ਸਕੂਲ ਖੋਲ੍ਹਣ ਦੀਆਂ ‘ਤਿਆਰੀਆਂ ਸ਼ੁਰੂ’

ਪ੍ਰਾਪਤ ਜਾਣਕਾਰੀ ਅਨੁਸਾਰ ਐਨਸੀਈਆਰਟੀ ਨੇ ਕਰੋਨਾ ਦੌਰਾਨ ਸਕੂਲ ਖੋਲ੍ਹਣ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਸਰਕਾਰ ਨੂੰ ਗਾਈਡਲਾਈਨਜ਼ ਦਾ ਡ੍ਰਾਫਟ ਸੌਂਪਿਆ ਹੈ। ਇਸ ਮੁਤਾਬਕ ਸਕੂਲ ਖੁੱਲ੍ਹਣ ਤੋਂ ਬਾਅਦ ਇੱਕ ਕਲਾਸ ਦੇ ਬੱਚਿਆਂ ਨੂੰ ਇੱਕੋ ਵੇਲੇ ਸਕੂਲ ਨਹੀਂ ਬੁਲਾਇਆ ਜਾਵੇਗਾ। ਇਸ ਲਈ ਰੋਲ ਨੰਬਰ ਦੇ ਆਧਾਰ ‘ਤੇ ਔਡ-ਇਵਨ ਫਾਰਮੂਲਾ ਲਾਗੂ ਕੀਤਾ ਜਾਵੇਗਾ ਜਾਂ ਫਿਰ ਦੋ ਸ਼ਿਫਟਾਂ ‘ਚ ਕਲਾਸਾਂ ਲੱਗਣਗੀਆਂ।ਦੱਸ ਦਈਏ ਕਿ ਬੱਚਿਆਂ ਦੇ ਸਕੂਲ ਪਹੁੰਚਣ ਦੇ ਸਮੇਂ ‘ਚ ਵੀ 10-10 ਮਿੰਟ ਦਾ ਅੰਤਰ ਹੋਵੇਗਾ। ਡ੍ਰਾਫਟ ‘ਚ ਇਹ ਵੀ ਕਿਹਾ ਗਿਆ ਕਿ ਸੋਸ਼ਲ ਡਿਸਟੈਂਸਿੰਗ ਲਈ ਕਲਾਸਾਂ ਖੁੱਲ੍ਹ ਮੈਦਾਨ ‘ਚ ਲਾਈਆਂ ਜਾਣ ਤਾਂ ਬਿਹਤਰ ਹੋਵੇਗਾ। ਸਕੂਲ ਖੋਲਣ ਦੇ ਛੇ ਗੇੜ: ਪਹਿਲਾ ਗੇੜ: 11ਵੀਂ-12ਵੀਂ ਸ਼ੁਰੂ ਹੋਵੇਗੀ ਹਫ਼ਤੇ ਬਾਅਦ: 9ਵੀਂ-ਦਸਵੀਂ ਸ਼ੁਰੂ ਹੋਵੇਗੀ, 2 ਹਫ਼ਤੇ ਬਾਅਦ: 6ਵੀਂ ਤੋਂ 8ਵੀਂ ਤਕ ਕਲਾਸਾਂ ਸ਼ੁਰੂ ਹੋਣਗੀਆਂ , 3 ਹਫ਼ਤੇ ਬਾਅਦ: ਤੀਜੀ ਤੋਂ ਪੰਜਵੀਂ ਕਲਾਸ ਸ਼ੁਰੂ ਹੋਵੇਗੀ। ,4 ਹਫ਼ਤੇ ਬਾਅਦ: ਪਹਿਲੀ-ਦੂਜੀ ਕਲਾਸ ਸ਼ੁਰੂ ਹੋਵੇਗਾ , 5 ਹਫ਼ਤੇ ਬਾਅਦ: ਮਾਪਿਆਂ ਦੀ ਸਹਿਮਤੀ ਨਾਲ ਨਰਸਰੀ-ਕੇਜੀ ਦੀਆਂ ਕਲਾਸਾਂ ਸ਼ੁਰੂ ਕੀਤੀਆਂ ਜਾ ਸਕਣਗੀਆਂ। ਦੱਸ ਦਈਏ ਕਿ ਕੰਟੇਨਮੈਂਟ ਜ਼ੋਨ ਦੇ ਸਕੂਲ ਉਦੋਂ ਤਕ ਬੰਦ ਰਹਿਣਗੇ ਜਦੋਂ ਇਲਾਕਾ ਗ੍ਰੀਨ ਜ਼ੋਨ ‘ਚ ਨਹੀਂ ਜਾਂਦਾ। ਕਲਾਸ ‘ਚ ਬੱਚਿਆਂ ‘ਚ ਛੇ ਫੁੱਟ ਦੀ ਦੂਰੀ ਲਾਜ਼ਮੀ ਹੋਵੇਗੀ। ਕਲਾਸ ਰੂਮ ‘ਚ 30 ਜਾਂ 35 ਬੱਚੇ ਹੀ ਬਿਠਾਏ ਜਾ ਸਕਣਗੇ। ਕਲਾਸਰੂਮ ‘ਚ ਏਸੀ ਨਹੀਂ ਚੱਲਣਗੇ। ਦਰਵਾਜ਼ੇ ਖਿੜਕੀਆਂ ਖੁੱਲ੍ਹੀਆਂ ਰਹਿਣਗੀਆਂ। ਵਿਦਿਆਰਥੀਆਂ ਨੂੰ ਔਡ-ਇਵਨ ਦੇ ਹਿਸਾਬ ਨਾਲ ਬੁਲਾਇਆ ਜਾਵੇਗਾ। ਹੋਮ ਆਸਾਇਨਮੈਂਟ ਰੋਜ਼ ਲਈ ਦਿੱਤੀ ਜਾਵੇਗੀ।