ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਵਿਚ ਕ-ਰੋਨਾ ਦਾ ਪ੍ਰਭਾਵ ਲਗਾਤਾਰ ਜਾਰੀ ਹੈ। ਇਸ ਲੈ ਕੇ ਪੰਜਾਬ ਸਰਕਾਰ ਨੇ ਵੱਡੇ ਕਦਮ ਚੁੱਕਦੇ ਹੋਏ ਫ਼ੈਸਲਾ ਲਿਆ ਹੈ ਕਿ ਪਹਿਲੇ ਦਿਨੇ 50 ਪ੍ਰਤੀਸ਼ਤ ਮੁਲਾਜ਼ਮ ਆਉਣਗੇ ਅਤੇ ਅਗਲੇ ਦੂਜੇ ਦਿਨ ਬਾਕੀ ਬਚੇ 50 ਫ਼ੀਸਦੀ ਕਰਮਚਾਰੀ ਡਿਊਟੀ ਕਰਨਗੇ। ਇਸ ਫਾਰਮੁੱਲੇ ਮੁਤਾਬਿਕ ਇੱਕ ਮੁਲਾਜ਼ਮ ਇੱਕ ਦਿਨ ਛੱਡ ਕੇ ਡਿਊਟੀ ਕਰੇਗਾ।ਹੁਣ ਸਰਕਾਰ ਨੇ ਹਫ਼ਤੇ ਦੇ ਆਖ਼ਰੀ ਦੋ ਦਿਨ ਲੌਕਡਾਉਨ ਲਾਉਣ ਦਾ ਆਦੇਸ਼ ਵੀ ਦਿੱਤਾ ਹੈ। ਇਸ ਦੌਰਾਨ ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਅਪੀਲ ਵੀ ਕੀਤੀ ਹੈ।ਜ਼ਿਕਰਯੋਗ ਹੈ ਕਿ ਹੁਣ ਤੱਕ 50 ਫ਼ੀਸਦੀ ਸਟਾਫ਼ ਸਰਕਾਰੀ ਦਫ਼ਤਰਾਂ ਵਿਚ ਕੰਮ ਕਰਦਾ ਸੀ ਫਿਰ ਅਗਲੇ ਹਫ਼ਤੇ ਵਿਚ ਬਾਕੀ ਸਟਾਫ਼ ਕਰਦਾ ਸੀ।ਸਰਕਾਰ ਨੇ 19 ਜੂਨ ਤੱਕ ਸਾਰੇ ਵਿਭਾਗਾਂ ਨੂੰ ਸੂਚਿਤ ਕਰਨ ਨੂੰ ਕਿਹਾ ਹੈ।ਇਸ ਦੇ ਇਲਾਵਾ ਕੁੱਝ ਵਿਭਾਗਾਂ ਵਿਚ 50 ਫ਼ੀਸਦੀ ਤੋਂ ਜ਼ਿਆਦਾ ਸਟਾਫ਼ ਦਫ਼ਤਰ ਬਣਾਉਣ ਦਾ ਵੀ ਸੁਝਾਅ ਰੱਖਿਆ ਗਿਆ ਹੈ।ਇਸ ਉੱਤੇ ਵੀ ਪੰਜਾਬ ਸਰਕਾਰ ਨੇ ਫ਼ੈਸਲਾ ਲਿਆ ਹੈ ਜੇਕਰ ਕਿਸੇ ਵਿਭਾਗ ਨੂੰ ਲੱਗਦਾ ਹੈ ਕਿ ਕੰਮ ਜ਼ਿਆਦਾ ਹੈ ਤਾਂ ਉਹ 50 ਫ਼ੀਸਦੀ ਤੋਂ ਜ਼ਿਆਦਾ ਵਰਕਰਾਂ ਨੂੰ ਮੰਗਵਾ ਸਕਦਾ ਹੈ।ਸਰਕਾਰ ਨੇ ਕਰਮਚਾਰੀਆਂ ਨੂੰ ਮਾਸਕ ਪਹਿਨਣਾ, ਸੈਨੇਟਾਈਜਰ ਅਤੇ ਦੋ ਗਜ ਦੂਰੀ ਬਣਾ ਕੇ ਰੱਖਣ ਦੀ ਸ-ਖ਼ਤ ਹਦਾਇਤ ਕੀਤੀ ਹੈ।ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਕਰੋਨਾ ਦੇ ਸਮਾਜਿਕ ਫੈਲਾ-ਅ ਨੂੰ ਰੋਕਣ ਲਈ ਆਪਣੀ ਕਿਸਮ ਦੀ ਨਿਵੇਕਲੀ ਪਹਿਲ ਦੀ ਸ਼ੁਰੂਆਤ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੋਬਾਈਲ ਆਧਾਰਿਤ ਐਪ ‘ਘਰ ਘਰ ਨਿਗਰਾਨੀ’ ਲਾਂਚ ਕੀਤੀ ਜਿਸ ਤਹਿਤ ਸੂਬੇ ਦੇ ਹਰ ਘਰ ‘ਤੇ ਉਦੋਂ ਤੱਕ ਨਜ਼ਰਸਾਨੀ ਰੱਖੀ ਜਾਵੇਗੀ ਜਦੋਂ ਤੱਕ ਇਸ ਔਖ ਦਾ ਮੁਕੰਮਲ ਖਾਤ ਮਾ ਨਹੀਂ ਹੋ ਜਾਂਦਾ।
ਸਿ-ਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਹਾਜ਼ਰੀ ਵਿੱਚ ਵੀਡਿਓ ਕਾਨਫਰੰਸ ਰਾਹੀਂ ਐਪ ਜਾਰੀ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਸਿਹਤ ਵਿਭਾਗ ਦਾ ਇਹ ਉਦਮ ਕਰੋ ਨਾ ਦੀ ਜਲਦੀ ਸ਼ਨਾਖਤ ਅਤੇ ਟੈਸਟਿੰਗ ਲਈ ਸਹਾਈ ਸਿੱਧ ਹੋਵੇਗਾ ਜਿਸ ਨਾਲ ਸਮੂਹਿਕ ਫੈ ਲਾਅ ਰੋਕਣ ਵਿੱਚ ਮੱਦਦ ਮਿਲੇਗੀ। ਇਸ ਮੁਹਿੰਮ ਵਿੱਚ ਆਸ਼ਾ ਵਰਕਰ ਤੇ ਕਮਿਊਨਿਟੀ ਵਲੰਟੀਅਰ ਸ਼ਾਮਲ ਹੋਣਗੇ।।
