Home / ਵੀਡੀਓ / ਸਿੱਖੀ ਨਾਲ ਕਿੰਨਾ ਪਿਆਰ ਹੈ ਇਸ ਸਿੰਘ ਨੂੰ

ਸਿੱਖੀ ਨਾਲ ਕਿੰਨਾ ਪਿਆਰ ਹੈ ਇਸ ਸਿੰਘ ਨੂੰ

ਸਿੱਖੀ ਨਾਲ ਕਿੰਨਾ ਪਿਆਰ ਹੈ ਇਸ ਸਿੰਘ ਨੂੰ ‘ਸਿੱਖ ਨੂੰ ਜਾਨ ਤੋਂ ਪਿਆਰੀ ਸਿਰੀ ਸਾਹਿਬ, ਵਾਪਸ ਕਰਨ ਵਾਲੇ SHO ਨੂੰ ਗਿਫਟ ‘ਚ ਦਿੱਤਾ। ਆਉ ਸੁਣਦੇ ਪੂਰੀ ਕਹਾਣੀ ਇਸ ਵੀਡਿਉ ਚ। ਦੱਸ ਦਈਏ ਕਿ ਇਹ ਮਾਮਲਾ ਬਹੁਤ ਪੁਰਾਣਾ ਹੈ ਜਦੋਂ ਇਸ ਸਿੰਘ ਵੀਰ ਦੇ ਕਕਾਰ ਜੇਲ੍ਹ ਚ ਰਹਿ ਗਏ ਸਨ
ਜਿਸ ਤੋਂ ਬਾਅਦ ਉਸ ਨੇ ਕਾਫੀ ਖਿੱਚਲ ਕਰੀ ਪਰ ਕਕਾਰ ਮਿਲ ਨਹੀਂ ਰਹੇ ਸਨ। ਪਰ ਇਸ SHO ਨੇ ਉਸ ਦੇ ਕਕਾਰ ਵਾਪਸ ਦੇ ਦਿੱਤੇ ਜਿਸ ਦੀ ਖੁਸ਼ੀ ਉਨ੍ਹਾਂ ਨੇ SHO ਨੂੰ ਬੁਲਟ ਮੋਟਰਸਾਈਕਲ ਗਿਫਟ ਚ ਦਿੱਤਾ ਹੈ। ਦੱਸ ਦਈਏ ਕਿ ਸਾਡੇ ਸਿੱਖ ਧਰਮ ਚ ਪੰਜ ਕਕਾਰਾਂ ਦਾ ਬਹੁਤ ਜਿਆਦਾ ਮਹੱਤਵ ਹੈ।। ਸਿੱਖ ਰਹਿਤ ਮਰਯਾਦਾ ਦੇ ਹਿੱਸਾ 1 ਮੁਤਾਬਕ, ਸਿੱਖ ਉਹ ਵਿਅਕਤੀ ਹੈ ਜੋ ਇੱਕ ਅਕਾਲ ਪੁਰਖ (ਅਲੌਕਿਕ ਹਸਤੀ); ਦੱਸ ਗੁਰੂ, ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਤੱਕ; ਗੁਰੂ ਗ੍ਰੰਥ ਸਾਹਿਬ; ਦੱਸ ਗੁਰੂਆਂ ਦੀਆਂ ਸਿੱਖਿਆਵਾਂ ਅਤੇ ਗੁਰੂ ਗੋਬਿੰਦ ਸਿੰਘ ਦੇ ਅਮ੍ਰਿਤ ਸੰਚਾਰ ਵਿੱਚ ਯਕੀਨ ਰੱਖਦਾ ਹੋਵੇ।”ਸਿੱਖੀ ਵਿੱਚ, ਪੰਜ ਕਕਾਰ ਉਹ ਪੰਜ ਚਿੰਨ੍ਹ ਹਨ ਜਿਹਨਾਂ ਨੂੰ ਹਰ ਵਖਤ ਪਹਿਨਣ ਦਾ ਹੁਕਮ ਗੁਰੂ ਗੋਬਿੰਦ ਸਿੰਘ ਵਲੋਂ ਸੰਨ 1699 ਈ ਨੂੰ ਖ਼ਾਲਸਈ ਸਿੱਖਾਂ ਲਈ ਹੋਇਆ। ਉਹ ਹਨ: ਕੇਸ, ਦਸਤਾਰ ਜਾਂ ਕਪੜੇ ਨਾਲ ਢੱਕੇ ਨਾ-ਕੱਟੇ ਵਾਲ; ਕੰਘਾ, ਕੇਸਾਂ ਦੀ ਸਫਾਈ ਸੰਭਾਲ ਵਾਸਤੇ ਛੋਟਾ ਲੱਕੜ ਦਾ ਬਰੀਕ ਦੰਦਿਆਂ ਵਾਲਾ ਸੰਦ; ਕੜਾ, ਵੀਣੀ ਦੇ ਦੁਆਲੇ ਪਉਣ ਵਾਲਾ ਲੋਹੇ ਜਾਂ ਇਸਪਾਤ ਦਾ ਬਣਿਆ ਕੰਗਣ; ਕਛਹਿਰਾ, ਦੋ ਮੋਰੀਆਂ ਵਾਲਾ ਕਛਾ; ਕਿਰਪਾਨ, ਲੋਹੇ ਜਾਂ ਇਸਪਾਤ ਦੀ ਬਣੀ ਤਲਵਾਰ। ਸਿੱਖ ਇਤਿਹਾਸ ਵਿੱਚ ਪਹਿਲੀ ਵੈਸਾਖ 1756 ਸੰਮਤ ਨੂੰ ਗੁਰੂ ਗੋਬਿੰਦ ਸਿੰਘ ਨੇ ਆਨੰਦਪੁਰ ਸਾਹਿਬ ਵਿੱਚ ਖ਼ਾਲਸਾ ਪੰਥ ਦੀ ਸਾਜਨਾ ਕੀਤੀ। ਭਰੇ ਪੰਡਾਲ ਵਿਚੋਂ ਪੰਜ ਪਿਆਰੇ ਚੁਣ ਕੇ ‘ਖੰਡੇ ਦੀ ਪਾਹੁਲ’ ਛਕਾ ਕੇ ਉਹਨਾਂ ਨੂੰ ਸਿੰਘ ਦਾ ਖਿਤਾਬ ਪ੍ਰਦਾਨ ਕੀਤਾ। ਗੁਰੂ ਗੋਬਿੰਦ ਸਿੰਘ ਨੇ ਇੱਕ ਵਿਲੱਖਣ ਧਾਰਮਿਕ, ਸਮਾਜਿਕ, ਰਾਜਨੀਤਕ ਜਥੇਬੰਦੀ ਦਾ ਗਠਨ ਕਰ ਕੇ ਪੰਜ ਕਰਾਰ ਧਾਰਨ ਕਰਵਾ ਕੇ ਅੰਮ੍ਰਿਤ ਛਕਾ ਕੇ ਖਾਲਸਾ ਪੰਥ ਦੀ ਸਿਰਜਣਾ ਕੀਤੀ। ਹਰ ਇੱਕ ਕਕਾਰ ਆਪਣੇ ਆਪ ਵਿੱਚ ਇੱਕ ਖਾਸ ਚਿੰਨ੍ਹ ਤੇ ਪ੍ਰਤੀਕ ਹੈ।

error: Content is protected !!