ਡੈਸਕ ‘ਤੇ ਨਾਂ ਲਿਖਿਆ ਹੋਵੇਗਾ ਤਾਂ ਜੋ ਬੱਚੇ ਰੋਜ਼ਾਨਾ ਇਕ ਹੀ ਜਗ੍ਹਾ ‘ਤੇ ਬੈਠਣ। ਹਰ 15 ਦਿਨ ਬਾਅਦ ਬੱਚੇ ਦੀ ਪ੍ਰਗੋਰੈਸ ‘ਤੇ ਮਾਪਿਆਂ ਨਾਲ ਗੱਲ ਕਰਨੀ ਹੋਵੇਗੀ। ਪ੍ਰਸ਼ਾਸਨ ਨਿਸਚਿਤ ਕਰੇਗਾ ਕਿ ਕਮਰੇ ਰੋਜ਼ ਸੈਨੀਟਾਇਜ਼ ਹੋਣ। ਮੌਰਨਿੰਗ ਅਸੈਂਬਲੀ ਤੇ ਹੋਰ ਸਮਾਗਮ ਨਹੀਂ ਹੋਣਗੇ। ਸਕੂਲ ਦੇ ਬਾਹਰ ਖਾਣ-ਪੀਣ ਦੇ ਸਟਾਲ ਨਹੀਂ ਲੱਗਣਗੇ। ਸਟਾਫ ਤੇ ਵਿਦਿਆਰਥੀਆਂ ਦੇ ਦਾਖ਼ਲੇ ਤੋਂ ਪਹਿਲਾਂ ਸਕਰੀਨਿੰਗ ਜ਼ਰੂਰੀ ਹੋਵੇਗੀ। ਦੱਸ ਦਈਏ ਕਿ ਵਿਦਿਆਰਥੀ ਕਾਪੀ, ਪੈੱਨ, ਪੈਂਸਿਲ ਸ਼ੇਅਰ ਨਹੀਂ ਕਰ ਸਕਣਗੇ। ਵਿਦਿਆਰਥੀ ਪਾਣੀ ਨਾਲ ਲਿਆਉਣਗੇ। ਖਾਣਾ ਵੀ ਕਿਸੇ ਨਾਲ ਸਾਂਝਾ ਨਹੀਂ ਕਰਨਗੇ। ਬੱਚਿਆਂ ਦੇ ਮਾਪੇ ਜੇਕਰ ਫਰੰਟਾਇਨ ‘ਤੇ ਹੋਣਗੇ ਤਾਂ ਇਸ ਬਾਰੇ ਜਾਣਕਾਰੀ ਦੇਣੀ ਪਵੇਗੀ। ਜਿਵੇਂ ਕਿ ਮੈਡੀਕਲ, ਸੁਰੱਖਿਆ ਜਾਂ ਸਫਾਈ ਕੰਮਾਂ ਨਾਲ ਜੁੜੇ ਹੋਣ ‘ਤੇ ਦੱਸਣਾ ਪਵੇਗਾ।ਦੱਸਣਯੋਗ ਹੈ ਕਿ ਅਧਿਆਪਕਾਂ ਨੂੰ ਸਿਰਫ਼ ਓਹੀ ਮਾਪੇ ਮਿਲ ਸਕਣਗੇ ਜੋ ਫੋਨ ‘ਤੇ ਸੰਪਰਕ ਨਹੀਂ ਕਰ ਸਕਦੇ। ਪੀਟੀਐਮ ਨਹੀਂ ਹੋਵੇਗੀ। ਮਾਪੇ ਹਰ 15 ਦਿਨ ਬਾਅਦ ਬੱਚੇ ਦੀ ਪ੍ਰੋਗਰੈੱਸ ਰਿਪੋਰਟ ‘ਤੇ ਗੱਲ ਕਰ ਸਕਦੇ ਹਨ। ਟਾਂਸਪੋਰਟ ਵਾਹਨਾਂ ‘ਚ ਇੱਕ ਸੀਟ ‘ਤੇ ਇਕ ਬੱਚਾ ਹੀ ਬਹਿ ਸਕੇਗਾ। ਟਰਾਂਸਪੋਰਟ ਨੂੰ ਲੈਕੇ ਜਲਦ ਵਿਸਥਾਰ ‘ਚ ਗਾਇਡਲਾਇਨਜ਼ ਜਾਰੀ ਹੋਣਗੀਆਂ। ਹੌਸਟਲ ‘ਚ ਛੇ-ਛੇ ਫੁੱਟ ਦੀ ਦੂਰੀ ‘ਤੇ ਬੈੱਡ ਲਾਉਣੇ ਹੋਣਗੇ। ਸਮਰੱਥਾਂ ਦੇ 33 ਫੀਸਦ ਵਿਦਿਆਰਥੀ ਹੌਸਟਲ ‘ਚ ਰਹਿ ਸਕਣਗੇ। ਉਹ ਬਜ਼ਾਰ ਨਹੀਂ ਜਾ ਸਕਣਗੇ। ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਆਪਣੇ ਵਿਚਾਰ ਜਰੂਰ ਦਿਉ ਜੀ।

Leave a Reply

Your email address will not be published. Required fields are marked *