ਮੌਸਮ ਬਾਰੇ ਆਈ ਤਾਜਾ ਅਪਡੇਟ

ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਮੌਸਮ ਵਿਭਾਗ ਦੇ ਖੇਤਰ ਵਿੱਚੋ ਜਾਣਕਾਰੀ ਅਨੁਸਾਰ ਆਉਣ ਵਾਲੇ 2 ਤੋਂ 6 ਘੰਟਿਆਂ ਦੌਰਾਨ ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ, ਦੀਨਾਨਗਰ, ਪਠਾਨਕੋਟ, ਸੁਲਤਾਨਪੁਰ ਲੋਧੀ, ਬਟਾਲਾ, ਬਿਆਸ, ਜਲੰਧਰ, ਕਪੂਰਥਲਾ, ਨਕੋਦਰ, ਫਗਵਾੜਾ, ਫਿਲੌਰ, ਸ਼ਾਹਕੋਟ, ਹੁਸ਼ਿਆਰਪੁਰ, ਟਾਂਡਾ, ਮੁਕੇਰਿਆਂ , ਦਸੂਹਾ, ਕਾਦੀਆਂ, ਮਹਿਤਾ ਚੌਕ, ਸ੍ਰੀ ਹਰ ਗੋਬਿੰਦਪੁਰ ਦੇ ਇਲਾਕਿਆਂ ਚ ਹਨੇਰੀ ਨਾਲ਼ ਹਲਕਾ/ਦਰਮਿਆਨਾ ਮੀਂਹ ਪੁੱਜ ਰਿਹਾ ਹੈ।ਹਾਲਾਂਕਿ ਬਰਸਾਤੀ ਗਤੀਵਿਧੀ ਟੁੱਟਵੀਂ ਹੋਵੇਗੀ। ਪਰ ਹੁੰਮਸ ਭਰੀ ਗਰਮੀ ਤੋਂ ਕੁਝ ਹੱਦ ਤੱਕ ਰਾਹਤ ਮਿਲੇਗੀ। ਦੱਸ ਦਈਏ ਕਿ ਪੰਜਾਬ ਵਿਚ ਮੀਹ ਦੀ ਪੂਰੀ ਸੰਭਾਵਨਾ ਹੈ। ਆਗਾਮੀ ਦਿਨੀ ਵੀ ਸੂਬੇ ਚ, ਮੁੱਖ ਤੌਰ ‘ਤੇ ਉੱਤਰੀ ਜਿਲਿਆਂ ਚ ਹਨੇਰੀ ਨਾਲ ਛਿਟਪੁੱੱਟ ਮੌਸਮੀ ਗਤੀਵਿਧੀਆਂ ਜਾਰੀ ਰਹਿਣਗੀਆਂ। ਜਿਸ ਨਾਲ ਚਿਪਚਿਪੀ ਗਰਮੀ ਤੋਂ ਕੁਝ ਸਮੇਂ ਲਈ ਰਾਹਤ ਜਰੂਰ ਮਿਲੇਗੀ, ਪਰ ਪਾਰਾ ਜਿਉਂ ਦਾ ਤਿਉਂ ਬਣਿਆ ਰਹੇਗਾ। ਮਾਨਸੂਨ ਦੇ ਅੱਗੇ ਵਧਣ ਕਾਰਨ ਪੰਜਾਬ ਚ ਰਾਤਾਂ ਤੇ ਸਵੇਰ ਨੂੰ ਚੱਲਣ ਵਾਲੀਆਂ ਪੂਰਬੀ ਹਵਾਂਵਾਂ ਦੇ ਐਕਟਿਵ ਹੋਣ ਦੀ ਉਮੀਦ ਹੈ, ਜਿਸ ਨਾਲ ਨਮੀ ਚ ਹੋਰ ਵਾਧਾ ਹੋਵੇਗਾ ਤੇ ਰਾਤਾਂ ਦਾ ਪਾਰਾ ਵੀ ਅਸਹਿਜ ਪੱਧਰ ‘ਤੇ 28 ਤੋਂ 31° ਵਿਚਕਾਰ ਦਰਜ ਹੋਵੇਗਾ। #ਮਾਨਸੂਨ2020 ਦੱਖਣੀ-ਪੱਛਮੀ ਮਾਨਸੂਨ ਨੇ ਪਿੱਛਲੇ 24 ਘੰਟਿਆਂ ਚ ਰਫਤਾਰ ਫੜੀ ਹੈ। ਖਾੜੀ ਬੰਗਾਲ ਚ ਬਣੇ ਮਾਨਸੂਨੀ ਸਿਸਟਮ ਕਾਰਨ ਆਗਾਮੀ 4-5 ਦਿਨ ਮਾਨਸੂਨ ਤੇਜ਼ੀ ਨਾਲ਼ ਅੱਗੇ ਵਧੇਗੀ। 13 ਜੂਨ ਮੁੰਬਈ, 15 ਜੂਨ ਬਿਹਾਰ ਸਣੇ ਉੱਤਰ-ਪੂਰਬੀ ਭਾਰਤ ਤੇ 20 ਜੂਨ ਤੱਕ ਪੂਰਬੀ ਉੱਤਰ ਪ੍ਰਦੇਸ਼ ਚ ਮਾਨਸੂਨ ਦਸਤਕ ਦੇ ਦੇਵੇਗੀ।-ਜਾਰੀ ਕੀਤਾ: 2:26pm, 12 ਜੂਨ, 2020 -ਨੋਟ: ਧੰਨਵਾਦ ਸਹਿਤ: #ਪੰਜਾਬ_ਦਾ_ਮੌਸਮ ਇਸ ਤੋਂ ਇਲਾਵਾ ਜੇ ਅੱਜ ਦੀ ਹੁਣ ਜੀ ਗੱਲ ਕਰੀਏ ਤਾਂ ਪੰਜਾਬ ਚ ਅੰਮ੍ਰਿਤਸਰ ਚ ਬਾਰਿਸ਼ ਹੋਈ ਹੈ ਜੋ ਗਰਮੀ ਤੋਂ ਰਾਹਤ ਜਰੂਰ ਦੇਵੇਗੀ। ਮੌਸਮ ਦੀ ਜਾਣਕਾਰੀ ਸਭ ਨਾਲ ਸ਼ੇਅਰ ਕਰੋ ਜੀ ਵੱਧ ਤੋਂ ਵੱਧ ਤਾਂ ਜੋ ਕਿਸਾਨ ਭਰਾਵਾਂ ਨੂੰ ਜਾਣਕਾਰੀ ਮਿਲ ਸਕੇ। ਸਾਡੇ ਨਾਲ ਜੁੜੇ ਰਹਿਣ ਲਈ ਸਭ ਦਾ ਧੰਨਵਾਦ ਜੀ। ਮੌਸਮ ਦੀ ਨਵੀਂ ਅਪਡੇਟ ਲਈ ਸਾਡੇ ਨਾਲ ਜੁੜੇ ਰਹੋ ਜੀ। ਧੰਨਵਾਦ ਜੀ ।

Leave a Reply

Your email address will not be published. Required fields are marked *