ਮੌਸਮ ਬਾਰੇ ਆਈ ਤਾਜਾ ਵੱਡੀ ਅਪਡੇਟ

ਇਸ ਵੇਲੇ ਦੀ ਵੱਡੀ ਖਬਰ ਆ ਰਹੀ ਮੌਸਮ ਵਿਭਾਗ ਦੇ ਖੇਤਰ ਵਿੱਚੋ ਜਾਣਕਾਰੀ ਅਨੁਸਾਰ ਅੱਜ ਪੰਜਾਬ ਚ ਕਈ ਥਾਵਾਂ ਬਾਰਿਸ਼ ਹੋਈ ਜਿਸ ਤਰ੍ਹਾਂ ਪਟਿਆਲਾ ਜਲੰਧਰ ਅੰਮ੍ਰਿਤਸਰ ਖੇਤਰ ਚ ਮੀਹ ਪਿਆ ਹੈ। ਦੱਸ ਦਈਏ ਉੱਤਰੀ ਪੰਜਾਬ ਚ ਅੱਜ ਗਰਮੀ ਤੋਂ ਫੌਰੀ ਰਾਹਤ ਅੰਮ੍ਰਿਤਸਰ, ਤਰਨਤਾਰਨ, ਬਟਾਲਾ, ਗੁਰਦਾਸਪੁਰ, ਪਠਾਨਕੋਟ, ਜਲੰਧਰ, ਆਦਮਪੁਰ, ਕਪੂਰਥਲਾ, ਮੁਕੇਰੀਆਂ, ਦਸੂਹਾ, ਟਾਂਡਾ, ਸ਼ਾਮਚੁਰਾਸੀ ਸਹਿਤ ਸੂਬੇ ਦੇ ਉੱਤਰੀ ਹਿੱਸਿਆਂ ਚ ਬੱਦਲਵਾਈ ਨਾਲ ਹੋਈ, ਹਲਕੀ ਗਤੀਵਿਧੀ ਨਾਲ਼ ਗਰਮੀ ਤੋਂ ਰਾਹਤ ਮਿਲੀ ਹੈ। ਦੱਸ ਦਈਏ ਕਿ ਕੁੱਝ ਘੰਟੇ ਪਹਿਲਾਂ 2 ਤੋਂ 4 ਘੰਟਿਆਂ ਚ ਮੋਗਾ, ਸ਼ਾਹਕੋਟ, ਨਕੋਦਰ, ਲੁਧਿਆਣਾ, ਫਿਲੌਰ, ਨਵਾਂਸ਼ਹਿਰ, ਹੁਸ਼ਿਆਰਪੁਰ, ਰਾਹੋਂ, ਗੜ੍ਹਸ਼ੰਕਰ, ਨੰਗਲ, ਆਨੰਦਪੁਰ ਸਾਹਿਬ, ਸਮਰਾਲਾ, ਮੋਰਿੰਡਾ, ਕੁਰਾਲੀ, ਖਰੜ, ਚੰਡੀਗੜ੍ਹ ਚ ਵੀ ਬਾਰਿਸ਼ ਨਾਲ਼ ਚਿਪਚਿਪੀ ਗਰਮੀ ਹੈ ਕੁਝ ਰਾਹਤ ਜਰੂਰ ਮਿਲੀ । ਸੂਬੇ ਦੇ ਬਾਕੀ ਰਹਿੰਦੇ ਦੱਖਣੀ ਜਿਲ੍ਹਿਆਂ ਚ ਵੀ ਆਉਂਦੇ 24 ਤੋਂ 48 ਘੰਟਿਆਂ ਦੌਰਾਨ ਹ-ਨੇਰੀ ਨਾਲ਼ ਬਰਸਾਤੀ ਕਾਰਵਾਈ ਹੋਣ ਦੀ ਉਮੀਦ ਬਣੀ ਹੋਈ ਹੈ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਪੰਜਾਬ ਚ ਗਰਮੀ ਦੀ ਵਾਪਸੀ ਲੰਮੇ ਅ-ਰਸੇ ਤੋਂ ਰੁਕ-ਰੁਕ ਕੇ ਜਾਰੀ ਬਰ-ਸਾਤੀ ਗਤੀਵਿਧੀਆਂ ਸਦਕਾ ਪਾਰਾ ਲਗਾਤਾਰ ਔਸਤ ਨਾਲੋਂ 6-7° ਹੇਠਾਂ ਬਣਿਆ ਰਿਹਾ। ਪਰ ਹੁਣ ਕਿਸੇ ਐਕਟਿਵ ਸਿਸਟਮ ਦੀ ਗੈਰ-ਮੌਜੂਦਗੀ ਚ ਪਾਰਾ 42°C ਨੂੰ ਛੂਹਣ ਲਈ ਤਿਆਰ ਹੈ। ਆਗਾਮੀ ਕੁੱਝ ਘੰਟਿਆਂ ਚ ਬਠਿੰਡਾ, ਫਿਰੋਜ਼ਪੁਰ, ਮਾਨਸਾ, ਮੁਕਤਸਰ, ਫਰੀਦਕੋਟ, ਅਬੋਹਰ, ਗੰਗਾਨਗਰ, ਹਨੂੰਮਾਨਗੜ, ਸਿਰਸਾ, ਫਤਿਹਾਬਾਦ ਚ ਪਾਰਾ 41-42°C ਤੋਂ ਉੱਪਰ ਜਾਣ ਦੀ ਉਮੀਦ ਹੈ। ਹਾਲਾਂਕਿ ਦਿਨ ਦੀ ਵਧਦੀ ਗਰਮੀ ਤੇ ਵਾਤਾਵਰਨ ਚ ਮੌਜੂਦ ਨਮੀ ਨਾਲ ਸ਼ਾਮ/ਸਵੇਰ ਹਨੇਰੀ ਨਾਲ਼ ਛਿਟਪੁੱੱਟ ਮੌਸਮੀ ਹਲ-ਚਲ ਤੋਂ ਇਨ-ਕਾਰ ਨਹੀਂ, ਪਰ ਪਾਰੇ ‘ਤੇ ਕੋਈ ਅਸਰ ਹੋਣ ਦੀ ਉਮੀਦ ਨਾ ਦੇ ਬਰਾ-ਬਰ ਹੈ।ਤੁਹਾਨੂੰ ਦੱਸ ਦੇਈਏ ਕਿ ਉੱਤਰ ਭਾਰਤ ਵਿੱਚ ਕਈ ਥਾਵਾਂ ਤੇ ਥੋੜ੍ਹੇ ਜਿਹੇ ਮੀਂਹ ਪੈਣ ਕਾਰਨ ਇਸ ਖੇਤਰ ਵਿੱਚ ਅੱਜ ਆਮ ਤਾਪਮਾਨ ਹੇਠਾਂ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਅਨੁਮਾਨ ਲਾਇਆ ਹੈ ਕਿ ਆਉਣ ਵਾਲੇ ਚਾਰ ਪੰਜ ਦਿਨਾਂ ‘ਚ ਤਾਪਮਾਨ ‘ਚ ਕੋਈ ਖਾਸ ਵਾਧਾ ਨਹੀਂ ਹੋਏਗਾ। ਭਾਰਤ ਮੌਸਮ ਵਿਭਾਗ ਨੇ ਕਿਹਾ ਕਿ ਦੱਖਣ ਪੱਛਮੀ ਮਾਨਸੂਨ ਅਨੁਕੂਲ ਹਾਲਾਤ ਦੇ ਨਾਲ ਅੱਗੇ ਵੱਧ ਰਿਹਾ ਹੈ। ਇਸ ਦੇ ਪੱਛਮੀ ਬੰਗਾਲ ਤੇ ਉੜੀਸਾ ਦੇ 11-12 ਜੂਨ ਤੱਕ ਮਾਨਸੂਨ ਪਹੁੰਚਣ ਦੀ ਉਮੀਦ ਹੈ। ਭਾਰਤ ਮੌਸਮ ਵਿਭਾਗ ਅਨੁਸਾਰ ਅਗਲੇ ਪੰਜ ਦਿਨਾਂ ਵਿੱਚ ਦੇਸ਼ ਵਿੱਚ ਲੂ ਦੀ ਸੰਭਾਵਨਾ ਨਹੀਂ। ਦੱਸ ਦਈਏ ਕਿ 13 ਜੂਨ ਨੂੰ ਤੂਫਾ-ਨ ਆਉਣ ਦੀ ਵੀ ਸੰਭਾਵਨਾ ਹੈ। ਭਾਰਤ ਮੌਸਮ ਵਿਭਾਗ ਨੇ ਅਨੁਮਾਨ ਲਗਾਇਆ ਹੈ ਕਿ ਮਾਨਸੂਨ ਪੱਛਮੀ ਬੰਗਾਲ, ਉੜੀਸਾ, ਸਿੱਕਮ ਤੇ ਉੱਤਰ-ਪੂਰਬੀ ਰਾਜਾਂ ਦੇ ਹਿੱਸਿਆਂ ਵਿੱਚ 11-12 ਜੂਨ ਤੱਕ ਫੈਲ ਸਕਦਾ ਹੈ ਤੇ ਮੰਗਲਵਾਰ ਤੱਕ ਪੂਰਬੀ ਕੇਂਦਰੀ ਬੰਗਾਲ ਦੀ ਖਾੜੀ ‘ਤੇ ਘੱਟ ਦਬਾ-ਅ ਵਾਲਾ ਖੇਤਰ ਹੋਣ ਦੀ ਸੰਭਾਵਨਾ ਹੈ।

Leave a Reply

Your email address will not be published. Required fields are marked *