ਵੱਡੀ ਖਬਰ ਆ ਰਹੀ ਹੈ ਉਨ੍ਹਾਂ ਲਈ ਜੋ ਗੱਡੀਆਂ ਚਲਾਉਣ ਦੇ ਸ਼ੌਕੀਨ ਹਨ ਪ੍ਰਾਪਤ ਜਾਣਕਾਰੀ ਅਨੁਸਾਰ ਕ-ਰੋ-ਨਾ ਵਾਇਰਸ ਲਾਕਡਾਊਨ ਕਾਰਨ ਸਰਕਾਰ ਨੇ ਡਰਾਈਵਿੰਗ ਲਾਇਸੈਂਸ, ਵਾਹਨ ਫਿਟਨੈੱਸ ਪ੍ਰਮਾਣ ਪੱਤਰ, ਰਜਿਸਟ੍ਰੇਸ਼ਨ ਵਰਗੇ ਦਸਤਾਵੇਜ਼ਾਂ ਦੀ ਵੈਲਡਿਟੀ ਹੋਰ ਵਧਾ ਦਿੱਤੀ ਹੈ। ਕੇਂਦਰੀ ਸੜਕੀ ਆਵਾਜਾਈ ਤੇ ਰਾਜਮਾਰਗ ਅਤੇ ਐੱਮ. ਐੱਸ. ਐੱਮ. ਈ. ਮੰਤਰੀ ਨਿਤਿਨ ਗਡਕਰੀ ਨੇ ਮੰਗਲਵਾਰ ਨੂੰ ਮੋਟਰ ਵਾਹਨ ਦੇ ਦਸਤਾਵੇਜ਼ਾਂ ਦੀ ਵੈਲਡਿਟੀ 30 ਸਤੰਬਰ, 2020 ਤੱਕ ਵਧਾਉਣ ਦਾ ਐਲਾਨ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਮੰਤਰਾਲਾ ਨੇ ਇਸ ਬਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਵੀ ਐਡਵਾਇਜ਼ਰੀ ਜਾਰੀ ਕੀਤੀ ਹੈ। ਜਲਦ ਹੀ ਸੂਬੇ ਇਸ ਰਾਹਤ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕਰ ਸਕਦੇ ਹਨ, ਤਾਂ ਜੋ ਲਾਕਡਾਊਨ ਕਾਰਨ ਜੋ ਲੋਕ ਇਨ੍ਹਾਂ ਨੂੰ ਰੀਨਿਊ ਨਹੀਂ ਕਰਾ ਸਕੇ ਉਨ੍ਹਾਂ ਨੂੰ ਇਸ ਨੂੰ ਲੈ ਕੇ ਕੋਈ ਪ੍ਰੇਸ਼ਾ-ਨੀ ਦਾ ਸਾਹਮਣਾ ਨਾ ਕਰਨਾ ਪਵੇ। ਦੱਸ ਦਈਏ ਕਿ ਸੂਬਾ ਸਰਕਾਰਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਅਜਿਹੇ ਦਸਤਾਵੇਜ਼ਾਂ ਨੂੰ 30 ਸਤੰਬਰ ਤੱਕ ਵੈਲਿਡ ਮੰਨਿਆ ਜਾਵੇ, ਜਿਨ੍ਹਾਂ ਦੀ ਮਿਆਦ ਲਾਕਡਾਊਨ ਕਾਰਨ ਖਤਮ ਹੋ ਗਈ ਹੈ। ਸਰਕਾਰ ਵੱਲੋਂ ਗੱਡੀ ਨਾਲ ਸੰਬੰਧਤ ਸਾਰੇ ਤਰ੍ਹਾਂ ਦੇ ਪਰਮਿਟਾਂ ਦੀ ਵੈਲਡਿਟੀ ਵੀ ਵਧਾਈ ਗਈ ਹੈ।।ਤੁਹਾਨੂੰ ਦੱਸ ਦੇਈਏ ਕਿ ਪਰਮਿਟ ਦੀ ਵੈਧਤਾ ਵੀ 30 ਸਤੰਬਰ ਤੱਕ ਵਧਾਈ ਗਈ ਮੰਤਰਾਲੇ ਦੇ ਅਨੁਸਾਰ, ਸਾਰੇ ਰਾਜਾਂ ਨੂੰ ਉਨ੍ਹਾਂ ਦਸਤਾਵੇਜ਼ਾਂ ਨੂੰ 30 ਸਤੰਬਰ ਤੱਕ ਮੋਟਰ ਵਹੀਕਲ ਲਾਅ ਐਂਡ ਰੂਲਜ਼ ਤਹਿਤ ਯੋਗ ਮੰਨਣ ਲਈ ਕਿਹਾ ਗਿਆ ਹੈ, ਜਿਨ੍ਹਾਂ ਦੀ ਵੈਧਤਾ 1 ਫਰਵਰੀ, 2020 ਤੋਂ 31 ਮਈ, 2020 ਤੱਕ ਖ-ਤਮ ਹੋ ਗਈ ਸੀ। ਕ-ਰੋਨਾ ਤੇ ਤਾਲਾ-ਬੰਦੀ ਕਾਰਨ ਕੇਂਦਰ ਸਰਕਾਰ ਨੂੰ ਇਨ੍ਹਾਂ ਸਾਰੇ ਕਾਗਜ਼ਾਂ ਦੀ ਵੈਧਤਾ ਵਧਾਉਣ ਲਈ ਬੇਨਤੀਆਂ ਆ ਰਹੀਆਂ ਸਨ,
ਜਿਸ ਦੇ ਮੱਦੇਨਜ਼ਰ ਸਰਕਾਰ ਨੇ ਫੈਸਲਾ ਲਿਆ ਹੈ।ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਜੋ ਹੋਰਨਾਂ ਨੂੰ ਇਸ ਗੱਲ ਬਾਰੇ ਪਤਾ ਲੱਗ ਸਕੇ।ਹਾਜੀ ਦੋਸਤੋ ਇਸ ਖਬਰ ਬਾਰੇ ਆਪਣੇ ਕੀਮਤੀ ਸੁਝਾਅ ਜਰੂਰ ਦੇਣਾ ਜੀ।
