਾਂ ਨਾ ਆਉਣ, ਘੱਟੋ ਘੱਟ ਘਰੇਲੂ ਆਮਦਨੀ ਸ਼ੁਰੂ ਹੋ ਜਾਵੇਗੀ। ਪ੍ਰਤੀ ਏਕੜ ਜਾਂ ਦਿਹਾੜੀ ਵਿਚ ਚੰਗਾ ਪੈਸਾ ਮਿਲਦਾ ਹੈ। ਦੱਸ ਦਈਏ ਕਿ ਉੱਥੇ ਸੰਗਰੂਰ ਦੇ ਪਿੰਡ ਜ਼ਖੇਪਲ ਦੇ ਬਲਜਿੰਦਰ ਸਿੰਘ ਜ਼ਖੇਪਲ ਦਾ ਵੀ ਇਹੀ ਹਾਲ ਹੈ। ਉਸਨੇ ਐਮ ਏ ਪੰਜਾਬੀ ਨਾਲ ਬੀ.ਐਡ ਕੀਤੀ ਹੈ। ਦੋ ਵਾਰ ਪੇਟੇਟ ਪਾਸ ਕੀਤਾ ਅਤੇ ਤਿੰਨ ਵਾਰ ਸੀਟੇਟ ਪਾਸ ਕੀਤਾ। ਉਸਨੇ ਕੰਪਿਊਟਰ ਦਾ ਕੋ-ਰਸ ਵੀ ਕੀਤਾ ਸੀ।। ਪਰ ਹੁਣ ਉਹ ਆਪਣੇ ਪਰਿਵਾਰ ਨਾਲ ਝੋਨੇ ਦੀ ਬਿਜਾਈ ਵਿਚ ਰੁੱਝਿਆ ਹੋਇਆ ਹੈ। ਪਿੰਡ ਸ਼ਾਹਪੁਰ ਕਲਾਂ ਦੇ ਜਸਵਿੰਦਰ ਸਿੰਘ ਨੇ ਐਮਏ ਪੰਜਾਬੀ, ਐਮਏ ਹਿਸਟਰੀ ਤੋਂ ਇਲਾਵਾ ਲਾਇਬ੍ਰੇਰੀਅਨ ਦੀ ਡਿਗਰੀ ਵੀ ਕੀਤੀ ਹੈ। ਉਸਨੇ ਵੀ ਖੇਤੀ ਕਰਨਾ ਬਿਹਤਰ ਸਮਝਿਆ। ਇਸੇ ਲਈ ਆਈ ਇਹ ਨੌਬਤ ਝੋਨੇ ਦੇ ਮੌਸਮ ਤੋਂ ਪਹਿਲਾਂ ਹਰ ਸਾਲ ਹਜ਼ਾਰਾਂ ਮਜ਼ਦੂਰ ਬਠਿੰਡਾ ਸਟੇਸ਼ਨ ਪਹੁੰਚਦੇ ਸਨ ਪਰ ਇਸ ਵਾਰ ਕੋਈ ਨਹੀਂ ਆਇਆ। ਸਰਕਾਰ ਨੇ ਮਜ਼ਦੂਰਾਂ ਅਤੇ ਝੋਨੇ ਦੇ ਸੀਜ਼ਨ ਲਈ ਕੋਈ ਪ੍ਰਬੰਧ ਨਹੀਂ ਕੀਤਾ। ਇਥੇ ਆਉਣ ਵਾਲੇ ਕਾਮਿਆਂ ਲਈ ਵੀ ਕੋਈ ਖ਼ਾਸ ਪ੍ਰਬੰਧ ਨਹੀਂ ਹਨ। ਨੌਜਵਾਨ ਲੰਬੇ ਸਮੇਂ ਤੋਂ ਸੰਘ-ਰਸ਼ ਕਰ ਰਹੇ ਹਨ। ਕਰਫਿਊ ਤੋਂ ਪਹਿਲਾਂ ਸੰਗਰੂਰ ਵਿੱਚ ਬੀ.ਐਡ ਟੇਟ ਪਾਸ ਅਧਿਆਪਕਾਂ ਨੇ ਚਾਰ ਮਹੀਨਿਆਂ ਤੋਂ ਧਰਨਾ ਦਿੱਤਾ ਸੀ।ਹਾਜੀ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਜੀ ਆਪਣੇ ਕੀਮਤ ਸੁਝਾਅ ਜਰੂਰ ਦੇਣਾ ਵੀਰੋ।

error: Content is protected !!