Home / ਦੁਨੀਆ ਭਰ / ਕੈਨੇਡਾ ਸਰਕਾਰ ਨੂੰ ਲੋਕਾਂ ਨੇ ਵਾਪਸ ਕੀਤੇ 2-2 ਹਜ਼ਾਰ ਡਾਲਰ -ਜਾਣੋਂ

ਕੈਨੇਡਾ ਸਰਕਾਰ ਨੂੰ ਲੋਕਾਂ ਨੇ ਵਾਪਸ ਕੀਤੇ 2-2 ਹਜ਼ਾਰ ਡਾਲਰ -ਜਾਣੋਂ

ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਕਨੇਡਾ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ‘ਕੈਨੇਡਾ ਸਰਕਾਰ ਨੇ ਕਰੋਨਾ ਦੌਰਾਨ ਸੀ. ਈ. ਆਰ. ਬੀ. (ਕੈਨੇਡੀਅਨ ਐਮਰਜੈਂਸੀ ਰਿਸਪਾਂਸ ਬੈਨੇਫਿਟ) ਪ੍ਰੋਗਰਾਮ ਦਾ ਐਲਾਨ ਕੀਤਾ ਸੀ, ਜਿਸ ਤਹਿਤ ਉਨ੍ਹਾਂ ਲੋਕਾਂ ਨੂੰ 2000 ਡਾਲਰ ਪ੍ਰਤੀ ਮਹੀਨੇ ਮਿਲੇ, ਜਿਨ੍ਹਾਂ ਕੋਲ ਕਮਾਈ ਦਾ ਕੋਈ ਸਾਧਨ ਨਹੀਂ ਸੀ। ਸੀ. ਈ. ਆਰ. ਬੀ. ਤਹਿਤ ਕ-ਰੋਨਾ ਵਾਇ-ਰਸ ਕਾਰਨ ਰੋਜ਼ਗਾਰ ਗੁਆ ਚੁੱਕੇ ਲੋਕਾਂ ਨੂੰ 4 ਮਹੀਨਿਆਂ ਤੱਕ ਵਿੱਤੀ ਸਹਾਇਤਾ ਦਿੱਤੇ ਜਾਣ ਦੀ ਵਿਵਸਥਾ ਕੀਤੀ ਗਈ ਹੈ।ਦੱਸ ਦਈਏ ਕਿ ਇਸ ਸਮੇਂ ਸਾਰੀ ਦੁਨੀਆਂ ਚ ਲੱਗਭਗ ਹਰ ਕਾਰੋਬਾਰ ਬੰਦ ਪਿਆ ਹੈ ਤੇ ਘਾਟੇ ਚ ਹੀ ਚੱਲ ਰਹੇ ਹਨ। ਦੱਸ ਦਈਏ ਕਿ ਹਾਲਾਂਕਿ ਕੁਝ ਅਜਿਹੇ ਲੋਕਾਂ ਨੇ ਵੀ ਇਸ ਕਰੋਨਾ ਰਾਹਤ ਪ੍ਰੋਗਰਾਮ ਦਾ ਫਾਇਦਾ ਲਿਆ, ਜਿਨ੍ਹਾਂ ਨੂੰ ਇਸ ਦੀ ਜ਼ਰੂਰਤ ਨਹੀਂ ਸੀ ਜਾਂ ਜਿਨ੍ਹਾਂ ਨੂੰ ਫਾਰਮ ਭਰਨ ਤੱਕ ਰੋਜ਼ਗਾਰ ਮਿਲ ਗਿਆ ਸੀ।ਜਾਣਕਾਰੀ ਅਨੁਸਾਰ ਕੈਨੇਡਾ ਸਰਕਾਰ ਨੇ ਦਬਕਾ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਜਾਂਚ ਵਿਚ ਪਤਾ ਲੱਗਾ ਕਿ ਜਿਨ੍ਹਾਂ ਨੇ ਧੋ ਖਾ ਕਰਕੇ ਇਸ ਦਾ ਫਾਇਦਾ ਲਿਆ ਹੈ ਤਾਂ ਉਨ੍ਹਾਂ ਨੂੰ 6 ਮਹੀਨਿਆਂ ਦੀ ਸ ਜ਼ਾ ਅਤੇ 5 ਹਜ਼ਾਰ ਡਾਲਰ ਦਾ ਜੁਰ ਮਾਨਾ ਲੱਗ ਸਕਦਾ ਹੈ। ਸਰਕਾਰ ਇਸ ਲਈ ਇਕ ਬਿੱਲ ਲਿਆਉਣ ਦੀ ਤਿਆਰੀ ਕਰ ਰਹੀ ਹੈ। ਸਰਕਾਰ ਦੇ ਇੰਨਾ ਹੀ ਕਹਿਣ ‘ਤੇ ਲੋਕਾਂ ਨੇ ਈਮਾਨਦਾਰੀ ਤੇ ਰਿਕਾਰਡ ਖਰਾ-ਬ ਹੋਣ ਦੇ ਡ-ਰ ਤੋਂ ਸਰਕਾਰ ਵਲੋਂ ਮਿਲੀ ਵਿੱਤੀ ਮਦਦ ਨੂੰ ਵਾਪਸ ਕਰਨਾ ਸ਼ੁਰੂ ਕਰ ਦਿੱਤਾ ਹੈ।ਕੈਨੇਡਾ ਰੀਵੈਨਿਊ ਏਜੰਸੀ ਮੁਤਾਬਕ ਕਰੋਨਾ ਰਾਹਤ ਵਜੋਂ ਪੈਸੇ ਲੈਣ ਵਾਲੇ 1 ਲੱਖ 90 ਹਜ਼ਾਰ ਲੋਕਾਂ ਨੇ ਇਹ ਪੈਸੇ ਵਾਪਸ ਕਰ ਦਿੱਤੇ ਹਨ। ਮਾਰਚ ਤੋਂ ਸ਼ੁਰੂ ਹੋਏ ਇਸ ਪ੍ਰੋਗਰਾਮ ਦਾ ਲੱਖਾਂ ਲੋਕਾਂ ਨੇ ਫਾਇਦਾ ਲਿਆ ਪਰ ਜੋ ਲੋਕ ਇਸ ਦਾ ਨਾਜ਼ਾਇਜ਼ ਫਾਇਦਾ ਚੁੱਕ ਰਹੇ ਸਨ, ਸਰਕਾਰ ਨੇ ਉਨ੍ਹਾਂ ‘ਤੇ ਨਕੇ-ਲ ਕੱਸ ਦਿੱਤੀ ਹੈ। । ਹਾਜੀ ਦੋਸਤੋ ਇਸ ਖਬਰ ਬਾਰੇ ਆਪਣੇ ਕੀਮਤੀ ਸੁਝਾਅ ਜਰੂਰ ਦੇਣਾ ਜੀ।

error: Content is protected !!